ਨਵੀਂ ਦਿੱਲੀ- ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (SAIL) 'ਚ ਨਰਸਿੰਗ ਉਮੀਦਵਾਰਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ SAIL ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ, ਜਿਸ 'ਚ ਉਮੀਦਵਾਰ 5 ਦਸੰਬਰ 2024 ਤੱਕ ਫਾਰਮ ਭਰ ਸਕਦੇ ਹਨ। SAIL ਦੀ ਇਸ ਭਰਤੀ 'ਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਜਿਸ ਵਿਚ ਚਾਹਵਾਨ ਅਤੇ ਯੋਗ ਉਮੀਦਵਾਰ ਫਾਰਮ ਭਰ ਸਕਦੇ ਹਨ।
ਭਰਤੀ ਡਿਟੇਲ
BSC ਨਰਸਿੰਗ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਜੋ ਉਮੀਦਵਾਰ ਟ੍ਰੇਨਿੰਗ ਲਈ ਵਕੈਂਸੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਲਈ ਇਹ ਵਧੀਆ ਮੌਕਾ ਹੈ। ਇਸ ਭਰਤੀ ਪ੍ਰਕਿਰਿਆ ਜ਼ਰੀਏ 51 ਅਹੁਦਿਆਂ ਨੂੰ ਭਰਿਆ ਜਾਵੇਗਾ।
ਯੋਗਤਾ-
ਸਟੀਲ ਅਥਾਰਟੀ ਆਫ ਇੰਡੀਆ ਪ੍ਰੋਫੀਸ਼ੈਂਸੀ ਟਰੇਨਿੰਗ ਨਰਸ ਦੇ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਵਿਚ BSC ਨਰਸਿੰਗ / ਡਿਪਲੋਮਾ ਹੋਣਾ ਚਾਹੀਦਾ ਹੈ। ਨਾਲ ਹੀ ਇੰਟਰਨਸ਼ਿਪ ਸਰਟੀਫਿਕੇਟ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਦੀ ਗਣਨਾ ਇੰਟਰਵਿਊ ਦੀ ਤਾਰੀਖ਼ ਦੇ ਮੁਤਾਬਕ ਕੀਤੀ ਜਾਵੇਗੀ।
ਵਜ਼ੀਫ਼ਾ
10,000 ਰੁਪਏ ਪ੍ਰਤੀ ਮਹੀਨੇ ਨਾਲ ਹੀ 7020 ਰੁਪਏ ਦਾ ਗਿਆਨ ਵਾਧਾ ਭੱਤਾ ਵੀ ਦਿੱਤਾ ਜਾਵੇਗਾ।
ਸਿਖਲਾਈ ਦੀ ਮਿਆਦ
ਚੁਣੇ ਗਏ ਉਮੀਦਵਾਰਾਂ ਨੂੰ 18 ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਇੰਟਰਵਿਊ ਵਾਲੀ ਥਾਂ 'ਤੇ ਸਮੇਂ ਸਿਰ ਪਹੁੰਚਣਾ ਹੋਵੇਗਾ।
ਇੰਟਰਵਿਊ ਦਾ ਸਥਾਨ
ਉਮੀਦਵਾਰਾਂ ਦੀ ਇੰਟਰਵਿਊ 3 ਦਸੰਬਰ ਤੋਂ 5 ਦਸੰਬਰ 2024 ਤੱਕ ਦੁਰਗਪੁਰ 'ਚ ਸਵੇਰੇ 9.30 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਇੰਟਰਵਿਊ ਸਥਾਨ ਦਾ ਪਤਾ ਹੈ- DIV ਸਕੂਲ, ਨੇੜੇ DSP ਮੇਨ ਹਸਪਤਾਲ, ਜੇ.ਐਮ ਸੇਨਗੁਪਤਾ ਰੋਡ, ਬੀ-ਜ਼ੋਨ, ਦੁਰਗਪੁਰ-713205।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਆਉਣ ਵਾਲੇ ਮਹੀਨਿਆਂ ਲਈ ਭਾਰਤ ਦਾ ਆਰਥਿਕ ਦ੍ਰਿਸ਼ਟੀਕੋਣ ਹੋਵੇਗਾ ਆਸ਼ਾਵਾਦੀ: ਵਿੱਤ ਮੰਤਰਾਲੇ
NEXT STORY