ਓਡੀਸਾ— ਓਡੀਸਾ ਦੇ ਮਲਕਾਨਗਿਰੀ ਜ਼ਿਲੇ 'ਚ ਪੁਲਸ ਦੇ ਸਾਹਮਣੇ ਆਤਮਸਮਰਪਣ (ਸਰੰਡਰ) ਕਰ ਚੁੱਕੇ 100 ਨਕਸਲੀਆਂ ਨੇ ਕਾਲਜ 'ਚ ਦਾਖਲੇ ਲੈਣ ਲਈ ਪ੍ਰਵੇਸ਼ ਪ੍ਰੀਖਿਆ ਦਿੱਤੀ | ਉਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ 'ਚ ਦਾਖਲਾ ਲੈਣਾ ਚਾਹੁੰਦੇ ਹਨ | ਇਹ ਯੂਨੀਵਰਸਿਟੀ ਡਿਗਰੀ ਕੋਰਸ ਉਪਲੱਬਧ ਕਰਵਾਉਂਦਾ ਹੈ | ਪ੍ਰੀਖਿਆ ਦੇਣ ਵਾਲੇ ਨਕਸਲੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਵੀ ਸਮਾਜ ਦਾ ਹਿੱਸਾ ਬਣਨਾ ਚਾਹੁੰਦੇ ਹਨ, ਇਸ ਲਈ ਉਹ ਦਾਖਲਾ ਪ੍ਰੀਖਿਆ ਦੇ ਰਹੇ ਹਨ |
ਜਾਣਕਾਰੀ ਲਈ ਦੱਸਣਾ ਚਾਹੁੰਦੇ ਹਨ ਕਿ ਨਕਲਸੀਆਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਸਰਕਾਰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਇਸ ਲਈ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ | ਜਿਨ੍ਹਾਂ ਦਾ ਮੁੱਖ ਉਦੇਸ਼ ਨਕਸਲੀਆਂ ਨੂੰ ਪੜ੍ਹੇ-ਲਿਖੇ ਬਣਾਉਣਾ ਹੈ |
ਜ਼ਿਕਰਯੋਗ ਹੈ ਕਿ ਦੇਸ਼ 'ਚ ਬਹੁਤ ਸਾਰੇ ਲੋਕ ਇਸ ਨਕਸਲਵਾਦ ਦੀ ਵਜ੍ਹਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ | ਸਾਲ 2013 'ਚ ਵੀ ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਨੇ ਕਾਂਗਰਸ ਨੇਤਾ ਸਮੇਤ 27 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ | ਇਸ ਤੋਂ ਪਿਛਲੇ ਸਾਲ 2012 'ਚ ਝਾਰਖੰਡ 'ਚ ਵੀ 13 ਪੁਲਸ ਵਾਲਿਆਂ ਨੂੰ ਨਕਸਲੀਆਂ ਵੱਲੋਂ ਮਾਰ ਦਿੱਤਾ ਗਿਆ ਸੀ |
ਰੀਤਾ ਬਹੁਗੁਣਾ ਨੇ ਮਮਤਾ ਬੈਨਰਜੀ 'ਤੇ ਕੀਤਾ ਪਲਟਵਾਰ
NEXT STORY