ਨਵੀਂ ਦਿੱਲੀ : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ਦੀ ਅੱਜਕੱਲ੍ਹ ਭਾਰਤ 'ਚ ਕਾਫ਼ੀ ਜੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ। ਇਹ ਚਰਚਾ ਉਸ ਸਮੇਂ ਸ਼ੁਰੂ ਹੋਈ ਜਦੋਂ ਪਿਛਲੇ ਹਫ਼ਤੇ ਉਨ੍ਹਾਂ ਦੀ ਕਿਤਾਬ 'ਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ 'ਤੇ ਕੀਤੀ ਗਈ ਟਿੱਪਣੀ ਸਾਹਮਣੇ ਆਈ। ਹੁਣ ਰਾਜਨੀਤੀ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਉਸ ਦੀ ਵਿਆਖਿਆ ਅਤੇ ਸਮੀਖਿਆ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਨੇ ਓਬਾਮਾ ਦੀ ਯਾਦ ‘ਏ ਪ੍ਰਾਮਿਸਡ ਲੈਂਡ’ ਦੀ ਸਮੀਖਿਆ ਕੀਤੀ ਹੈ। ਇਸ 'ਚ ਸਾਬਕਾ ਰਾਸ਼ਟਰਪਤੀ ਨੇ ਦੁਨੀਆਭਰ ਦੇ ਰਾਜਨੀਤਕ ਆਗੂਆਂ ਤੋਂ ਇਲਾਵਾ ਹੋਰ ਮਜ਼ਮੂਨਾਂ 'ਤੇ ਆਪਣੇ ਅਨੁਭਵ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ: ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ 'ਚ ਲਿਖਿਆ- ਨਹੀਂ ਮਿਲਿਆ ਨਿਆਂ
ਕਿਤਾਬ 'ਚ ਓਬਾਮਾ ਨੇ ਰਾਹੁਲ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ ਹੈ। ਕਿਤਾਬ ਦੇ ਇੱਕ ਪੰਨੇ 'ਚ ਓਬਾਮਾ ਲਿਖਦੇ ਹਨ ਕਿ ਇੱਕ ਤੋਂ ਜ਼ਿਆਦਾ ਰਾਜਨੀਤਕ ਨਿਰੀਖਕਾਂ ਦਾ ਮੰਨਣਾ ਸੀ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਦੀ ਚੋਣ ਕਾਫ਼ੀ ਸੋਚ ਸਮਝ ਕੇ ਕੀਤੀ ਸੀ ਕਿਉਂਕਿ ਮਨਮੋਹਨ ਸਿੰਘ ਇੱਕ ਅਜਿਹੇ ਬਜ਼ੁਰਗ ਸਿੱਖ ਆਗੂ ਸਨ ਜਿਨ੍ਹਾਂ ਦਾ ਕੋਈ ਰਾਸ਼ਟਰੀ ਰਾਜਨੀਤਕ ਆਧਾਰ ਨਹੀਂ ਸੀ। ਅਜਿਹੇ ਆਗੂ ਤੋਂ ਉਨ੍ਹਾਂ ਨੂੰ ਆਪਣੇ 40 ਸਾਲਾ ਪੁੱਤ ਰਾਹੁਲ ਲਈ ਕੋਈ ਸਿਆਸੀ ਖ਼ਤਰਾ ਨਹੀਂ ਦਿਖਿਆ ਕਿਉਂਕਿ ਉਦੋਂ ਉਹ ਉਨ੍ਹਾਂ ਨੂੰ ਵੱਡੀ ਭੂਮਿਕਾ ਲਈ ਤਿਆਰ ਕਰ ਰਹੇ ਸਨ।
ਇਸੇ ਤਰ੍ਹਾਂ ਰਾਹੁਲ ਗਾਂਧੀ ਬਾਰੇ ਓਬਾਮਾ ਦਾ ਕਹਿਣਾ ਹੈ ਕਿ ‘ਉਨ੍ਹਾਂ 'ਚ ਇੱਕ ਅਜਿਹੇ ‘ਘਬਰਾਏ ਹੋਏ ਅਤੇ ਜਜ਼ਬਾ ਰਹਿਤ’ ਵਿਦਿਆਰਥੀ ਦੇ ਗੁਣ ਹਨ ਜਿਸ ਨੇ ਆਪਣਾ ਸਾਰਾ ਕੋਰਸ ਪੂਰਾ ਕਰ ਲਿਆ ਹੈ ਅਤੇ ਉਹ ਆਪਣੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਇੱਛਾ ਰੱਖਦਾ ਹੈ ਪਰ ਉਨ੍ਹਾਂ 'ਚ ਵਿਸ਼ੇ 'ਚ ਮੁਹਾਰਤ ਹਾਸਲ ਕਰਨ ਦੀ ਯੋਗਤਾ ਜਾਂ ਫਿਰ ਜਨੂੰਨ ਦੀ ਘਾਟ ਹੈ।’
ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ 'ਚ ਲਿਖਿਆ- ਨਹੀਂ ਮਿਲਿਆ ਨਿਆਂ
NEXT STORY