ਗੈਜੇਟ ਡੈਸਕ- ਦੇਸ਼ ਦਾ ਸਭ ਤੋਂ ਵੱਡਾ ਸਟਾਕ ਐਕਸਚੇਂਜ NSE (National Stock Exchange) ਹਰ ਦਿਨ ਲਗਭਗ 150 ਤੋਂ 170 ਮਿਲੀਅਨ (17 ਕਰੋੜ) ਸਾਈਬਰ ਹਮਲਿਆਂ ਦਾ ਸਾਹਮਣਾ ਕਰਦਾ ਹੈ। ਇਨ੍ਹਾਂ ਨਾਲ ਨਜਿੱਠਣ ਲਈ ਐਕਸਚੇਂਜ 'ਚ 24 ਘੰਟੇ ਸਰਗਰਮ 'ਸਾਈਬਰ ਵਾਰੀਅਰਜ਼' ਦੀ ਟੀਮ ਤਾਇਨਾਤ ਹੈ ਜੋ ਹਮਲਿਆਂ ਨੂੰ ਤੁਰੰਤ ਪਛਾਣ ਕੇ ਰੋਕ ਦਿੰਦੀ ਹੈ।
ਇਕ ਸੀਨੀਅਰ ਐੱਨਐੱਸਈ ਅਧਿਕਾਰੀ ਨੇ ਦੱਸਿਆ ਕਿ ਹਰ ਦਿਨ ਲੱਖਾਂ ਸਾਈਬਰ ਹਮਲੇ ਹੁੰਦੇ ਹਨ ਪਰ ਸਾਡੀ ਟੈਕਨੀਕਲ ਟੀਮ ਅਤੇ ਉਨਤ ਸਿਸਟਮ 24 ਘੰਟੇ ਸਰਗਰਮ ਰਹਿੰਦੇ ਹਨ। ਵਿਸ਼ੇਸ਼ ਸਾਫਟਵੇਅਰ ਅਤੇ ਮਸ਼ੀਨ ਇੰਟੈਲੀਜੈਂਸ ਦੀ ਮਦਦ ਨਾਲ ਇਹ ਹਮਲਿਆਂ ਨੂੰ ਨਾਕਾਮ ਕੀਤਾ ਜਾਂਦਾ ਹੈ।
ਆਪਰੇਸ਼ਨ ਸਿੰਦੂਰ ਦੌਰਾਨ 40 ਕਰੋੜ ਹਮਲੇ
ਐੱਨਐੱਸਈ ਨੇ ਹਾਲ ਹੀ 'ਚ ਭਾਰਤੀ ਫੌਜ ਦੁਆਰਾ ਚਲਾਏ ਗਏ ਆਪਰੇਸ਼ਨ ਸਿੰਦੂਰ ਦੌਰਾਨ ਇਕ ਦਿਨ 'ਚ ਹੀ ਰਿਕਾਰਡ 40 ਕਰੋੜ ਤੋਂ ਵੱਧ ਸਾਈਬਰ ਹਮਲੇ ਝੱਲੇ। ਹਾਲਾਂਕਿ, ਹਮਲਾਵਰ ਐੱਨਐੱਸਈ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕੇ। ਐਕਸਚੇਂਜ ਦੀ ਤਕਨੀਕੀ ਢਾਂਚੇ, ਮਸ਼ੀਨਾਂ ਅਤੇ ਮਾਹਿਰਾਂ ਦੀ ਟੀਮ ਨੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਦੱਸ ਦੇਈਏ ਕਿ ਆਮਤੌਰ 'ਤੇ ਐੱਨਐੱਸਈ 'ਤੇ ਹਰ ਦਿਨ 15 ਤੋਂ 17 ਕਰੋੜ ਸਾਈਬਰ ਹਮਲੇ ਹੁੰਦੇ ਹਨ। ਟੀਮਾਂ 24 ਘੰਟੇ ਸਰਗਰਮ ਰਹਿ ਕੇ ਇਨ੍ਹਾਂ ਹਮਲਿਆਂ ਨੂੰ ਰੋਕਦੀਆਂ ਹਨ।
ਕਿਵੇਂ ਕੰਮ ਕਰਦਾ ਹੈ NSE ਦਾ ਸਾਈਬਰ ਸੁਰੱਖਿਆ ਸਿਸਟਮ
NSE 'ਚ ਦੋ ਸਾਈਬਰ ਡਿਫੈਂਸ ਸੈਂਟਰ ਹਨ ਜੋ ਲਗਾਤਾਰ ਨਿਗਰਾਨੀ ਕਰਦੇ ਰਹਿੰਦੇ ਹਨ। ਇਥੇ ਹਰ ਟ੍ਰਾਂਜੈਕਸ਼ਨ ਅਤੇ ਡਿਜੀਟਲ ਚੈਨਲ ਨੂੰ ਸਾਫਟਵੇਅਰ ਨਾਲ ਸਕੈਨ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਤੁਰਤੰ ਰੋਕਿਆ ਜਾ ਸਕੇ। ਸੁਰੱਖਿਆ ਸੈੱਟਅਪ 'ਚ ਈਮੇਲ, ਪੈੱਨ ਡਰਾਈਵ, ਐਕਸਟਰਨਲ ਡਾਟਾ ਅਤੇ DDoS ਅਟੈਕਸ ਤੋਂ ਬਚਾਅ ਲਈ ਸਖਤ ਪ੍ਰੋਟੋਕੋਲ ਲਾਗੂ ਹਨ। ਜਿਵੇ ਹੀ ਕੋਈ ਸ਼ੱਕੀ ਟ੍ਰੈਫਿਕ ਦਿਸਦਾ ਹੈ, ਸਿਸਟਮ ਆਟੋਮੈਟਿਕ ਪਾਪ-ਅਪ ਅਤੇ ਅਲਰਟ ਜਾਰੀ ਕਰ ਦਿੰਦਾ ਹੈ।
DDoS ਕੀ ਹੈ ਅਤੇ ਕਿਉਂ ਖਤਰਨਾਕ ਹੈ
DDoS (Distributed Denial of Service) ਹਮਲਾ ਕਿਸੇ ਸਰਵਰ 'ਤੇ ਹਜ਼ਾਰਾਂ ਸਰੋਤਾਂ 'ਚੋਂ ਇਕ ਨਾਲ ਟ੍ਰੈਫਿਕ ਭੇਜ ਕੇ ਉਸਨੂੰ ਠੱਪ ਕਰ ਦਿੰਦਾ ਹੈ। ਜੇਕਰ ਅਜਿਹਾ ਮਾਮਲਾ ਐੱਨਐੱਸਈ ਵਰਗੀ ਵਿੱਤੀ ਸੰਸਥਾ 'ਤੇ ਹੋ ਜਾਵੇ ਤਾਂ ਦੇਸ਼ ਭਰ ਦੇ ਲੱਖਾਂ ਨਿਵੇਸ਼ਕਾਂ ਈ ਸਿਸਟਮ ਠੱਪ ਹੋ ਸਕਦਾ ਹੈ। ਇਸੇ ਖਤਰੇ ਨੂੰ ਦੇਖਦੇ ਹੋਏ ਐੱਨਐੱਸਈ ਨੇ ਵਲਨੇਰਬਲਿਟੀ ਅਸੈਸਮੈਂਟ ਅਤੇ ਟੈਸਟਿੰਗ (VAPT) ਵਰਗੇ ਸਖਤ ਸੁਰੱਖਿਆ ਆਡਿਟ ਨੂੰ ਸਾਰੇ ਟ੍ਰੇਡਿੰਗ ਮੈਂਬਰਾਂ ਅਤੇ ਸਟਾਫ ਲਈ ਜ਼ਰੂਰੀ ਕਰ ਦਿੱਤਾ ਹੈ।
ਤੇਜ਼ ਰਫਤਾਰ ਬਣੀ ਕਾਲ ! ਰੋਡ ਰੋਲਰ 'ਚ ਵੱਜੀ ਕਾਰ, ਕਾਂਗਰਸੀ ਆਗੂ ਦੇ ਪੁੱਤ ਸਮੇਤ 4 ਮੁੰਡਿਆਂ ਦੀ ਮੌਤ
NEXT STORY