ਨਵੀਂ ਦਿੱਲੀ— ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਐੱਨ. ਆਰ. ਆਈ. ਨੂੰ ਭਾਰਤ 'ਚ ਵਿਆਹ ਕਰਨ ਦੀ ਤਰੀਕ ਤੋਂ 7 ਦਿਨਾਂ ਅੰਦਰ ਇਸ ਦਾ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ। ਜੇਕਰ ਪ੍ਰਵਾਸੀ ਭਾਰਤੀ ਵੱਲੋਂ 7 ਦਿਨਾਂ ਅੰਦਰ ਵਿਆਹ ਦਾ ਰਜਿਸਟਰੇਸ਼ਨ ਨਹੀਂ ਕਰਾਇਆ ਜਾਂਦਾ, ਤਾਂ ਉਸ ਦਾ ਪਾਸਪੋਰਟ ਅਤੇ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਬੁੱਧਵਾਰ ਨੂੰ ਇਕ ਬੈਠਕ 'ਚ ਲਿਆ ਗਿਆ। ਇਸ ਬੈਠਕ 'ਚ ਮੇਨਕਾ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਸ਼ਾਮਲ ਸਨ।ਉੱਥੇ ਹੀ ਬੈਠਕ 'ਚ ਐੱਨ. ਆਰ. ਆਈ. ਵੱਲੋਂ ਵਿਆਹ ਦੇ ਕਾਨੂੰਨਾਂ ਨੂੰ ਤੋੜਨ ਅਤੇ ਧੋਖਾਧੜੀ 'ਤੇ ਜਾਇਦਾਦ ਜ਼ਬਤ ਕਰਨ 'ਤੇ ਵੀ ਚਰਚਾ ਹੋਈ। ਮੰਤਰੀ ਸਮੂਹ ਨੇ ਅਦਾਲਤ ਨੂੰ ਨਜ਼ਰਅੰਦਾਜ਼ ਕਰ ਰਹੇ ਐੱਨ. ਆਰ. ਆਈਜ਼. ਖਿਲਾਫ ਵੈੱਬਸਾਈਟ ਜ਼ਰੀਏ ਸੰਮਨ ਜਾਰੀ ਕੀਤੇ ਜਾਣ ਲਈ ਕਾਨੂੰਨ 'ਚ ਜ਼ਰੂਰੀ ਸੋਧ ਦੇ ਪ੍ਰਸਤਾਵ ਨੂੰ ਵੀ ਮੰਨ ਲਿਆ ਹੈ।
ਜ਼ਿਕਰਯੋਗ ਹੈ ਕਿ ਪਤਨੀ ਨੂੰ ਧੋਖੇ ਨਾਲ ਛੱਡ ਕੇ ਵਿਦੇਸ਼ ਭੱਜਣ ਵਾਲੇ ਐੱਨ. ਆਰ. ਆਈਜ਼. 'ਤੇ ਵੀ ਹੁਣ ਸ਼ਿਕੰਜਾ ਕੱਸ ਹੋ ਰਿਹਾ ਹੈ। ਵਿਆਹ ਕਰਨ ਦੇ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾ ਰਹੇ ਹਨ। ਹਜ਼ਾਰਾਂ ਸ਼ਿਕਾਇਤਾਂ ਮਿਲਣ ਦੇ ਬਾਅਦ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਚੰਡੀਗੜ੍ਹ ਪਾਸਪੋਰਟ ਦਫਤਰ ਨੇ ਪੰਜਾਬ ਅਤੇ ਹਰਿਆਣਾ 'ਚ ਇਸ ਤਰ੍ਹਾਂ ਦੇ ਕਈ ਐੱਨ. ਆਰ. ਆਈਜ਼. ਦੇ ਪਾਸਪੋਰਟ ਰੱਦ ਕੀਤੇ ਹਨ। ਇਸ ਤਹਿਤ ਜੇਕਰ ਐੱਨ. ਆਰ. ਆਈ. 'ਤੇ ਭਾਰਤ 'ਚ ਕਿਸੇ ਵੀ ਕੇਸ ਨਾਲ ਸਬੰਧਤ ਅਪਰਾਧਿਕ ਮਾਮਲਾ ਦਰਜ ਹੈ ਜਾਂ ਕੋਰਟ ਨੇ ਉਨ੍ਹਾਂ ਖਿਲਾਫ ਸੰਮਨ, ਗ੍ਰਿਫਤਾਰੀ ਵਾਰੰਟ ਜਾਂ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ ਤਾਂ ਅਜਿਹੇ ਲੋਕਾਂ ਦਾ ਤੁਰੰਤ ਪ੍ਰਭਾਵ ਨਾਲ ਪਾਸਪੋਰਟ ਰੱਦ ਕਰ ਦਿੱਤਾ ਜਾਵੇਗਾ।
ਭਾਰਤ 'ਚ ਇਤਿਹਾਸ ਦਾ ਸਭ ਤੋਂ ਵੱਡਾ 'ਜਲ ਸੰਕਟ', ਪੰਜਾਬ ਛੇਵੇਂ ਨੰਬਰ 'ਤੇ
NEXT STORY