ਸ਼ਿਮਲਾ- ਕਾਲਕਾ ਤੋਂ ਸ਼ਿਮਲਾ ਲਈ ਅਤੇ ਫਿਰ ਵਾਪਸ ਸ਼ਿਮਲਾ ਤੋਂ ਕਾਲਕਾ ਲਈ ਵਿਸਟਾਡੋਮ ਕੋਚ ਵਾਲੀ ਰੇਲ ਗੱਡੀ ਸ਼ਨੀਵਾਰ ਤੋਂ ਮੁੜ ਸ਼ੁਰੂ ਹੋ ਗਈ। ਇਸ ਲਈ ਪ੍ਰਤੀ ਵਿਅਕਤੀ 630 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਵਿਸਟਾਡੋਮ ਕੋਚ ਦੀਆਂ ਖਿੜਕੀਆਂ ਅਤੇ ਛੱਤ ਪੂਰੀ ਤਰ੍ਹਾਂ ਨਾਲ ਕੱਚ ਦੇ ਬਣੇ ਹਨ। ਜਿਸ ਨਾਲ ਯਾਤਰੀ ਪਹਾੜਾਂ ਦੀ ਖੂਬਸੂਰਤੀ ਨੂੰ ਹੁਣ ਪਾਰਦਰਸ਼ੀ ਕੋਚੀ ਨਾਲ ਦੇਖ ਸਕਣਗੇ। ਪਹਿਲੇ ਦਿਨ 97 ਸੀਟਰ ਕੈਪੇਸਿਟੀ ਵਾਲੇ ਕੋਚ 'ਚ 13 ਯਾਤਰੀ ਸ਼ਿਮਲਾ ਪਹੁੰਚੇ, ਜਦੋਂ ਕਿ ਵਾਪਸੀ 'ਚ 15 ਸਵਾਰੀਆਂ ਕਾਲਕਾ ਵੱਲ ਗਈਆਂ।
ਇਹ ਵੀ ਪੜ੍ਹੋ : PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, 500 ਕਰੋੜ ਦੀ ਫਿਰੌਤੀ ਤੇ ਗੈਂਗਸਟਰ ਲਾਰੈਂਸ ਦੀ ਰਿਹਾਈ ਦੀ ਕੀਤੀ ਮੰਗ
ਸ਼ਿਮਲਾ ਰੇਲਵੇ ਸਟੇਸ਼ਨ ਸੁਪਰਡੈਂਟ ਸੰਜੇ ਗੇਰਾ ਦਾ ਕਹਿਣਾ ਹੈ ਕਿ ਵਿਸਟਾਡੋਮ ਕੋਚ ਹੁਣ ਹਰ ਰੋਜ਼ ਤੈਅ ਸਮੇਂ 'ਤੇ ਚੱਲੇਗੀ। ਯਾਤਰੀ ਆਨਲਾਈਨ ਅਤੇ ਆਫ਼ਲਾਈਨ ਬੁਕਿੰਗ ਕਰ ਸਕਦੇ ਹਨ। ਵਿਸਟਾਡੋਮ ਕੋਚ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਲਈ ਸਫ਼ਰ ਆਰਾਮਦਾਇਕ ਹੈ। ਵਿਸਟਾਡੋਮ 'ਚ ਲਗਾਈਆਂ ਗਈਆਂ ਸੀਟਾਂ ਦਰਮਿਆਨ ਕਾਫ਼ੀ ਸਪੇਸ ਰੱਖੀ ਗਈ ਹੈ ਤਾਂ ਕਿ ਯਾਤਰੀਆਂ ਨੂੰ ਸਫ਼ਰ ਦੇ ਸਮੇਂ ਕੋਈ ਪਰੇਸ਼ਾਨੀ ਨਾ ਹੋਵੇ। ਯਾਤਰੀ ਸੀਟਾਂ ਨੂੰ ਚਾਰੇ ਪਾਸੇ ਘੁੰਮਾ ਵੀ ਸਕਦੇ ਹਨ। ਕੋਚ 'ਚ ਆਮ ਯਾਤਰੀਆਂ ਤੋਂ ਇਲਾਵਾ ਦਿਵਿਆਗਾਂ ਲਈ ਵੀ ਸਹੂਲਤਾਂ ਹਨ। ਇਸ ਤੋਂ ਇਲਾਵਾ ਕੋਚ 'ਚ ਯਾਤਰੀ ਇਨਫਾਰਮੇਸ਼ਨ ਸਿਸਟਮ ਤੋਂ ਇਲਾਵਾ ਵਾਈ-ਫਾਈ ਵੀ ਹੈ। ਦਰਵਾਜ਼ਿਆਂ 'ਚ ਸੈਂਸਰ ਸਿਸਟਮ ਲੱਗਾ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਕਾਰਜ ਕਮੇਟੀ ਦੀ ਬੈਠਕ, ਚੁਣਾਵੀ ਰਣਨੀਤੀ 'ਤੇ ਚਰਚਾ
NEXT STORY