ਨਾਗਪੁਰ— ਸੈਨਾ ਮੁੱਖੀ ਜਨਰਲ ਬਿਪਿਨ ਰਾਵਤ ਨੇ ਸ਼ਨੀਵਾਰ ਨੂੰ ਕਿਹਾ ਕਿ 'ਨਾਨ ਕਾਂਟੈਕਟ ਵਾਰਫੇਅਰ' ਇਕ ਮੁੱਖ ਵਿਸ਼ਾ ਹੈ ਤੇ ਹਥਿਆਰਬੰਦ ਦਲਾਂ ਨੂੰ ਨਵਾਂ ਰੂਪ ਦੇਣ ਲਈ ਇਸ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 'ਨਾਨ ਕਾਂਟੈਕਟ ਵਾਰਫੇਅਰ' 'ਚ ਸਾਰੀਆਂ ਰਾਸ਼ਟਰੀ ਸ਼ਕਤੀਆਂ ਸ਼ਾਮਲ ਹੁੰਦੀਆਂ ਹਨ।
ਇਸ ਰਾਹੀਂ ਟੀਚਿਆਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਨੂੰ ਤਬਾਹ ਕਰਨ 'ਚ ਇਕ ਮੁੱਖ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਆਪਣੇ ਜਵਾਨਾਂ ਨੂੰ ਸ਼ਰੀਰਕ ਰੂਪ ਨਾਲ ਯੁੱਧ ਦੇ ਮੈਦਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਰਾਵਤ ਨੇ ਕਿਹਾ ਕਿ ਉਹ ਕਈ ਵਾਰ ਕਹਿ ਚੁੱਕੇ ਹਨ ਕਿ 'ਨਾਨ ਕਾਂਟੈਕਟ ਵਾਰਫੇਅਰ' ਸਭ ਤੋਂ ਮੁੱਖ ਹੈ। ਉਨ੍ਹਾਂ ਨੇ ਕਿਹਾ ਕਿ ਉਹ 'ਨਾਨ ਕਾਂਟੈਕਟ ਵਾਰਫੇਅਰ' ਲਈ ਤਿਆਰ ਹੋ ਰਹੇ ਹਨ। ਇਹ ਇਕ ਗੰਭੀਰ ਮੁੱਦਾ ਹੈ। ਉਹ ਇਸ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਚੌਕੀਦਾਰ’ ਦੇ ਪਿੱਛੇ ਲੱਗੀ ਹੈ ‘ਚੋਰਾਂ ਦੀ ਜਮਾਤ’ : ਪੀ. ਐੱਮ. ਮੋਦੀ
NEXT STORY