ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਦੇ ਪਾਰ ਪਹੁੰਚਣ ਨੂੰ ਇਕ ਅਹਿਮ ਪੜਾਅ ਕਰਾਰ ਦਿੱਤਾ ਅਤੇ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ਟਵਿੱਟਰ 'ਤੇ ਲਿਖਿਆ,''ਇਹ ਦੇਖ ਕੇ ਖੁਸ਼ੀ ਹੋਈ ਕਿ ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਖਾਤੇ ਔਰਤਾਂ ਦੇ ਹਨ।'' ਕੇਂਦਰੀ ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੇਸ਼ 'ਚ ਜਨ ਧਨ ਖਾਤਿਆਂ ਦੀ ਕੁੱਲ ਗਿਣਤੀ 50 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਨ੍ਹਾਂ 'ਚੋਂ 56 ਫ਼ੀਸਦੀ ਖਾਤੇ ਔਰਤਾਂ ਦੇ ਹਨ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ 'ਚੋਂ ਲਗਭਗ 67 ਫ਼ੀਸਦੀ ਖਾਤੇ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ 'ਚ ਖੋਲ੍ਹੇ ਗਏ ਹਨ।
ਇਸ ਉਪਲੱਬਧੀ ਨੂੰ ਇਕ ਅਹਿਮ ਪੜਾਅ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਖਾਤੇ ਨਾਰੀ ਸ਼ਕਤੀ ਦੇ ਹਨ। 67 ਫ਼ੀਸਦੀ ਖਾਤੇ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ 'ਚ ਖੋਲ੍ਹੇ ਗਏ ਹਨ। ਅਸੀਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਵਿੱਤੀ ਸਮਾਵੇਸ਼ ਦਾ ਲਾਭ ਸਾਡੇ ਦੇਸ਼ ਦੇ ਹਰ ਕੋਨੇ 'ਤੇ ਪਹੁੰਚੇ।'' ਵਿੱਤ ਮੰਤਰਾਲਾ ਵਲੋਂ ਜਾਰੀ ਬਿਆਨ ਅਨੁਸਾਰ, ਜਨ ਧਨ ਖਾਤਿਆਂ 'ਚ ਕੁੱਲ ਜਮ੍ਹਾ ਰਾਸ਼ੀ 2.03 ਲੱਖ ਕਰੋੜ ਰੁਪਏ ਤੋਂ ਵੱਧ ਹੈ, ਜਦੋਂ ਕਿ ਇਨ੍ਹਾਂ ਖਾਤਿਆਂ ਦਾ ਲਗਭਗ 34 ਕਰੋੜ ਰੁਪਏ ਕਾਰਡ ਮੁਫ਼ਤ ਜਾਰੀ ਕੀਤੇ ਗਏ ਹਨ। ਮੋਦੀ ਸਰਕਾਰ ਨੇ 2014 'ਚ ਵਿੱਤੀ ਸਮਾਵੇਸ਼ ਨੂੰ ਉਤਸ਼ਾਹ ਦੇਣ ਲਈ ਜਨ ਧਨ ਬੈਂਕ ਖਾਤੇ ਖੋਲ੍ਹਣ ਲਈ ਵੱਡੇ ਪੈਮਾਨੇ 'ਤੇ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦਾ ਮਕਸਦ ਸਿੱਧੇ ਲਾਭ ਟਰਾਂਸਫਰ (ਡੀ.ਬੀ.ਟੀ.) ਸਮੇਤ ਕਈ ਵ ਵਿੱਤੀ ਸੇਵਾਵਾਂ ਨੂੰ ਗਰੀਬਾਂ ਲਈ ਸੌਖਾ ਬਣਾਉਣਾ ਸੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੋਪਾਲ ਦੇ ਰਾਹੁਲ ਨੇਮਾ ਨੇ KBC 'ਚ ਜਿੱਤੇ 50 ਲੱਖ ਰੁਪਏ, ਪਾਰ ਨਹੀਂ ਕਰ ਸਕਿਆ ਇਕ ਕਰੋੜ ਦਾ ਪੜਾਅ
NEXT STORY