ਸ਼ਿਮਲਾ, (ਸੰਤੋਸ਼)- ਸੂਬੇ ਦੇ ਉੱਚੇ ਪਹਾੜਾਂ ਸਬੰਧੀ ਇਲਾਕਿਆਂ ਲਾਹੌਲ-ਸਪਿਤੀ, ਕਿੰਨੌਰ, ਕੁੱਲੂ ਆਦਿ ’ਚ ਇਕ-ਦੋ ਥਾਵਾਂ ’ਤੇ ਹਲਕੀ ਬਰਫਬਾਰੀ ਅਤੇ ਮੀਂਹ ਦੇ ਪ੍ਰਗਟਾਏ ਗਏ ਖਦਸ਼ਿਆਂ ਦਰਮਿਆਨ ਸੋਮਵਾਰ ਸਵੇਰੇ ਰੋਹਤਾਂਗ ਦੱਰੇ ਸਮੇਤ ਉੱਚੀਆਂ ਪਹਾੜੀਆਂ ’ਚ ਹਲਕੀ ਬਰਫਬਾਰੀ ਹੋਈ।
ਮੌਸਮ ਦੇ ਕਰਵਟ ਲੈਣ ਨਾਲ ਉੱਚੇ ਪਹਾੜਾਂ ਸਬੰਧੀ ਇਲਾਕਿਆਂ ’ਚ ਸੀਤ ਲਹਿਰ ਦਾ ਕਹਿਰ ਵਧ ਗਿਆ ਹੈ। ਹਾਲਾਂਕਿ ਰਾਜਧਾਨੀ ਸ਼ਿਮਲਾ ਸਮੇਤ ਦਰਮਿਆਨੇ ਅਤੇ ਮੈਦਾਨੀ ਇਲਾਕਿਆਂ ’ਚ ਮੌਸਮ ਸਾਫ਼ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਨੂੰ ਉੱਚੇ ਪਹਾੜਾਂ ਸਬੰਧੀ ਇਲਾਕਿਆਂ ’ਚ ਇਕ-ਦੋ ਥਾਵਾਂ ’ਤੇ ਹਲਕੀ ਬਰਫਬਾਰੀ ਹੋ ਸਕਦੀ ਹੈ, ਜਦੋਂ ਕਿ ਦਰਮਿਆਨੇ ਅਤੇ ਮੈਦਾਨੀ ਇਲਾਕਿਆਂ ’ਚ ਮੌਸਮ ਸਾਫ਼ ਰਹੇਗਾ।
ਧੌਲਾ ਕੂੰਆਂ ’ਚ ਵੱਧ ਤੋਂ ਵੱਧ ਤਾਪਮਾਨ 26.2 ਡਿਗਰੀ, ਊਨਾ ’ਚ 25.8 ਅਤੇ ਸ਼ਿਮਲਾ ’ਚ 17.6 ਡਿਗਰੀ ਸੈਲਸੀਅਸ ਰਿਹਾ। ਰਾਜਧਾਨੀ ਸ਼ਿਮਲਾ ’ਚ 8.6 ਡਿਗਰੀ ਸੈਲਸੀਅਲ ਘੱਟੋ-ਘੱਟ ਤਾਪਮਾਨ ਰਿਹਾ, ਜਦੋਂ ਕਿ ਧਰਮਸ਼ਾਲਾ, ਊਨਾ, ਸੋਲਨ ’ਚ ਘੱਟੋ-ਘੱਟ ਤਾਪਮਾਨ ਸ਼ਿਮਲਾ ਨਾਲੋਂ ਵੀ ਹੇਠਾਂ ਰਿਹਾ।
iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, Valentine’s sale 'ਚ ਮਿਲ ਰਿਹਾ ਬੰਪਰ ਡਿਸਕਾਊਂਟ
NEXT STORY