Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    9:37:30 PM

  • mumbai set a target of 196 runs for punjab

    Mi vs PBKS, IPL 2026 : ਮੁੰਬਈ ਨੇ ਪੰਜਾਬ ਅੱਗੇ...

  • israel lebanon war on hold

    ਇਜ਼ਰਾਈਲ-ਲੇਬਨਾਨ ਜੰਗ 'ਤੇ ਲੱਗੀ ਬ੍ਰੇਕ! ਡੋਨਾਲਡ...

  • us iran tension pete hegseth warning

    'ਜਹਾਜ਼ਾਂ ਨੂੰ ਧਮਕਾਉਣਾ ਕੰਟਰੋਲ ਨਹੀਂ, ਬਲਕਿ...

  • rohit sharma out of playing11 punjab won the toss

    Mi vs PBKS, IPL 2026 : ਰੋਹਿਤ ਸ਼ਰਮਾ ਪਲੇਇੰਗ-11...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ

PUNJAB News Punjabi(ਪੰਜਾਬ)

ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ

  • Edited By Shivani Attri,
  • Updated: 07 Jun, 2025 02:42 PM
Jalandhar
jaitewali plant found closed during raid by mayor and senior deputy mayor
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ)–ਪਿਛਲੇ ਕੁਝ ਸਮੇਂ ਤੋਂ ਉਂਝ ਤਾਂ ਜਲੰਧਰ ਨਗਰ ਨਿਗਮ ਦੇ ਪੂਰੇ ਸਿਸਟਮ ਦਾ ਭੱਠਾ ਬੈਠ ਚੁੱਕਾ ਹੈ ਪਰ ਸ਼ਹਿਰ ਵਿਚ ਲਗਾਤਾਰ ਵਧ ਰਹੀ ਸੀਵਰੇਜ ਦੀ ਸਮੱਸਿਆ ਨਿਗਮ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੇ ਕੰਟਰੋਲ ਤੋਂ ਬਾਹਰ ਹੋ ਗਈ ਸੀ। ਮੇਅਰ ਵਿਨੀਤ ਧੀਰ ਨੂੰ ਆਪਣਾ ਅਹੁਦਾ ਸੰਭਾਲਿਆਂ ਲੱਗਭਗ 5 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਅਤੇ ਉਹ ਲਗਭਗ ਹਰ ਰੋਜ਼ ਦਫ਼ਤਰ ਜਾ ਕੇ ਪੂਰੀ ਹਾਜ਼ਰੀ ਦੇ ਰਹੇ ਹਨ। ਮੇਅਰ ਆਫਿਸ ਵਿਚ ਉਨ੍ਹਾਂ ਦਾ ਵਧੇਰੇ ਸਮਾਂ ਕੌਂਸਲਰਾਂ ਅਤੇ ਆਮ ਲੋਕਾਂ ਦੀਆਂ ਸੀਵਰੇਜ ਜਾਮ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਅਤੇ ਹੱਲ ਕਰਨ ਵਿਚ ਹੀ ਬੀਤ ਜਾਂਦਾ ਹੈ। ਨਗਰ ਨਿਗਮ ਦਾ ਓ. ਐਂਡ ਐੱਮ. ਸੈੱਲ ਸੀਵਰ ਲਾਈਨਾਂ ਦੀ ਸਫਾਈ ਅਤੇ ਸੁਪਰ ਸਕਸ਼ਨ ਆਦਿ ’ਤੇ ਹਰ ਮਹੀਨੇ ਕਰੋੜਾਂ ਰੁਪਏ ਖ਼ਰਚ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਸੀਵਰ ਸਬੰਧੀ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਸਨ, ਜਿਸ ਕਾਰਨ ਮੇਅਰ ਅਤੇ ਹੋਰ ਆਗੂਆਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਰਹੇਗੀ ਰੋਕ, ਜਾਣੋ ਕਾਰਨ

ਬੀਤੇ ਦਿਨ ਮੇਅਰ ਵਿਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅਚਾਨਕ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਇਸ ਦੌਰਾਨ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਇਸ ਸਮੇਂ ਹੈਰਾਨ ਰਹਿ ਗਏ ਜਦੋਂ ਜੈਤੇਵਾਲੀ ਟਰੀਟਮੈਂਟ ਪਲਾਂਟ ਬਿਲਕੁਲ ਬੰਦ ਮਿਲਿਆ, ਜਦਕਿ ਦੂਜੇ ਪਾਸੇ ਰਾਮਾ ਮੰਡੀ ਦੀਆਂ ਕਈ ਕਾਲੋਨੀਆਂ, ਵਿਸ਼ੇਸ਼ ਕਰਕੇ ਦਕੋਹਾ, ਭੁੱਲਰ ਕਾਲੋਨੀ ਆਦਿ ਵਿਚ ਲੋਕ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਸਨ ਅਤੇ ਕਈ ਮੁਹੱਲੇ , ਕਾਲੋਨੀਆਂ ਅਤੇ ਗਲੀਆਂ ਗੰਦੇ ਪਾਣੀ ਵਿਚ ਡੁੱਬੀਆਂ ਹੋਈਆਂ ਸਨ।

ਇਹ ਵੀ ਪੜ੍ਹੋ: Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!

PunjabKesari

ਗਾਰ ਵੱਖ ਕਰਨ ਵਾਲੀ ਮੇਨ ਮੋਟਰ ਸਾਲ ਭਰ ਤੋਂ ਖਰਾਬ, ਪਲਾਂਟ ਅੰਦਰ ਜਾ ਹੀ ਨਹੀਂ ਰਿਹਾ ਸੀ ਪਾਣੀ
ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਸਭ ਤੋਂ ਪਹਿਲਾਂ ਉਹ ਸਥਾਨ ਦੇਖਿਆ, ਜਿਥੋਂ ਸੀਵਰੇਜ ਦਾ ਗੰਦਾ ਪਾਣੀ ਜੈਤੇਵਾਲੀ ਪਲਾਂਟ ਵਿਚ ਦਾਖਲ ਹੁੰਦਾ ਹੈ। ਉਥੇ ਸੀਵਰੇਜ ਦੇ ਗੰਦੇ ਪਾਣੀ ਤੋਂ ਗਾਰ ਆਦਿ ਵੱਖ ਕਰਨ ਲਈ ਇਕ ਮੋਟਰ ਲੱਗੀ ਹੋਈ ਹੈ, ਜੋ ਪਿਛਲੇ ਇਕ ਸਾਲ ਤੋਂ ਖਰਾਬ ਪਈ ਸੀ। ਉਥੇ ਇੰਨੀ ਗਾਰ ਜੰਮ ਚੁੱਕੀ ਸੀ ਕਿ ਸੀਵਰੇਜ ਦਾ ਪਾਣੀ ਜੈਤੇਵਾਲੀ ਪਲਾਂਟ ਅੰਦਰ ਜਾ ਹੀ ਨਹੀਂ ਰਿਹਾ ਸੀ। ਜਦੋਂ ਦੋਵਾਂ ਨੇ ਪਲਾਂਟ ਅੰਦਰ ਜਾ ਕੇ ਵੇਖਿਆ ਤਾਂ ਸਾਰੇ ਕੰਪਿਊਟਰ, ਮਸ਼ੀਨਰੀ, ਮੋਟਰਾਂ ਆਦਿ ਬੰਦ ਪਈਆਂ ਸਨ। ਠੇਕੇਦਾਰ ਕੰਪਨੀ ਦੇ ਕੁਝ ਆਦਮੀ ਉਥੇ ਮੌਜੂਦ ਸਨ ਪਰ ਕੁਝ ਵੀ ਨਹੀਂ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪਲਾਂਟ ਚਲਾਉਣ ਲਈ ਕਿਹਾ ਗਿਆ ਤਾਂ ਸਿਰਫ ਇਕ ਮੋਟਰ ਹੀ ਚੱਲ ਸਕੀ। ਦੌਰੇ ਦੌਰਾਨ ਪਾਇਆ ਗਿਆ ਕਿ ਕੁੱਲ ਲੱਗੀਆਂ 6 ਮੋਟਰਾਂ ਵਿਚੋਂ 3 ਤਾਂ ਬਿਲਕੁਲ ਖਰਾਬ ਪਈਆਂ ਸਨ ਅਤੇ ਉਨ੍ਹਾਂ ਦੇ ਪੈਨਲ ਤਕ ਨਹੀਂ ਸਨ, ਜਦਕਿ ਬਾਕੀ 2 ਮੋਟਰਾਂ ਵੀ ਚੱਲਣ ਵਾਲੀ ਸਥਿਤੀ ਵਿਚ ਨਹੀਂ ਸਨ। ਜਦੋਂ ਮੇਅਰ ਅਤੇ ਬਿੱਟੂ ਨੇ ਪਲਾਂਟ ਦੇ ਕੰਪਿਊਟਰਾਂ ਨੂੰ ਅਪਡੇਟ ਕਰ ਕੇ ਦੇਖਿਆ ਤਾਂ ਹੈਰਾਨੀਜਨਕ ਗੱਲ ਇਹ ਸੀ ਕਿ ਪਲਾਂਟ ਕੋਈ ਵੀ ਕੰਮ ਨਹੀਂ ਕਰ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ

ਜ਼ਿਕਰਯੋਗ ਹੈ ਕਿ ਨਿਗਮ ਨੇ ਉਥੇ ਇਕ ਸਰਕਾਰੀ ਕਰਮਚਾਰੀ ਨੂੰ ਵੀ ਦੇਖ-ਰੇਖ ਲਈ ਤਾਇਨਾਤ ਕੀਤਾ ਹੋਇਆ ਹੈ ਪਰ ਉਸ ਨੇ ਵੀ ਦੱਸਿਆ ਕਿ ਮੇਨ ਮੋਟਰ ਸਾਲ ਭਰ ਤੋਂ ਖਰਾਬ ਪਈ ਹੈ ਅਤੇ ਕਈ ਮੋਟਰਾਂ ਕੰਮ ਹੀ ਨਹੀਂ ਕਰ ਰਹੀਆਂ ਹਨ। ਉਸ ਸਰਕਾਰੀ ਕਰਮਚਾਰੀ ਨੇ ਮੇਅਰ ਨੂੰ ਦੱਸਿਆ ਕਿ ਠੇਕੇਦਾਰ ਕੰਪਨੀ ਦੇ ਆਦਮੀ ਅਕਸਰ ਉਸ ਨੂੰ ਪਲਾਂਟ ਅੰਦਰ ਨਹੀਂ ਆਉਣ ਦਿੰਦੇ ਅਤੇ ਛੁੱਟੀ ਵਾਲੇ ਦਿਨ ਤਾਂ ਉਸ ਨੂੰ ਬਾਹਰੋਂ ਹੀ ਮੋੜ ਦਿੱਤਾ ਜਾਂਦਾ ਹੈ। ਇਕ ਹੋਰ ਗੱਲ ਸਾਹਮਣੇ ਆਈ ਕਿ ਜੈਨਰੇਟਰ ਨੂੰ ਵੀ ਮੈਨੂਅਲ ਮੋਡ ’ਤੇ ਰੱਖਿਆ ਗਿਆ ਸੀ ਅਤੇ ਉਥੇ ਜਿਸ ਤਰ੍ਹਾਂ ਸੁੱਕੀ ਹੋਈ ਗਾਰ ਅਤੇ ਮਸ਼ੀਨਰੀ ਦੀ ਹਾਲਤ ਸੀ, ਉਸ ਤੋਂ ਸਾਫ ਜਾਪ ਰਿਹਾ ਸੀ ਕਿ ਪਲਾਂਟ ਨੂੰ ਕਦੇ-ਕਦਾਈਂ ਹੀ ਅੱਧਾ-ਅਧੂਰਾ ਚਲਾਇਆ ਜਾਂਦਾ ਹੈ।

ਠੇਕੇਦਾਰ ਨੇ 3.67 ਕਰੋੜ ’ਚ ਲਿਆ ਹੋਇਆ ਹੈ ਮੇਨਟੀਨੈਂਸ ਦਾ ਕੰਮ
ਵਿਨੀਤ ਧੀਰ ਅਤੇ ਬਲਬੀਰ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਦੀ ਇਕ ਕੰਪਨੀ ਈਕੋਟੈੱਕ ਇੰਜੀਨੀਅਰਿੰਗ ਕੰਪਨੀ ਨੇ 3.67 ਕਰੋੜ ਵਿਚ ਜੈਤੇਵਾਲੀ ਪਲਾਂਟ ਦੀ ਆਪ੍ਰੇਸ਼ਨ ਐਂਡ ਮੇਨਟੀਨੈਂਸ ਦਾ ਕਾਂਟਰੈਕਟ ਲਿਆ ਹੋਇਆ ਹੈ। ਸਿਵਲ, ਇਲੈਕਟ੍ਰੀਕਲ, ਮਕੈਨੀਕਲ ਅਤੇ ਹਾਰਟੀਕਲਚਰ ਮੇਨਟੀਨੈਂਸ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ ਪਰ ਕੰਪਨੀ ਦਾ ਕੰਮ ਤਸੱਲੀਬਖਸ਼ ਨਹੀਂ ਦਿੱਸਿਆ। ਇਹ ਵੀ ਸਾਹਮਣੇ ਆਇਆ ਕਿ ਜੋ ਐਸਟੀਮੇਟ ਅਤੇ ਟੈਂਡਰ ਪਰਫਾਰਮੈਂਸ ਆਧਾਰਿਤ ਹੋਣੇ ਚਾਹੀਦੇ ਸਨ, ਉਨ੍ਹਾਂ ਨੂੰ ਇਕਮੁਸ਼ਤ ਰੱਖਿਆ ਗਿਆ ਸੀ, ਜਿਸ ਨਾਲ ਸਾਰਾ ਫਾਇਦਾ ਕਾਂਟਰੈਕਟ ਲੈਣ ਵਾਲੀ ਕੰਪਨੀ ਨੂੰ ਹੋ ਰਿਹਾ ਸੀ ਅਤੇ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ

ਕੱਚੇ ਐੱਸ. ਡੀ. ਓ. ਗਗਨ ਲੂਥਰਾ ਦੀ ਜਵਾਬਦੇਹੀ ਤੈਅ ਹੋਵੇਗੀ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨਿਗਮ ਦੇ ਵਧੇਰੇ ਐੱਸ. ਟੀ. ਪੀਜ਼ ਦਾ ਚਾਰਜ ਆਊਟਸੋਰਸ ਆਧਾਰ ’ਤੇ ਰੱਖੇ ਗਏ ਐੱਸ. ਡੀ. ਓ. ਗਗਨ ਲੂਥਰਾ ਅਧੀਨ ਹੈ ਪਰ ਜੈਤੇਵਾਲੀ ਪਲਾਂਟ ’ਤੇ ਛਾਪੇਮਾਰੀ ਦੌਰਾਨ ਜੋ ਹਾਲਾਤ ਸਾਹਮਣੇ ਆਏ, ਉਸ ਦੀ ਪੂਰੀ ਜ਼ਿੰਮੇਵਾਰੀ ਗਗਨ ਲੂਥਰਾ ਦੀ ਬਣਦੀ ਹੈ, ਜੋ ਜਾਂ ਤਾਂ ਇਸ ਵੱਲ ਧਿਆਨ ਨਹੀਂ ਦੇ ਰਹੇ ਸਨ ਜਾਂ ਠੇਕੇਦਾਰ ਕੰਪਨੀ ਨਾਲ ਮਿਲੇ ਹੋਏ ਸਨ। ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਹੁਕਮ ਜਾਰੀ ਕੀਤਾ ਹੈ ਕਿ ਲਾਪ੍ਰਵਾਹੀ ਲਈ ਕਾਂਟਰੈਕਟ ਲੈਣ ਵਾਲੀ ਕੰਪਨੀ ਅਤੇ ਐੱਸ. ਡੀ. ਓ. ਗਗਨ ਲੂਥਰਾ ਨੂੰ ਨੋਟਿਸ ਜਾਰੀ ਕੀਤਾ ਜਾਵੇ, ਨਾਲ ਹੀ ਅੱਗਿਓਂ ਜੈਤੇਵਾਲੀ ਪਲਾਂਟ ਦੇ ਸੰਚਾਲਨ ਦੇ ਉਚਿਤ ਇੰਤਜ਼ਾਮ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਨੂੰ ਵੇਖਦੇ ਹੋਏ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਬਾਕੀ ਪਲਾਂਟਸ ਦੀ ਵਰਕਿੰਗ ਨੂੰ ਵੀ ਅਚਾਨਕ ਚੈੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

ਵਿਜੀਲੈਂਸ ਜਾਂਚ ਲਈ ਫਿੱਟ ਕੇਸ
ਇਨ੍ਹੀਂ ਦਿਨੀਂ ਸਟੇਟ ਵਿਜੀਲੈਂਸ ਨੇ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ, ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ’ਤੇ ਸ਼ਿਕੰਜਾ ਕੱਸਿਆ ਹੋਇਆ ਹੈ, ਜਿਥੇ ਗੈਰ-ਕਾਨੂੰਨੀ ਬਿਲਡਿੰਗਾਂ ਅਤੇ ਕਾਲੋਨੀਆਂ ਤੋਂ ਸਿਆਸੀ ਵਸੂਲੀ ਦੇ ਦੋਸ਼ ਸਾਹਮਣੇ ਆ ਰਹੇ ਹਨ, ਉਥੇ ਹੀ ਬਿਨਾਂ ਟੈਂਡਰ ਅਤੇ ਸੈਂਕਸ਼ਨ ਦੇ ਆਧਾਰ ’ਤੇ ਕਰਵਾਏ ਗਏ ਕਰੋਡ਼ਾਂ ਦੇ ਕੰਮ ਵੀ ਜਾਂਚ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਸ਼ਹਿਰ ਦੇ ਐੱਸ. ਟੀ. ਪੀਜ਼ ਦੀ ਆਪ੍ਰੇਸ਼ਨ ਐਂਡ ਮੇਨਟੀਨੈਂਸ ਦੇ ਕੰਮ ਵਿਚ ਜਿਸ ਤਰ੍ਹਾਂ ਘਪਲਾ ਹੋ ਰਿਹਾ ਹੈ, ਉਸ ਕਾਰਨ ਇਹ ਕੇਸ ਵੀ ਵਿਜੀਲੈਂਸ ਜਾਂਚ ਲਈ ਫਿੱਟ ਮੰਨਿਆ ਜਾ ਰਿਹਾ ਹੈ।
ਖ਼ਾਸ ਗੱਲ ਇਹ ਹੈ ਕਿ ਨਿਗਮ ਵੱਲੋਂ ਐੱਸ. ਟੀ. ਪੀਜ਼ ਨੂੰ ਚਲਾਉਣ ਅਤੇ ਮੇਨਟੇਨ ਕਰਨ ਲਈ ਕਰੋੜਾਂ ਰੁਪਏ ਹਰ ਮਹੀਨੇ ਅਦਾ ਕੀਤੇ ਜਾਂਦੇ ਹਨ ਪਰ ਕਾਂਟਰੈਕਟ ਲੈਣ ਵਾਲੀਆਂ ਕੰਪਨੀਆਂ ਅਤੇ ਸਬੰਧਤ ਨਿਗਮ ਅਧਿਕਾਰੀਆਂ ਵਿਚ ਇੰਨੀ ਡੂੰਘੀ ਗੰਢ-ਸੰਢ ਹੈ ਕਿ ਨਿਗਮ ਨੂੰ ਹਰ ਮਹੀਨੇ ਤਕੜਾ ਚੂਨਾ ਲੱਗ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਾਸੇ ਵੀ ਧਿਆਨ ਦੇ ਕੇ ਇਕ ਵੱਡਾ ਸਕੈਂਡਲ ਸਾਹਮਣੇ ਲਿਆ ਸਕਦੀ ਹੈ।

ਇਹ ਵੀ ਪੜ੍ਹੋ: 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • Senior Deputy Mayor
  • Mayor vinit dhir
  • ਛਾਪੇਮਾਰੀ
  • ਜੈਤੇਵਾਲੀ ਪਲਾਂਟ
  • ਮੇਅਰ ਵਿਨੀਤ ਧੀਰ

ਪੰਜਾਬ ਪੁਲਸ ਦੀ ਵੱਡੀ ਕਾਰਵਾਈ: 6 ਵਿਦੇਸ਼ੀ ਹਥਿਆਰਾਂ ਸਮੇਤ 3 ਤਸਕਰ ਗ੍ਰਿਫ਼ਤਾਰ, ਜੇਲ੍ਹ 'ਚੋਂ ਚਲ ਰਿਹਾ ਸੀ ਰੈਕੇਟ

NEXT STORY

Stories You May Like

  • senior deputy mayor takes strict action against corruption in tehbazari branch
    ਤਹਿਬਾਜ਼ਾਰੀ ਬ੍ਰਾਂਚ ’ਚ ਭ੍ਰਿਸ਼ਟਾਚਾਰ ’ਤੇ ਸਖ਼ਤ ਹੋਏ ਸੀਨੀਅਰ ਡਿਪਟੀ ਮੇਅਰ, ਜੁਆਇੰਟ ਕਮਿਸ਼ਨਰ ਤੋਂ ਮੰਗਿਆ ਪੂਰਾ ਰਿਕਾਰਡ
  • highcourt imposes rs 25 000 fine on mohali deputy mayor
    ਮੋਹਾਲੀ ਦੇ ਡਿਪਟੀ ਮੇਅਰ ’ਤੇ ਹਾਈਕੋਰਟ ਨੇ ਲਾਇਆ 25 ਹਜ਼ਾਰ ਰੁਪਏ ਜੁਰਮਾਨਾ
  • gurdaspur  s ranjit singh goraya becomes deputy mayor of bobigny
    ਗੁਰਦਾਸਪੁਰ ਦਾ ਰਣਜੀਤ ਸਿੰਘ ਗੋਰਾਇਆ ਫਰਾਂਸ ਦੇ ਬੋਬਿਗਨੀ ਸ਼ਹਿਰ ਦਾ ਬਣਿਆ ਡਿਪਟੀ ਮੇਅਰ, ਪਿੰਡ ’ਚ ਖੁਸ਼ੀ ਦੀ ਲਹਿਰ
  • rini sampath washington dc
    ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ
  • ias officer  transfer  mahendragarh  deputy commissioner
    2 IAS ਅਧਿਕਾਰੀਆਂ ਦਾ ਤਬਾਦਲਾ, ਮਹੇਂਦਰਗੜ੍ਹ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ
  • surrey city council elections
    ਸਰੀ ਸਿਟੀ ਕੌਂਸਲ ਚੋਣਾਂ: ਕੰਸਰਵੇਟਿਵ ਪਾਰਟੀ ਨੇ ਹੋਨਵੀਰ ਰੰਧਾਵਾ ਨੂੰ ਮੇਅਰ ਦੇ ਉਮੀਦਵਾਰ ਵਜੋਂ ਚੋਣ ਪਿੜ 'ਚ ਨਿਤਾਰਿਆ
  • congress  senior leader  mohsina kidwai  passes away
    ਕਾਂਗਰਸ ਦੀ ਸੀਨੀਅਰ ਨੇਤਾ ਮੋਹਸਿਨਾ ਕਿਦਵਈ ਦਾ ਦਿਹਾਂਤ
  • fire broken out at petrochemicals plant in uae
    ਸੰਯੁਕਤ ਅਰਬ ਅਮੀਰਾਤ 'ਚ ਪੈਟਰੋਕੈਮੀਕਲ ਪਲਾਂਟ 'ਤੇ ਹਮਲਾ, ਲੱਗੀ ਭਿਆਨਕ ਅੱਗ
  • terror of robbers in jalandhar
    ਜਲੰਧਰ 'ਚ ਲੁਟੇਰਿਆਂ ਦੀ ਦਹਿਸ਼ਤ! ਈ-ਰਿਕਸ਼ਾ ਸਵਾਰ ਮਾਂ-ਧੀ 'ਤੇ ਹਮਲਾ, ਗਹਿਣੇ ਤੇ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
  • youth power should come forward for drug free punjab  dr  krishan gopal
    ਨਸ਼ਾ ਮੁਕਤ ਪੰਜਾਬ ਲਈ ਯੁਵਾ ਸ਼ਕਤੀ ਅੱਗੇ ਆਵੇ: ਡਾ. ਕ੍ਰਿਸ਼ਨ ਗੋਪਾਲ
  • punjab weather forecast till april 20 rain and thunderstorm alert
    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ,...
  • babasaheb ambedkar one of the great patriots of india  dr  krishan gopal
    ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ 'ਚੋਂ ਇੱਕ : ਡਾ. ਕ੍ਰਿਸ਼ਨ...
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
Trending
Ek Nazar
important news for pilgrims going on shri amarnath yatra

ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

pakistan tests indigenous missile

ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

araghchi statement

ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ :...

domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • fraud in ludhiana
      ਸ਼ਗਨ ਦੇ ਪੈਸੇ ਜਮ੍ਹਾਂ ਕਰਾਉਣ ਆਏ ਬਜ਼ੁਰਗ ਨੂੰ ਮਦਦ ਦੇ ਬਹਾਨੇ ਲੁੱਟਿਆ
    • theft in gurdwara sahib
      ਚੋਰਾਂ ਨੇ ਗੁਰੂ ਘਰ ਵੀ ਨਹੀਂ ਬਖਸ਼ੇ! 2 ਗੁਰਦੁਆਰਿਆਂ 'ਚੋਂ ਗੋਲਕ ਤੋੜ ਕੇ ਕੀਤੀ...
    • man forgets bag in sri harmandir sahib
      ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ...
    • human rights commission  ssp faridkot
      ਪੋਤੀ ਨੂੰ ਧੁੱਪੇ ਬੰਨ੍ਹਣ ਦੇ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ SSP ਤੋਂ...
    • long power cut in punjab tomorrow
      ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
    • attack on devotees
      ਡੇਰਾ ਬਾਬਾ ਰਾਮ ਸਿੰਘ ਨੈਣੇਵਾਲ ਵਿਖੇ ਸੇਵਾਦਾਰਾਂ ’ਤੇ ਹਮਲਾ
    • rescue operation khanna
      70 ਫੁੱਟ ਡੂੰਘੇ ਖੂਹ ‘ਚ ਡਿੱਗਿਆ ਵਿਅਕਤੀ, ਫਾਇਰ ਬ੍ਰਿਗੇਡ ਨੇ ਸੁਰੱਖਿਅਤ ਕੱਢਿਆ...
    • dr  meenakshi dhingra takes over as civil surgeon ferozepur
      ਡਾ. ਮੀਨਾਕਸ਼ੀ ਢੀਂਗਰਾ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ
    • sukhbir badal in khanna
      ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
    • deputy commissioner visited various markets
      ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਲਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +