ਨਵੀਂ ਦਿੱਲੀ— ਸਾਡਾ ਦੇਸ਼ ਭਾਰਤ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ, ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ। ਆਜ਼ਾਦ ਹੁੰਦੇ ਹੋਏ ਵੀ ਕਈ ਵਾਰ ਅਸੀਂ ਖੁਦ ਨੂੰ ਗੁਲਾਮ ਮਹਿਸੂਸ ਕਰਦੇ ਹਾਂ। ਅਜਿਹਾ ਅਸੀਂ ਇਸ ਲਈ ਆਖ ਰਹੇ ਹਾਂ ਕਿਉਂਕਿ ਸਾਡੇ ਦੇਸ਼ ਦਾ ਨਾਂ ਭਾਰਤ ਹੈ ਅਤੇ ਬਹੁਤ ਵਾਰੀ ਇਸ ਨੂੰ ਇੰਡੀਆ ਨਾਂ ਤੋਂ ਬੁਲਾਇਆ ਜਾਂਦਾ ਹੈ। ਅੰਗਰੇਜ਼ੀ ’ਚ ਦੇਸ਼ ਦਾ ਨਾਂ ਇੰਡੀਆ ਤੋਂ ਬਦਲ ਕੇ ਭਾਰਤ ਕਰਨ ਦੀ ਮੰਗ ਸੁਪਰੀਮ ਕੋਰਟ ’ਚ ਪਹੁੰਚੀ ਹੈ। ਇਸ ਬਾਬਤ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਦੇਸ਼ ਨੂੰ ਇੰਡੀਆ ਕਹਿਣਾ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਨਾਂ ਬਦਲ ਕੇ ਭਾਰਤ ਕਰੋ, ਇਸ ਨਾਲ ਰਾਸ਼ਟਰੀ ਭਾਵਨਾ ਵਧੇਗੀ। ਦਿੱਲੀ ਦੇ ਇਕ ਵਿਅਕਤੀ ਨੇ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਸੰਵਿਧਾਨ ਦੀ ਧਾਰਾ-1 ਵਿਚ ਸੋਧ ਕਰਨ ਦੀ ਮੰਗ ਕੀਤੀ ਹੈ। ਇਸ ਜ਼ਰੀਏ ਦੇਸ਼ ਨੂੰ ਅੰਗਰੇਜ਼ੀ ’ਚ ਇੰਡੀਆ ਅਤੇ ਹਿੰਦੀ ਵਿਚ ਭਾਰਤ ਦਾ ਨਾਂ ਦਿੱਤਾ ਗਿਆ ਹੈ।
ਸੁਪਰੀਮ ਕੋਰਟ 2 ਜੂਨ ਨੂੰ ਕਰੇਗਾ ਸੁਣਵਾਈ—
ਸੁਪਰੀਮ ਕੋਰਟ ਇਸ ਪਟੀਸ਼ਨ ’ਤੇ 2 ਜੂਨ ਨੂੰ ਸੁਣਵਾਈ ਕਰੇਗਾ। ਇਹ ਸੁਣਵਾਈ ਚੀਫ ਜਸਟਿਸ ਐੱਸ. ਏ. ਬੋਬੜੇ ਦੀ ਪ੍ਰਧਾਨਗਰੀ ਵਾਲੀ ਬੈਂਚ ਵਿਚ ਹੋਵੇਗਾ। ਹਾਲਾਂਕਿ ਇਸ ਮਾਮਲੇ ਵਿਚ ਸ਼ੁੱਕਰਵਾਰ (29 ਮਈ) ਨੂੰ ਸੁਣਵਾਈ ਹੋਣੀ ਸੀ ਪਰ ਚੀਫ ਜਸਟਿਸ ਦੀ ਗੈਰ-ਮੌਜੂਦਗੀ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਓਧਰ ਪਟੀਸ਼ਨਕਰਤਾ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਦੇਸ਼ ਨੂੰ ਭਾਰਤ ਦੇ ਨਾਂ ਤੋਂ ਜਾਣਿਆ ਜਾਂਦਾ ਰਿਹਾ ਹੈ ਪਰ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਮਿਲੀ ਆਜ਼ਾਦੀ ਤੋਂ ਬਾਅਦ ਅੰਗੇਰਜ਼ੀ ਵਿਚ ਦੇਸ਼ ਦਾ ਨਾਂ ਇੰਡੀਆ ਕਰ ਦਿੱਤਾ ਗਿਆ।
ਅੰਗਰੇਜ਼ ਗੁਲਾਮਾਂ ਨੂੰ ਇੰਡੀਅਨ ਬੁਲਾਉਂਦੇ ਸਨ—
ਦੇਸ਼ ਦੇ ਪ੍ਰਾਚੀਨ ਇਤਿਹਾਸ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ, ਇਸ ਲਈ ਦੇਸ਼ ਨੂੰ ਪ੍ਰਮਾਣਿਕ ਨਾਂ ਭਾਰਤ ਦੀ ਪਛਾਣ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨਕਰਤਾ ਕਿਸਾਨ ਨੇ ਇਹ ਦਲੀਲ ਦਿੱਤੀ ਕਿ ਇੰਡੀਆ ਨਾਂ ਹਟਾਉਣ ’ਚ ਸਰਕਾਰਾਂ ਫੇਲ ਰਹੀਆਂ, ਕਿਉਂਕਿ ਇਹ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਦਰਅਸਲ ਅੰਗਰੇਜ਼ ਗੁਲਾਮਾਂ ਨੂੰ ਇੰਡੀਅਨ ਕਹਿ ਕੇ ਸੰਬੋਧਿਤ ਕਰਦੇ ਸਨ। ਉਨ੍ਹਾਂ ਨੇ ਹੀ ਦੇਸ਼ ਨੂੰ ਅੰਗਰੇਜ਼ੀ ਵਿਚ ਇੰਡੀਆ ਨਾਂ ਦਿੱਤਾ ਸੀ।
ਪਹਿਲਾਂ ਵੀ ਹੋ ਚੁੱਕਾ ਹੈ ‘ਇੰਡੀਆ’ ਨਾਂ ਦਾ ਵਿਰੋਧ—
15 ਨਵੰਬਰ 1948 ਨੂੰ ਸੰਵਿਧਾਨ ਦੇ ਰੂਪ 1 ਦੇ ਧਾਰਾ-1 ਦੇ ਮਸੌਦੇ ’ਤੇ ਬਹਿਸ ਕਰਦਿਆਂ ਐੱਮ. ਅਨੰਤਸ਼ਯਨਮ ਅਯੰਗਰ ਅਤੇ ਸੇਠ ਗੋਵਿੰਦ ਦਾਸ ਨੇ ਦੇਸ਼ ਦਾ ਨਾਂ ਅੰਗਰੇਜ਼ੀ ਵਿਚ ਇੰਡੀਆ ਰੱਖਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਨੇ ਇੰਡੀਆ ਦੀ ਥਾਂ ਅੰਗਰੇਜ਼ੀ ਵਿਚ ਭਾਰਤ, ਭਾਰਤਵਰਸ਼ ਅਤੇ ਹਿੰਦੁਸਤਾਨ ਆਦਿ ਨਾਂਵਾਂ ਦਾ ਸੁਝਾਅ ਦਿੱਤਾ ਸੀ ਪਰ ਉਸ ਸਮੇਂ ਇਸ ’ਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਅਤੇ ਇਸ ਮੰਗ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ। ਹੁਣ ਇਸ ਗਲਤੀ ਨੂੰ ਸੁਧਾਰਣ ਲਈ ਸੁਪਰੀਮ ਕੋਰਟ ’ਚ ਇਹ ਮੁੱਦਾ ਚੁੱਕਿਆ ਗਿਆ ਕਿ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਧਾਰਾ-1 ’ਚ ਸੋਧ ਕਰ ਕੇ ਅੰਗਰੇਜ਼ੀ ਵਿਚ ਦੇਸ਼ ਦਾ ਨਾਂ ਭਾਰਤ ਕੀਤਾ ਜਾਵੇ।
ਦਿੱਲੀ 'ਚ ਕੋਰੋਨਾ ਵਿਸਫੋਟ ਤੋਂ ਡਰਿਆ ਹਰਿਆਣਾ, ਸਰਹੱਦਾਂ ਕੀਤੀਆਂ ਸੀਲ
NEXT STORY