ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਗੰਜਮ ਜ਼ਿਲ੍ਹੇ 'ਚ ਇੱਕ ਆਟੋ ਰਿਕਸ਼ਾ ਪਲਟਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਕੋਟੀਨਾਡਾ ਖੇਤਰ ਦੇ ਭੇਟਨਈ-ਬਦਾਖਾਲੀ ਸੜਕ 'ਤੇ ਉਸ ਸਮੇਂ ਵਾਪਰਿਆ ਜਦੋਂ 20 ਲੋਕ ਮੰਗਲਵਾਰ ਰਾਤ ਨੂੰ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੱਡੀ ਵਿੱਚ ਵਾਪਸ ਆ ਰਹੇ ਸਨ।
ਜਜ਼ਬੇ ਨੂੰ ਸਲਾਮ! 3 ਸਾਲ ਦੀ ਉਮਰ 'ਚ ਐਸਿਡ ਅਟੈਕ, ਗੁਆਈ ਅੱਖਾਂ ਦੀ ਰੌਸ਼ਨੀ..., ਫਿਰ ਵੀ ਬਣੀ 12ਵੀਂ 'ਚ ਸਕੂਲ ਟਾਪਰ
ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਗਾਇਤਰੀ ਗੌੜਾ (25) ਅਤੇ ਸਰੋਜਨੀ ਸਾਹੂ (50) ਵਜੋਂ ਹੋਈ ਹੈ, ਜੋ ਕਿ ਭੇਟਨਈ ਪਿੰਡ ਦੀਆਂ ਰਹਿਣ ਵਾਲੀਆਂ ਹਨ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਸੱਤ ਨੂੰ ਬਰਹਮਪੁਰ ਦੇ ਐਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਰਕਾਰੀ ਕੁਆਰਟਰ 'ਚੋਂ ਮਿਲੀਆਂ ਪੂਰੇ ਪਰਿਵਾਰ ਦੀਆਂ ਲਾਸ਼ਾਂ, ਮੰਜ਼ਰ ਦੇਖ ਉੱਡੇ ਸਾਰਿਆਂ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਾਦੀ-ਪੋਤੇ ਨੇ ਇਕੱਠਿਆਂ ਪਾਸ ਕੀਤੀ 10ਵੀਂ ਜਮਾਤ ਦੀ ਪ੍ਰੀਖਿਆ
NEXT STORY