ਵਿਲਮਿੰਗਟਨ-ਸ਼ਨੀਵਾਰ ਨੂੰ ਇਕ ਭਾਰਤੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਦੇ ਨਰਥ ਕੈਰੋਲੀਨਾ ਸੂਬੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਪਹਿਚਾਣ ਅਕਾਸ਼ ਤਾਲਾਤੀ (40) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਨਾਲ ਭਾਰਤ ਦੇ ਗੁਜਰਾਤ ਸੂਬੇ ਦਾ ਵਸਨੀਕ ਹੈ। ਅਕਾਸ਼ ਨਾਰਥ ਕੈਰੋਲੀਨਾ ਸੂਬੇ ਵਿਚ ਮੋਟਲ ਚਲਾਉਂਦਾ ਸੀ।
ਅਕਾਸ਼ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਕੁਝ ਅਣਪਛਾਤੇ ਲੁਟੇਰੇ ਮੋਟਲ ਵਿਚ ਸਵੇਰੇ ਤਕਰੀਬਨ 3:30 ਵਜੇ ਲੁੱਟ ਦੇ ਇਰਾਦੇ ਨਾਲ ਦਾਖ਼ਲ ਹੋਏ।
ਜਦ ਮੋਟਲ ਵਿਚ ਮੌਜੂਦ ਅਕਾਸ਼ ਤੇ ਹੋਰ ਕਰਮਚਾਰੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਓਪਨ ਫਾਇਰਿੰਗ ਕਰ ਦਿਤੀ। ਜਿਸ ਕਾਰਨ ਅਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਜ਼ਖਮੀ ਹੋਏ ਹੋਰ ਕਰਮਚਾਰੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਦਿੱਲੀ 'ਚ ਪ੍ਰਦੂਸ਼ਣ ਫਿਰ ਵਧਿਆ, ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਿਲ
NEXT STORY