ਨਵੀਂ ਦਿੱਲੀ— ਜਿਨ੍ਹਾਂ ਨੂੰ ਦੁਨੀਆ ਇਕ ਦੂਜੇ ਦਾ ਸਭ ਤੋਂ ਵੱਡਾ ਦੁਸ਼ਮਣ ਸਮਝ ਰਹੀ ਸੀ ਉਹ ਮੁਲਾਕਾਤ ਲਈ ਸੀਕ੍ਰੇਟ ਪਲਾਨ ਤਿਆਰ ਕਰ ਰਹੇ ਹਨ। ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁਲਾਕਾਤ ਦੀ ਤਿਆਰੀ ਲਈ ਆਪਣੇ ਵਿਸ਼ੇਸ਼ ਦੂਤ ਨੂੰ ਉੱਤਰ ਕੋਰੀਆ ਦੀ ਧਰਤੀ 'ਤੇ ਭੇਜਿਆ ਤਾਂ ਕਿ ਤੈਅ ਹੋ ਸਕੇ ਕਿ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸਿਆਸੀ ਘਟਨਾ ਕਦੋਂ ਤੇ ਕਿਥੇ ਹੋਵੇਗੀ। ਕਦੋਂ ਮਿਲਣਗੇ ਟਰੰਪ ਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ। ਇਹ ਵੀ ਹੈਰਾਨੀ ਦੀ ਗੱਲ ਹੀ ਹੈ ਕਿ ਦੋ ਮਹੀਨੇ ਪਹਿਲਾਂ ਤੱਕ ਦੋਵੇਂ ਨੇਤਾ ਆਪਣੇ-ਆਪਣੇ ਟੇਬਲ 'ਤੇ ਰੱਖੇ ਪ੍ਰਮਾਣੂ ਬੰਬਾਂ ਦੇ ਬਟਨ ਦੱਬਣ ਦੀ ਧਮਕੀ ਦੇ ਰਹੇ ਸਨ। ਹੁਣ ਉਹੀ ਟੇਬਲ ਟਾਕ ਦੀ ਤਿਆਰੀ ਕਰ ਰਹੇ ਹਨ।
ਕਿਮ ਨਾਲ ਮੁਲਾਕਾਤ ਕਰ ਪਰਤਿਆ ਟਰੰਪ ਦਾ 'ਦੂਤ'
ਸਾਲ ਦੀ ਸਭ ਤੋਂ ਵੱਡੀ ਸਿਆਸੀ ਘਟਨਾ ਦਾ ਨਕਸ਼ਾ ਤਿਆਰ ਹੋ ਗਿਆ ਹੈ। ਇਹ ਸਭ ਤੋਂ ਵੱਡੀ ਸਿਆਸੀ ਘਟਨਾ ਹੈ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ। ਲਿਹਾਜ਼ਾ ਇਸ ਮੁਲਾਕਾਤ ਦੇ ਲਈ ਟਰੰਪ ਨੇ ਆਪਣੇ ਸਭ ਤੋਂ ਖਾਸ ਆਦਮੀ ਨੂੰ ਕਿਮ ਜੋਂਗ ਉਨ ਨਾਲ ਮਿਲਣ ਦੇ ਲਈ ਉੱਤਰ ਕੋਰੀਆ ਭੇਜਿਆ ਸੀ। ਟਰੰਪ ਦਾ ਇਹ ਸਭ ਤੋਂ ਖਾਸ ਆਦਮੀ ਸੀ ਸੀ.ਆਈ.ਏ. ਦਾ ਡਾਇਰੈਕਟਰ ਮਾਈਕ ਪੋਂਪੀਓ। ਜਾਣਕਾਰੀ ਮੁਤਾਬਕ ਆਪਣੇ ਇਸ ਗੁਪਤ ਦੌਰੇ 'ਤੇ ਟਰੰਪ ਤੇ ਕਿਮ ਦੀ ਮੁਲਾਕਾਤ ਦਾ ਰੋਡ ਮੈਪ ਤੈਅ ਕਰਕੇ ਮਾਈਕ ਅਮਰੀਕਾ ਵਾਪਸ ਪਰਤ ਗਏ ਹਨ। ਰਿਪੋਰਟ ਮੁਤਾਬਕ ਮਾਈਕ ਦੀ ਕਿਮ ਜੋਂਗ ਨਾਲ ਮੁਲਾਕਾਤ ਵੀ ਹੋਈ ਹੈ ਤੇ ਇਸ ਦੌਰਾਨ ਕਈ ਪਹਿਲੂਆਂ 'ਤੇ ਗੱਲਬਾਤ ਵੀ ਹੋਈ ਹੈ।
ਉੱਤਰ ਕੋਰੀਆ ਨਾਲ ਸਿੱਧੀ ਗੱਲਬਾਤ
ਚਾਹੇ ਹੀ ਖੁਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉੱਤਰ ਕੋਰੀਆ ਦੇ ਨੇਤਾ ਨਾਲ ਗੱਲ ਨਹੀਂ ਕੀਤੀ ਪਰ ਉਨ੍ਹਾਂ ਨੇ ਆਪਣੇ ਬਿਆਨ 'ਚ ਇਹ ਇਸ਼ਾਰਾ ਜ਼ਰੂਰ ਕੀਤਾ ਕਿ ਕਿਮ ਨਾਲ ਬੇਹੱਦ ਉੱਚ ਪੱਧਰੀ ਗੱਲਬਾਤ ਹੋਈ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਉੱਤਰ ਕੋਰੀਆ ਦੇ ਨੇਤਾ ਕਿਮ ਨਾਲ ਸਿੱਧੀ ਗੱਲ ਹੋਈ ਹੈ। ਤਾਂ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਨੂੰ ਇਤਿਹਾਸਿਕ ਬਣਾਇਆ ਜਾ ਸਕੇ। ਉੱਤਰ ਕੋਰੀਆ ਨਾਲ ਮੁਲਾਕਾਤ ਲਈ ਪੰਜ ਥਾਂਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਮੁਲਾਕਾਤ ਜੂਨ ਜਾਂ ਉਸ ਤੋਂ ਕੁਝ ਦਿਨ ਪਹਿਲਾਂ ਵੀ ਹੋ ਸਕਦੀ ਹੈ।
ਕਿਥੇ ਹੋਵੇਗੀ ਟਰੰਪ ਤੇ ਕਿਮ ਦੀ ਮੁਲਾਕਾਤ
ਸਭ ਤੋਂ ਤਾਜ਼ਾ ਖਬਰ ਇਹ ਹੈ ਕਿ ਮੌਜੂਦਾ ਸਮੇਂ 'ਚ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਘਟਨਾ ਦੇ ਲਈ ਸਭ ਤੋਂ ਸਟੀਕ ਥਾਂ ਸਵੀਡਨ ਦੀ ਰਾਜਧਾਨੀ ਸਟਾਕਹੋਮ ਹੋ ਸਕਦੀ ਹੈ। ਨਿਰਪੱਖ ਹੋਣ ਦੇ ਨਾਲ ਨਾਲ ਸਵੀਡਨ ਦੇ ਦੋਵਾਂ ਦੇਸ਼ਾਂ ਦੇ ਨਾਲ ਰਿਸ਼ਤੇ ਵੀ ਠੀਕ ਹਨ ਤੇ ਅਮਰੀਕਾ ਤੇ ਉੱਤਰ ਕੋਰੀਆ ਦੇ ਵਿਚਾਲੇ ਵਿਚੋਲਗੀ ਦਾ ਸਵੀਡਨ ਦਾ ਇਕ ਲੰਬਾ ਇਤਿਹਾਸ ਰਿਹਾ ਹੈ। ਲਿਹਾਜ਼ਾ ਦੋਵੇਂ ਨੇਤਾ ਸਵੀਡਨ 'ਤੇ ਯਕੀਨ ਕਰ ਸਕਦੇ ਹਨ। ਸ਼ਾਇਦ ਇਨ੍ਹਾਂ ਹੀ ਸੰਭਾਵਨਾਵਾਂ ਨੂੰ ਤਲਾਸ਼ਣ ਲਈ ਕਿਮ ਜੋਂਗ ਨੇ ਆਪਣੇ ਵਿਦੇਸ਼ ਮੰਤਰੀ ਰੀ ਯੋਂਗ ਨੂੰ ਸਵੀਡਨ ਦੀ ਰਾਜਧਾਨੀ ਭੇਜਿਆ। ਹਾਲਾਂਕਿ ਅਜੇ ਤੱਕ ਇਸ ਮੁਲਾਕਾਤ ਲਈ ਕਿਸੇ ਵੀ ਥਾਂ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ। ਅਜੇ ਦੋਵਾਂ ਨੇਤਾਵਾਂ ਦੀ ਮੁਲਾਕਾਤ ਲਈ ਨਾ ਤਾਰੀਕ ਫਾਈਨਲ ਹੋ ਸਕੀ ਹੈ ਤੇ ਨਾ ਹੀ ਥਾਂ। ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਮੁਲਾਕਾਤ ਲਈ ਪੰਜ ਥਾਂਵਾਂ ਦੇ ਵਿਕਲਪ ਨੂੰ ਤਿਆਰ ਰੱਖਿਆ ਗਿਆ ਹੈ।
ਹੋਵੇਗੀ ਸਹਿਮਤੀ ਬਣਾਉਣ ਦੀ ਕੋਸ਼ਿਸ਼
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਮਈ ਜਾਂ ਜੂਨ ਦੀ ਸ਼ੁਰੂਆਤ 'ਚ ਮੁਲਾਕਾਤ ਕਰਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਪੱਖ ਮਿਲ ਕੇ ਉੱਤਰ ਕੋਰੀਆ ਦੇ ਡੀ-ਨਿਊਕਲੀਅਰਾਈਜ਼ੇਸ਼ਨ 'ਤੇ ਸਹਿਮਤੀ ਬਣਾ ਸਕਾਂਗੇ। ਉਨ੍ਹਾਂ ਨੇ ਵੀ ਅਜਿਹੀ ਹੀ ਉਮੀਦ ਜਤਾਈ ਤੇ ਅਸੀਂ ਵੀ ਅਜਿਹਾ ਹੀ ਕਿਹਾ। ਉਮੀਦ ਹੈ ਕਿ ਸਾਲਾਂ ਤੋਂ ਚੱਲੇ ਆ ਰਹੀ ਦੋਵਾਂ ਦੇਸ਼ਾਂ ਦੇ ਕੜਵਾਹਟ ਭਰੇ ਰਿਸ਼ਤੇ ਹੁਣ ਕੁਝ ਵੱਖਰੇ ਹੀ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕਿਮ ਜੋਂਗ ਨਾਲ ਸਿਰਫ ਇਸ ਸ਼ਰਤ 'ਤੇ ਗੱਲ ਕਰਨ ਲਈ ਤਿਆਰ ਹੋਏ ਹਨ ਕਿ ਉੱਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੀਖਣਾਂ ਨੂੰ ਰੋਕੇਗਾ ਤੇ ਉੱਤਰ ਕੋਰੀਆ ਨੇ ਵੀ ਆਪਣੇ ਪ੍ਰੀਖਣ ਰੋਕਣ ਦਾ ਭਰੋਸਾ ਦਿਵਾਇਆ ਸੀ। ਜਿਸ ਤੋਂ ਬਾਅਦ ਟਰੰਪ ਨੇ ਉਮੀਦ ਜਤਾਈ ਸੀ ਕਿ ਉੱਤਰ ਕੋਰੀਆ ਦੇ ਨਾਲ ਡੀਲ ਜਲਦੀ ਹੀ ਪੂਰੀ ਹੋ ਜਾਵੇਗੀ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ ਲਈ ਬਹੁਤ ਚੰਗਾ ਹੋਵੇਗਾ।
ਦਿੱਲੀ 'ਚ ਪਾਰਾ ਚੜ੍ਹਨ ਕਾਰਨ ਪਾਣੀ ਦੀ ਕਿੱਲਤ ਸ਼ੁਰੂ
NEXT STORY