ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ ਭਾਵ ਬੁੱਧਵਾਰ ਨੂੰ ਆਡੀਓ ਵਿਜ਼ੂਅਲ ਵਿਗਿਆਪਨ 'ਮੈਂ ਵੀ ਚੌਕੀਦਾਰ ਹਾਂ' ਦਾ ਵੀਡੀਓ ਬਿਨਾਂ ਇਜ਼ਾਜਤ ਦੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਨੂੰ ਲੈ ਕੇ ਭਾਜਪਾ ਚੋਣ ਕਮੇਟੀ ਦੇ ਇਕ ਮੈਂਬਰ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨੀਰਜ ਨੂੰ ਤਿੰਨ ਦਿਨਾਂ 'ਚ ਇਸ 'ਤੇ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਉਸ ਦੀ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨੀ ਕਮੇਟੀ (ਐੱਮ. ਸੀ. ਐੱਮ. ਸੀ.) ਨੇ ਭਾਜਪਾ ਨੇਤਾ ਨੂੰ 16 ਮਾਰਚ ਦੀ ਤਾਰੀਕ ਵਾਲਾ ਇਕ ਸਰਟੀਫਿਕੇਟ ਜਾਰੀ ਕੀਤਾ ਹੈ। ਇਹ ਸਰਟੀਫਿਕੇਟ ਕਥਿਤ ਵਿਗਿਆਪਨ ਨੂੰ ਲੈ ਕੇ ਭੇਜਿਆ ਗਿਆ ਹੈ। ਇਹ ਸਰਟੀਫਿਕੇਟ ਫੌਜੀਆਂ ਦੀਆਂ ਤਸਵੀਰਾਂ ਵਾਲੇ ਕਲਿੱਪ ਹਟਾਏ ਜਾਣ ਨੂੰ ਲੈ ਕੇ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਚੋਣ ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਚੋਣ ਪ੍ਰਚਾਰ ਤੋਂ ਵੱਖਰਾ ਰੱਖੇ ਅਤੇ ਵਿਗਿਆਪਨਾਂ 'ਚ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰੇ।
ਹਾਪੁੜ 'ਚ ਨਨਾਣ-ਭਰਜਾਈ ਨੇ ਕਰਵਾਇਆ ਵਿਆਹ, ਪਰਿਵਾਰ ਹੋਇਆ ਪਰੇਸ਼ਾਨ
NEXT STORY