ਹਾਪੁੜ-"ਪਿਆਰ ਸੱਚਮੁੱਚ ਅੰਨ੍ਹਾ ਹੀ ਹੁੰਦਾ ਹੈ'' ਇਹ ਕਹਾਵਤ ਦਾ ਸਾਰਿਆਂ ਨੇ ਸੁਣੀ ਹੋਈ ਹੈ। ਇਸ ਕਹਾਵਤ ਨੂੰ ਸੱਚ ਕਰਦਾ ਹੋਇਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਸਮਲਿੰਗੀ ਰਿਸ਼ਤੇ ਦੇ ਪਿਆਰ 'ਚ ਇੰਨੀਆ ਅੰਨ੍ਹੀਆ ਹੋਈਆ ਔਰਤਾਂ ਨੇ ਆਪਸ 'ਚ ਵਿਆਹ ਕਰਵਾ ਲਿਆ। ਮਾਮਲਾ ਇੰਨਾ ਅੱਗੇ ਵੱਧ ਗਿਆ ਕਿ ਗੱਲ ਪੁਲਸ ਤੱਕ ਪਹੁੰਚ ਗਿਆ ਪਰ ਦੂਜੇ ਪਾਸੇ ਘਰ ਵਾਲੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ।
ਉੱਤਰ ਪ੍ਰਦੇਸ਼ 'ਚ ਹਾਪੁੜ ਜ਼ਿਲੇ ਦੇ ਤਵਲੀ ਪਿੰਡ 'ਚ ਇੱਕ ਨੌਜਵਾਨ ਨੇ 8 ਸਾਲ ਪਹਿਲਾਂ ਨੇੜੇ ਦੇ ਇੱਕ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੇ 2 ਬੇਟੇ ਅਤੇ 1 ਬੇਟੀ ਵੀ ਹੈ। ਨੌਜਵਾਨ ਦੀ ਇੱਕ ਭੈਣ ਵੀ ਸੀ, ਜੋ ਮੇਰਠ 'ਚ ਨੌਕਰੀ ਕਰਦੀ ਸੀ ਅਤੇ ਨੌਜਵਾਨ ਦੇ ਵਿਆਹ ਸਮੇਂ ਉਸ ਦੀ ਉਮਰ 16 ਸਾਲ ਸੀ। ਇੱਕ ਦਿਨ ਦੋਵੇਂ ਨਨਾਣ ਅਤੇ ਭਰਜਾਈ ਘਰੋਂ ਅਚਾਨਕ ਗਾਇਬ ਹੋ ਗਈਆਂ ਅਤੇ ਬਾਅਦ 'ਚ ਦੋਵੇਂ ਜਦੋਂ ਘਰ ਪਹੁੰਚੀਆਂ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਗਏ। ਨਨਾਣ ਅਤੇ ਭਰਜਾਈ ਨੇ ਪਰਿਵਾਰ ਨੂੰ ਦੱਸਿਆ ਕਿ ਦੋਵਾਂ ਨੇ ਅਦਾਲਤ 'ਚ ਜਾ ਕੇ ਵਿਆਹ ਕਰਵਾ ਲਿਆ ਹੈ। ਮਾਮਲਾ ਇੰਨਾ ਹੀ ਨਹੀਂ ਨਨਾਣ ਨੇ ਭਰਜਾਈ ਨਾਲ ਵਿਆਹ ਕਰਵਾਉਣ ਲਈ ਕੁਝ ਦਿਨ ਪਹਿਲਾਂ ਆਪਣੀ ਨੌਕਰੀ ਵੀ ਛੱਡ ਦਿੱਤੀ। ਦੋਵਾਂ ਦੇ ਵਿਆਹ ਦੀ ਖਬਰ ਨੇੜੇ ਦੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਨਨਾਣ ਅਤੇ ਭਰਜਾਈ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੀਆਂ ਸੀ। ਆਖਰ ਗੱਲ ਪੁਲਸ ਸਟੇਸ਼ਨ ਤੱਕ ਪਹੁੰਚ ਗਈ ਪਰ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਵਿਆਹ ਦੀ ਮਨਜ਼ੂਰੀ ਹੋਣ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ।
'84 ਕਤਲੇਆਮ : ਸਜ਼ਾ ਪ੍ਰਾਪਤ ਦੋ ਦੋਸ਼ੀਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਰੋਜ਼ਾਨਾ ਕਰੇਗਾ ਸੁਣਵਾਈ
NEXT STORY