ਨੈਸ਼ਨਲ ਡੈਸਕ — ਉਤਰਾਖੰਡ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਹੁਣ ਦਸੰਬਰ 2025 ਤੋਂ ਬਾਹਰਲੇ ਸੂਬਿਆਂ ਦੀ ਹਰ ਗੱਡੀ ‘ਤੇ “ਗ੍ਰੀਨ ਸੈਸ ਟੈਕਸ” ਲਾਗੂ ਕੀਤਾ ਜਾਵੇਗਾ। ਇਹ ਟੈਕਸ ਫਾਸਟੈਗ (FASTag) ਰਾਹੀਂ ਆਟੋਮੈਟਿਕ ਕੱਟਿਆ ਜਾਵੇਗਾ, ਅਤੇ ਸਾਰਾ ਸਿਸਟਮ ANPR ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ।
ਟੈਕਸ ਦੀਆਂ ਨਵੀਆਂ ਦਰਾਂ
ਉਤਰਾਖੰਡ ਆਉਣ ਵਾਲੀਆਂ ਗੱਡੀਆਂ ਲਈ ਵਾਹਨ ਦੀ ਸ਼੍ਰੇਣੀ ਅਨੁਸਾਰ ਟੈਕਸ ਦਰਾਂ ਇਹ ਰਹਿਣਗੀਆਂ —
ਚਾਰ ਪਹੀਆ ਗੱਡੀ ₹80 ਪ੍ਰਤੀ ਦਿਨ
ਡਿਲਿਵਰੀ ਵੈਨ ₹250 ਪ੍ਰਤੀ ਦਿਨ
ਭਾਰੀ ਵਾਹਨ ₹120 ਪ੍ਰਤੀ ਦਿਨ
ਬੱਸ ₹140 ਪ੍ਰਤੀ ਦਿਨ
ਵੱਡੇ ਟਰੱਕ ₹140 ਤੋਂ ₹700 ਤੱਕ (ਸਾਈਜ਼ ਦੇ ਅਨੁਸਾਰ)
ਸਰਕਾਰ ਨੂੰ 150 ਕਰੋੜ ਦਾ ਲਾਭ ਹੋਵੇਗਾ
ਉਤਰਾਖੰਡ ਦੇ ਅਪਰ ਆਯੁਕਤ ਪਰਿਵਹਨ ਐਸ. ਕੇ. ਸਿੰਘ ਨੇ ਦੱਸਿਆ ਕਿ ਇਸ ਗ੍ਰੀਨ ਸੈਸ ਤੋਂ ਹਰ ਸਾਲ 100 ਤੋਂ 150 ਕਰੋੜ ਰੁਪਏ ਤੱਕ ਦੀ ਆਮਦਨੀ ਹੋਣ ਦਾ ਅਨੁਮਾਨ ਹੈ। ਇਹ ਪੈਸਾ ਹਵਾ ਪ੍ਰਦੂਸ਼ਣ ਨਿਯੰਤਰਣ, ਸੜਕ ਸੁਰੱਖਿਆ ਅਤੇ ਸ਼ਹਿਰੀ ਆਵਾਜਾਈ ਸੁਧਾਰ ‘ਤੇ ਖਰਚਿਆ ਜਾਵੇਗਾ।
ANPR ਕੈਮਰਿਆਂ ਨਾਲ ਪੂਰਾ ਪ੍ਰਕਿਰਿਆ ਆਟੋਮੈਟਿਕ ਹੋਵੇਗਾ
ਟਰਾਂਸਪੋਰਟ ਵਿਭਾਗ ਨੇ ਇੱਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਹੈ ਜੋ 16 ਬਾਰਡਰ ਪੁਆਇੰਟਾਂ ‘ਤੇ ਕੈਮਰੇ ਲਗਾ ਰਹੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ, ਗੜ੍ਹਵਾਲ ਖੇਤਰ: ਕੁਲ੍ਹਾਲ (ਉਤਰਾਖੰਡ-ਹਿਮਾਚਲ ਸੀਮਾ), ਤਿਮਲੀ ਰੇਂਜ, ਆਸ਼ਾਰੋੜੀ, ਨਾਰਸਨ ਬਾਰਡਰ, ਚਿੜਿਆਪੁਰ ਆਦਿ। ਕੁਮਾਊ ਖੇਤਰ: ਖਟੀਮਾ, ਕਾਸੀਪੁਰ, ਜਸਪੁਰ, ਰੁਦਰਪੁਰ, ਪੁਲਭੱਟਾ (ਬਰੇਲੀ ਰੋਡ) ਆਦਿ।
24 ਘੰਟਿਆਂ ਲਈ ਵੈਧ ਹੋਵੇਗਾ ਟੈਕਸ
ਜੇਕਰ ਕੋਈ ਗੱਡੀ ਇੱਕ ਦਿਨ ਦੇ ਅੰਦਰ ਮੁੜ ਉਤਰਾਖੰਡ ਵਿੱਚ ਦਾਖ਼ਲ ਹੁੰਦੀ ਹੈ, ਤਾਂ ਉਸ ਤੋਂ ਦੁਬਾਰਾ ਗ੍ਰੀਨ ਸੈਸ ਨਹੀਂ ਲਿਆ ਜਾਵੇਗਾ। ਅਰਥਾਤ — ਟੈਕਸ 24 ਘੰਟਿਆਂ ਲਈ ਵੈਧ ਰਹੇਗਾ।
ਕਿਉਂ ਲਾਗੂ ਕੀਤਾ ਜਾ ਰਿਹਾ ਹੈ?
ਸਰਕਾਰ ਦਾ ਮਨਣਾ ਹੈ ਕਿ ਇਹ ਕਦਮ ਸੂਬੇ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਆਵਾਜਾਈ ਪ੍ਰਬੰਧਨ ਸੁਧਾਰਨ ਵੱਲ ਵੱਡਾ ਪੈਸਲਾ ਹੈ। ਇਸ ਨਾਲ ਰਾਜ ਦੀ ਸੜਕ ਸੁਰੱਖਿਆ ਨੀਤੀ ਅਤੇ ਸਾਫ-ਸੁਥਰਾ ਉਤਰਾਖੰਡ ਅਭਿਆਨ ਨੂੰ ਮਜ਼ਬੂਤੀ ਮਿਲੇਗੀ।
ਕਾਰਬਾਈਡ ਗਨ 'ਤੇ ਬੈਨ.. ਬੱਚਿਆਂ ਦੀਆਂ ਅੱਖਾਂ 'ਚ ਗੰਭੀਰ ਸੱਟਾਂ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
NEXT STORY