ਨਵੀਂ ਦਿੱਲੀ– ਉੱਤਰੀ ਦਿੱਲੀ ਵਿਚ ਨਾਨ-ਵੈਜ ਦੇ ਸ਼ੌਕੀਨਾਂ ਨੂੰ ਹੁਣ ਰੈਸਟੋਰੈਂਟਸ, ਦੁਕਾਨਾਂ ’ਤੇ ਪਹਿਲਾਂ ਹੀ ਪਤਾ ਚੱਲ ਜਾਵੇਗਾ ਕਿ ਉੱਥੇ ‘ਹਲਾਲ ਮੀਟ ਵੇਚਿਆ ਜਾ ਰਿਹਾ ਹੈ ਜਾਂ ਝਟਕਾ’। ਉੱਤਰੀ ਦਿੱਲੀ ਨਗਰ ਨਿਗਮ (ਐੱਨ. ਡੀ. ਐੱਮ. ਸੀ.) ਨੇ ਮੀਟ ਵੇਚਣ ਵਾਲੇ ਰੈਸਟੋਰੈਂਟਸ ਅਤੇ ਦੁਕਾਨਾਂ ਲਈ ਇਹ ਜ਼ਰੂਰੀ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ’ਤੇ ਵਿਖਾਉਣਾ ਹੋਵੇਗਾ ਕਿ ਉਹ ਹਲਾਲ ਵੇਚ ਰਹੇ ਹਨ ਜਾਂ ਝੱਟਕਾ ਮੀਟ।
ਉੱਤਰੀ ਦਿੱਲੀ ਨਗਰ ਨਿਗਮ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜਿਸ ਨੂੰ ਐੱਨ. ਡੀ. ਐੱਮ. ਸੀ. ਦੀ ਸਥਾਈ ਕਮੇਟੀ ਨੇ ਪੇਸ਼ ਕੀਤਾ ਸੀ। ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼ ਨੇ ਦੱਸਿਆ ਕਿ ਸਦਨ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਮੇਅਰ ਨੇ ਇਸ ਦੀ ਵਜ੍ਹਾ ਧਾਰਮਿਕ ਦੱਸਦੇ ਹੋਏ ਕਿਹਾ, ਹਿੰਦੂ ਧਰਮ ਅਤੇ ਸਿੱਖ ਧਰਮ ਵਿਚ ‘ਹਲਾਲ’ ਮਾਸ ’ਤੇ ਪਾਬੰਦੀ ਹੈ, ਇਸ ਲਈ ਅਸੀਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਦੀਪ ਸਿੱਧੂ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਹੁਣ 8 ਅਪ੍ਰੈਲ ਨੂੰ ਹੋਵੇਗੀ ਸੁਣਵਾਈ
NEXT STORY