ਨੈਸ਼ਨਲ ਡੈਸਕ- ਭਾਜਪਾ ਵੱਕਾਰੀ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ. ਆਈ. ਸੀ.) ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਇਹ ਤੈਅ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਅਤੇ ਰਾਮ ਜਨਮਭੂਮੀ ਮੰਦਰ ਕਮੇਟੀ ਅਤੇ ਹੋਰ ਸੰਸਥਾਵਾਂ ਦੇ ਚੇਅਰਮੈਨ ਨ੍ਰਪੇਂਦਰ ਮਿਸ਼ਰਾ ਨੂੰ ਆਈ. ਆਈ. ਸੀ. ਦੇ ਟਰੱਸਟੀ ਬੋਰਡ ਦੀ ਚੋਣ ’ਚ ਖੜ੍ਹਾ ਕੀਤਾ ਜਾਵੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ’ਤੇ ਹਸਤਾਖਰ ਕੀਤੇ।
ਭਾਜਪਾ ਲਈ ਆਈ. ਆਈ. ਸੀ. ’ਤੇ ਨਜ਼ਰ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ ਅਤੇ 6 ਦਹਾਕਿਆਂ ਬਾਅਦ ਖੱਬੇ-ਪੱਖੀਆਂ ਦੇ ਪੰਜਿਆਂ ’ਚੋਂ ਇਸ ਨੂੰ ਖੋਹਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਿਵਾਸ ਦੇ ਬਹੁਤ ਨੇੜੇ ਸਥਿਤ ਦਿੱਲੀ ਜਿਮਖਾਨਾ ਕਲੱਬ ਨੂੰ ਸੁਰੱਖਿਆ ਦੇ ਨਾਂ ’ਤੇ ਬੰਦ ਕਰਨ ਦੀ ਬਜਾਏ ਪ੍ਰਸ਼ਾਸਕ ਨਿਯੁਕਤ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਡੀਆ ਹੈਬੀਟੇਟ ਸੈਂਟਰ ਤਜਰਬੇਕਾਰ ਸਾਬਕਾ ਡਿਪਲੋਮੈਟ ਭਾਸਵਤੀ ਮੁਖਰਜੀ ਦੀ ਨਿਗਰਾਨੀ ਹੇਠ ਹੈ, ਜੋ ਭਾਜਪਾ ਦੇ ਕਰੀਬੀ ਅਤੇ ਪੇਸ਼ੇਵਰ ਹਨ ਅਤੇ ਹੁਣ ਇੰਡੀਆ ਹੈਬੀਟੇਟ ਸੈਂਟਰ ਦੇ ਪ੍ਰਧਾਨ ਹਨ ਪਰ ਹੁਣ ਪਤਾ ਲੱਗਾ ਹੈ ਕਿ ਨ੍ਰਪੇਂਦਰ ਮਿਸ਼ਰਾ ਨੇ ਦੌੜ ’ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ, ਕਿਉਂਕਿ ਡਾਕੂਮੈਂਟਰੀ ਫਿਲਮ ਨਿਰਮਾਤਾ ਸੁਹਾਸ ਬੋਰਕਰ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਉਹ ਪਹਿਲਾਂ ਆਈ. ਆਈ. ਸੀ. ਦੇ ਟਰੱਸਟੀ ਵਜੋਂ ਚੋਣ ਜਿੱਤ ਚੁੱਕੇ ਹਨ।
ਆਈ. ਆਈ. ਸੀ. ਦੇ 7,349 ਮੈਂਬਰ ਹਨ ਅਤੇ ਚੋਣ ਮੰਡਲ ’ਚ ਸਿਰਫ 2,031 ਸਥਾਈ ਮੈਂਬਰ ਹਨ। ਆਮ ਤੌਰ ’ਤੇ 500 ਮੈਂਬਰ ਵੋਟਿੰਗ ’ਚ ਹਿੱਸਾ ਲੈਂਦੇ ਹਨ ਪਰ ਮਿਸ਼ਰਾ ਨੇ ਹਾਰ ਮੰਨ ਲਈ, ਕਿਉਂਕਿ ਇਹ ਇਕ ਮੁਸ਼ਕਲ ਚੁਣੌਤੀ ਹੋ ਸਕਦੀ ਸੀ। ਮਿਸ਼ਰਾ ਦੇ ਨਾਂ ਵਾਪਸ ਲੈਣ ਤੋਂ ਬਾਅਦ ਇਸ ਵੱਕਾਰੀ ਅਹੁਦੇ ਦੀ ਦੌੜ ’ਚ ਸਿਰਫ 3 ਵਿਅਕਤੀ ਰਹਿ ਗਏ ਹਨ। ਮੌਜੂਦਾ ਟਰੱਸਟੀ ਸੁਹਾਸ ਬੋਰਕਰ ਦੇ ਇਕ ਵਾਰ ਫਿਰ ਤੋਂ ਚੁਣੇ ਜਾਣ ਦੀ ਕਾਫ਼ੀ ਸੰਭਾਵਨਾ ਹੈ।
ਕੋਲੇ ਦੀ ਖਾਨ 'ਚ ਵੱਡਾ ਹਾਦਸਾ, ਮਲਬੇ ਹੇਠ ਦੱਬੇ ਕਈ ਮਜ਼ਦੂਰ; 3 ਦੀ ਮੌਤ
NEXT STORY