ਪਟਨਾ- ਪਟਨਾ ਜੰਕਸ਼ਨ ’ਤੇ ਟੈਲੀਵਿਜ਼ਨ ਸਕ੍ਰੀਨ ’ਤੇ ਅਸ਼ਲੀਲ ਵੀਡੀਓ ਚੱਲਣ ਤੋਂ ਇਕ ਮਹੀਨਾ ਬਾਅਦ ਭਾਗਲਪੁਰ ’ਚ ਇਕ ਐੱਲ. ਈ. ਡੀ. ਜਨ-ਜਾਗਰੂਕਤਾ ਸਕ੍ਰੀਨ ’ਤੇ ਇਸੇ ਤਰ੍ਹਾਂ ਦੀ ਸਮੱਗਰੀ ਵਿਖਾਈ ਦਿੱਤੀ।
ਭਾਗਲਪੁਰ ਰੇਲਵੇ ਸਟੇਸ਼ਨ ਦੇ ਕੋਲ ਅੰਬੇਡਕਰ ਚੌਕ ’ਤੇ ਐੱਲ. ਈ. ਡੀ. ਡਿਸਪਲੇ ਸਕ੍ਰੀਨ ਲਾਈ ਗਈ ਸੀ, ਜਿਸ ’ਚ ਸੋਮਵਾਰ ਨੂੰ ਅਸ਼ਲੀਲ ਸਮੱਗਰੀ ਵਿਖਾਈ ਦਿੱਤੀ।
ਛੇਤੀ ਹੀ, ਵੱਡੀ ਗਿਣਤੀ ’ਚ ਲੋਕ ਉੱਥੇ ਇਕੱਠੇ ਹੋ ਗਏ ਅਤੇ ਕੁਝ ਨੇ ਮੋਬਾਇਲ ਫੋਨ ’ਤੇ ਇਸ ਨੂੰ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਭਾਗਲਪੁਰ ਦਾ ਜ਼ਿਲਾ ਪ੍ਰਸ਼ਾਸਨ ਤੁਰੰਤ ਹਰਕਤ ’ਚ ਆਇਆ ਅਤੇ ਡਿਸਪਲੇ ਬੋਰਡ ਅਤੇ ਸੰਦੇਸ਼ ਨੂੰ ਹਟਾ ਦਿੱਤਾ।
ਜੀਵਨ ਜਾਗ੍ਰਤੀ ਸੁਸਾਇਟੀ ਦੇ ਪ੍ਰਧਾਨ ਅਜੇ ਕੁਮਾਰ ਨੇ ਦਾਅਵਾ ਕੀਤਾ ਕਿ ਇਸ ਨੂੰ ਕੁਝ ਲੋਕਾਂ ਨੇ ਹੈਕ ਕਰ ਲਿਆ ਹੈ, ਇਸ ਲਈ ਅਸ਼ਲੀਲ ਸੰਦੇਸ਼ ਸਕ੍ਰੀਨ ’ਤੇ ਪ੍ਰਦਰਸ਼ਿਤ ਹੁੰਦਾ ਹੈ।
ਕੋਤਵਾਲੀ ਥਾਣੇ ਦੇ ਐੱਸ. ਐੱਚ. ਓ. ਜਵਾਹਰ ਪ੍ਰਸਾਦ ਯਾਦਵ ਨੇ ਕਿਹਾ ਕਿ ਜੀਵਨ ਜਾਗ੍ਰਤੀ ਸੁਸਾਇਟੀ ਦੇ ਪ੍ਰਧਾਨ ਡਾ. ਅਜੇ ਕੁਮਾਰ ਦੀ ਸ਼ਿਕਾਇਤ ’ਤੇ ਅਸੀਂ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਨੂੰ ਦੂਜੀ ਜਗ੍ਹਾ ਤੋਂ ਹੈਕ ਕੀਤਾ ਗਿਆ ਸੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਕਰਨਾਟਕ : ਸ਼ਿਵਕੁਮਾਰ ਦੇ ਪਰਿਵਾਰ ਕੋਲ 1,414 ਕਰੋੜ ਰੁਪਏ ਦੀ ਜਾਇਦਾਦ, 68 ਫ਼ੀਸਦੀ ਵਧੀ
NEXT STORY