ਢੁਬਰੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ’ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬੁੱਧਵਾਰ ਜਾਂ ਵੀਰਵਾਰ ਤੱਕ ਸਭ ਨੂੰ ਪਤਾ ਲੱਗ ਜਾਏਗੀ।
ਉਨ੍ਹਾਂ ਮੰਗਲਵਾਰ ਇਥੇ ਬੀ. ਐੱਸ. ਐੱਫ. ਦੀ ਇਕ ਸਰਹੱਦੀ ਯੋਜਨਾ ਦਾ ਉਦਘਾਟਨ ਕਰਨ ਪਿੱਛੋਂ ਲੋਕਾਂ ਦੇ ਇਕ ਇਕੱਠ ਵਿਚ ਕਿਹਾ ਕਿ ਐੱਨ. ਟੀ. ਆਰ. ਓ. ਪ੍ਰਣਾਲੀ ਨੇ ਦੱਸਿਆ ਹੈ ਕਿ ਹਮਲੇ ਸਮੇਂ ਉਥੇ 300 ਮੋਬਾਇਲ ਫੋਨ ਐਕਟਿਵ ਸਨ। ਵਿਰੋਧੀ ਧਿਰ ’ਤੇ ਹਵਾਈ ਹਮਲੇ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਕਾਂਗਰਸ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਅੱਤਵਾਦੀ ਮਾਰੇ ਗਏ ਸਨ ਤਾਂ ਉਹ ਪਾਕਿਸਤਾਨ ਜਾ ਕੇ ਲਾਸ਼ਾਂ ਗਿਣ ਸਕਦੀ ਹੈ। ਹੋਰ ਸਿਆਸੀ ਪਾਰਟੀਆਂ ਦੇ ਨੇਤਾ ਵੀ ਪੁੱਛ ਰਹੇ ਹਨ ਕਿ ਕਿੰਨੇ ਅੱਤਵਾਦੀ ਮਾਰੇ ਗਏ ਹਨ। ਇਸ ਬਾਰੇ ਬੁੱਧਵਾਰ ਜਾਂ ਵੀਰਵਾਰ ਸਭ ਨੂੰ ਪਤਾ ਲੱਗ ਜਾਏਗਾ। ਉਨ੍ਹਾਂ ਕਿਹਾ ਕਿ ਜਿਹੜੇ 300 ਮੋਬਾਇਲ ਫੋਨ ਉਥੇ ਐਕਟਿਵ ਸਨ, ਕੀ ਉਨ੍ਹਾਂ ਦੀ ਵਰਤੋਂ ਦਰੱਖਤ ਕਰ ਰਹੇ ਸਨ?
ਮੰਚ 'ਤੇ PM ਮੋਦੀ ਨੇ ਪੈਰ ਛੂਹ ਕੇ ਕੇਸ਼ੂਭਾਈ ਪਟੇਲ ਤੋਂ ਲਿਆ ਆਸ਼ੀਰਵਾਦ
NEXT STORY