ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਨਰਸ ਦਿਹਾੜੇ ’ਤੇ ਵੀਰਵਾਰ ਨੂੰ ਕਿਹਾ ਕਿ ਨਰਸ ਸਾਡੀ ਧਰਤੀ ਨੂੰ ਸਿਹਤਮੰਦ ਰੱਖਣ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ ਅਤੇ ਉਨ੍ਹਾਂ ਦਾ ਸਮਰਪਣ ਅਤੇ ਦਇਆ ਬੇਮਿਸਾਲ ਹੈ। ਉਨ੍ਹਾਂ ਕਿਹਾ ਕੌਮਾਂਤਰੀ ਨਰਸ ਦਿਹਾੜਾ ਸਭ ਤੋਂ ਚੁਣੌਤੀਪੂਰਨ ਦੌਰ ’ਚ ਵੀ ਬੇਮਿਸਾਲ ਕੰਮ ਕਰਨ ਲਈ ਸਾਰੇ ਨਰਸਿੰਗ ਕਰਮਚਾਰੀਆਂ ਦੀ ਇਕ ਵਾਰ ਫਿਰ ਤੋਂ ਸ਼ਲਾਘਾ ਕਰਨ ਦਾ ਦਿਨ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘‘ਕੌਮਾਂਤਰੀ ਨਰਸ ਦਿਹਾੜਾ ਨਰਸਿੰਗ ਭਾਈਚਾਰੇ ਪ੍ਰਤੀ ਸਾਡਾ ਧੰਨਵਾਦ ਜ਼ਾਹਰ ਕਰਨ ਦਾ ਮੌਕਾ ਹੈ, ਜਿਸ ਨੂੰ ਮਨੁੱਖਤਾ ਪ੍ਰਤੀ ਉਸ ਦੀ ਨਿਸਵਾਰਥ ਸੇਵਾ ਲਈ ਜਾਣਿਆ ਜਾਂਦਾ ਹੈ। ਜੀਵਨ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਉਸਦੀ ਡੂੰਘੀ ਵਚਨਬੱਧਤਾ ਸ਼ਲਾਘਾਯੋਗ ਹੈ।”
ਦੂਜੇ ਗਲੋਬਲ ਕੋਵਿਡ ਸੰਮੇਲਨ ’ਚ ਅੱਜ ਵਰਚੂਅਲੀ ਹਿੱਸਾ ਲੈਣਗੇ PM ਮੋਦੀ, ਅਮਰੀਕੀ ਰਾਸ਼ਟਰਪਤੀ ਕਰਨਗੇ ਮੇਜ਼ਬਾਨੀ
NEXT STORY