ਬੈਂਗਲੁਰੂ- ਬੈਂਗਲੁਰੂ ’ਚ ਕੋਰੋਨਾ ਵਾਇਰਸ ਦੇ ਡੇਲਟਾ ਏ.ਵਾਈ.4.2 ਵੈਰੀਐਂਟ (ਰੂਪ) ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਇਹ ਵੇਰੀਐਂਟ ਦੂਜੇ ਕੁਝ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਕਮਿਸ਼ਨਰ ਡਾਕਟਰ ਰਣਦੀਪ ਸਿੰਘ ਨੇ ਦੱਸਿਆ,‘‘ਸੂਬੇ ’ਚ (ਏ.ਵਾਈ.4.2. ਵੇਰੀਐਂਟ ਦੇ) ਦੇ ਮਾਮਲਿਆਂ ਦੀ ਗਿਣਤੀ 7 ਹੋ ਗਈ ਹੈ। ਤਿੰਨ ਮਾਮਲੇ ਬੈਂਗਲੁਰੂ ਤੋਂ ਜਦੋਂ ਕਿ ਚਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਸਾਹਮਣੇ ਆਏ।’’
ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ
ਰਣਦੀਪ ਸਿੰਘ ਨੇ ਕਿਹਾ ਕਿ ਸੂਬੇ ’ਚ ਕੋਰੋਨਾ ਦੇ ਮਾਮਲੇ ਕੰਟਰੋਲ ’ਚ ਹਨ। ਸਰਕਾਰ ਵਿਦੇਸ਼ ਤੋਂ ਸੂਬੇ ’ਚ ਆਉਣ ਵਾਲੇ ਲੋਕਾਂ ਲਈ ਆਉਣ ਤੋਂ 72 ਘੰਟੇ ਪਹਿਲਾਂ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਰਿਪੋਰਟ ਲਿਆਉਣਾ ਜ਼ਰੂਰੀ ਕਰਨ ਜਾ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ,‘‘ਜਾਂਚ ਰਿਪੋਰਟ ਨੂੰ ਏਅਰ ਸਹੂਲਤ ਨਾਮੀ ਐਪ ’ਤੇ ਅਪਲੋਡ ਕਰਨਾ ਹੋਵੇਗਾ। ਇਸ ਦੇ ਅਧੀਨ ਏਕਾਂਤਵਾਸ ਰਹਿਣ ਵਰਗੀ ਕੋਈ ਪਾਬੰਦੀ ਨਹੀਂ ਹੋਵੇਗੀ।’’ ਉਨ੍ਹਾਂ ਕਿਹਾ ਕਿ ਨਵੇਂ ਵੇਰੀਐਂਟ ਨਾਲ ਮੌਤ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ ਪਰ ਇਕ ਜਾਂ 2 ਰੋਗੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਪੈਗਾਸਸ ਜਾਸੂਸੀ ਮਾਮਲਾ: SC ਨੇ ਜਾਂਚ ਲਈ ਬਣਾਈ ਮਾਹਰ ਕਮੇਟੀ, ਜਾਣੋ ਕੀ ਹੈ ਇਹ ਸਾਫ਼ਟਵੇਅਰ
NEXT STORY