Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    11:03:45 AM

  • indian man in uae

    UAE 'ਚ ਭਾਰਤੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ ! 9...

  • accused in punjab grenade attack encounter

    ਪੰਜਾਬ 'ਚ ਗ੍ਰਨੇਡ ਹਮਲੇ ਦੇ ਮੁਲਜ਼ਮ ਦਾ ਐਨਕਾਊਂਟਰ!...

  • cbse released sample papers

    10ਵੀਂ-12ਵੀਂ ਬੋਰਡ ਦੀ ਤਿਆਰੀ ਹੋਈ ਸੌਖੀ! CBSE ਨੇ...

  • pm narendra modi visit canada

    PM ਨਰਿੰਦਰ ਮੋਦੀ ਜਾਣਗੇ ਕੈਨੇਡਾ ! ਮਾਰਕ ਕਾਰਨੀ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ ਲੀਡਰਸ਼ਿਪ ਨੂੰ ਕੀਤਾ ਦੋਫਾੜ

PUNJAB News Punjabi(ਪੰਜਾਬ)

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ ਲੀਡਰਸ਼ਿਪ ਨੂੰ ਕੀਤਾ ਦੋਫਾੜ

  • Edited By Shivani Attri,
  • Updated: 06 Jun, 2025 03:53 PM
Jalandhar
congress leadership split in the punjab
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)–ਪੰਜਾਬ ਵਿਚ ਕਾਂਗਰਸ ਪਾਰਟੀ ਜਿੱਥੇ ਇਕ ਪਾਸੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੂਰੇ ਜੋਸ਼ ਨਾਲ ਤਿਆਰੀਆਂ ਵਿਚ ਜੁਟੀ ਹੋਈ ਹੈ, ਉਥੇ ਹੀ ਦੂਜੇ ਪਾਸੇ ਪਾਰਟੀ ਜਲੰਧਰ ਵਿਚ ਅੰਦਰੋਂ ਖਿੱਲਰਦੀ ਨਜ਼ਰ ਆ ਰਹੀ ਹੈ। ਜ਼ਿਲ੍ਹੇ ਵਿਚ ਪਾਰਟੀ ਦੇ ਉੱਚ ਆਗੂਆਂ ਵਿਚਕਾਰ ਵਧਦੇ ਧਰੁਵੀਕਰਨ ਨੇ ਕਾਂਗਰਸ ਨੂੰ 2 ਧੜਿਆਂ ਵਿਚ ਵੰਡ ਦਿੱਤਾ ਹੈ। ਇਸ ਮਤਭੇਦ ਦਾ ਅਸਰ ਸਿਰਫ਼ ਜਥੇਬੰਦਕ ਢਾਂਚੇ ’ਤੇ ਹੀ ਨਹੀਂ, ਸਗੋਂ ਪਾਰਟੀ ਦੇ ਆਗਾਮੀ ਪ੍ਰੋਗਰਾਮਾਂ, ਖ਼ਾਸ ਕਰਕੇ ‘ਸੰਵਿਧਾਨ ਬਚਾਓ’ ਰੈਲੀ ਵਰਗੀਆਂ ਪਹਿਲਾਂ ’ਤੇ ਵੀ ਸਪੱਸ਼ਟ ਰੂਪ ਨਾਲ ਦਿਸਣ ਲੱਗਾ ਹੈ।

ਜਲੰਧਰ ਜ਼ਿਲ੍ਹੇ ਦੀ ਹੀ ਗੱਲ ਕਰੀਏ ਤਾਂ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵਿਧਾਇਕ ਅਤੇ ਹਲਕਾ ਇੰਚਾਰਜ ਭਾਵੇਂ ਪਿਛਲੇ ਸਮੇਂ ਦੌਰਾਨ ਹਰੇਕ ਪ੍ਰੋਗਰਾਮ ਵਿਚ ਇਕਜੁੱਟ ਰਹਿਣ ਦਾ ਦਾਅਵਾ ਕਰਦੇ ਆ ਰਹੇ ਹਨ ਪਰ ਹੁਣ ਸੂਬਾਈ ਲੀਡਰਸ਼ਿਪ ਵਿਚ ਵੜਿੰਗ-ਬਾਜਵਾ, ਚੰਨੀ-ਰਾਣਾ ਧੜਿਆਂ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਤੋਂ ਬਣੇ ਨਵੇਂ ਸਮੀਕਰਨਾਂ ਕਾਰਨ ਜ਼ਿਲ੍ਹਾ ਪੱਧਰ ’ਤੇ ਵੀ ਧੜੇਬੰਦੀ ਉਭਰ ਗਈ ਹੈ। ਲੋਕਲ ਲੀਡਰਸ਼ਿਪ ਦੇ ਗਾਡਫਾਦਰ ਮੰਨੇ ਜਾਂਦੇ ਸੀਨੀਅਰ ਆਗੂਆਂ ਵਿਚ ਜਿੱਥੇ ਹੁਣ ਤਲਵਾਰਾਂ ਖਿੱਚੀਆਂ ਗਈਆਂ ਹਨ, ਉਥੇ ਹੀ ਲੋਕਲ ਲੀਡਰਸ਼ਿਪ ਲਈ ਵੀ ਆਪਸੀ ਸੰਤੁਲਨ ਬਣਾਉਣਾ ਬੇਹੱਦ ਮੁਸ਼ਕਿਲਾਂ ਭਰਿਆ ਹੋਵੇਗਾ।

ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

ਵਿਕਰਮਜੀਤ ਚੌਧਰੀ ਦੀ ਵਾਪਸੀ ਨਾਲ ਹੋਰ ਡੂੰਘਾ ਹੋਇਆ ਮਤਭੇਦ
ਪਿਛਲੇ ਦਿਨੀਂ ਲੁਧਿਆਣਾ ਦੇ ਦਾਖਾ ਵਿਚ ਆਯੋਜਿਤ ਕਾਂਗਰਸ ਦੀ ਇਕ ਰੈਲੀ ਵਿਚ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਮੁਅੱਤਲੀ ਰੱਦ ਹੋਣ ਤੋਂ ਬਾਅਦ ਇਹ ਪਹਿਲਾਂ ਵੱਡਾ ਜਨਤਕ ਪ੍ਰੋਗਰਾਮ ਸੀ, ਜਿਸ ਵਿਚ ਉਨ੍ਹਾਂ ਨੂੰ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕੇਤ ਮਿਲਿਆ। ਇਹ ਰੈਲੀ ਪੀ. ਪੀ. ਸੀ. ਸੀ. ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਰਵਾਈ ਗਈ ਸੀ। ਵਿਕਰਮਜੀਤ ਸਿੰਘ ਚੌਧਰੀ ਦੀ ਮੌਜੂਦਗੀ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਵੜਿੰਗ-ਬਾਜਵਾ ਧੜੇ ਨਾਲ ਹਨ। ਵਿਕਰਮਜੀਤ ਉਹੀ ਵਿਧਾਇਕ ਹਨ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਨ੍ਹਾਂ ਦੀ ਬਹਾਲੀ ਅਤੇ ਖੁੱਲ੍ਹੀ ਹਿੱਸੇਦਾਰੀ ਨੇ ਜਲੰਧਰ ਵਿਚ ਪਹਿਲਾਂ ਤੋਂ ਚੱਲ ਰਹੀ ਧੜੇਬੰਦੀ ਨੂੰ ਹੋਰ ਵਧੇਰੇ ਤਿੱਖਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਜਲੰਧਰ ਵਿਚ ‘ਸੰਵਿਧਾਨ ਬਚਾਓ’ ਰੈਲੀ ’ਤੇ ਖ਼ਤਰੇ ਦੇ ਬੱਦਲ
ਕਾਂਗਰਸ ਵੱਲੋਂ ਚਲਾਈ ਜਾ ਰਹੀ ‘ਸੰਵਿਧਾਨ ਬਚਾਓ’ ਮੁਹਿੰਮ ਤਹਿਤ ਜਲੰਧਰ ਵਿਚ ਇਕ ਜ਼ਿਲ੍ਹਾ ਪੱਧਰੀ ਰੈਲੀ 18 ਮਈ ਨੂੰ 66 ਫੁੱਟੀ ਰੋਡ ਸਥਿਤ ਵ੍ਹਾਈਟ ਡਾਇਮੰਡ ਰਿਜ਼ਾਰਟ ਵਿਚ ਕੀਤੀ ਜਾਣੀ ਸੀ। ਇਸ ਰੈਲੀ ਵਿਚ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਆਗੂ ਅਤੇ ਵਰਕਰ ਇਕ ਮੰਚ ’ਤੇ ਆਉਣ ਵਾਲੇ ਸਨ ਪਰ ਭਾਰਤ ਸਰਕਾਰ ਵੱਲੋਂ 'ਆਪ੍ਰੇਸ਼ਨ ਸਿੰਧੂਰ' ਸ਼ੁਰੂ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇਹ ਰੈਲੀ ਰੱਦ ਕਰ ਦਿੱਤੀ ਗਈ। ਹੁਣ ਜਦਕਿ ਪਾਰਟੀ ਇਸ ਰੈਲੀ ਲਈ ਨਵੀਂ ਤਰੀਕ ਤੈਅ ਕਰਨ ਦੀ ਤਿਆਰੀ ਵਿਚ ਹੈ, ਉਥੇ ਹੀ ਜਲੰਧਰ ਵਿਚ 2 ਧੜਿਆਂ ਵਿਚਕਾਰ ਵਧਦੇ ਮਤਭੇਦ ਇਸ ਨੂੰ ਫਾਈਨਲ ਨਹੀਂ ਹੋਣ ਦੇ ਰਹੇ। ਜ਼ਿਲੇ ਦੇ ਸੀਨੀਅਰ ਆਗੂਆਂ ਅਨੁਸਾਰ ਇਕਮਤ ਦੀ ਘਾਟ ਕਰਕੇ ਰੈਲੀ ਦੀ ਨਵੀਂ ਤਰੀਕ ਅਤੇ ਉਸ ਦੇ ਸਰੂਪ ’ਤੇ ਸਹਿਮਤੀ ਬਣਾਉਣਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ ਕੀਤਾ...

ਸਥਾਨਕ ਆਗੂ ਕਾਂਗਰਸ ਦੇ 2 ਧਰੁਵਾਂ ਦੇ ਆਲੇ-ਦੁਆਲੇ ਘੁੰਮ ਰਹੇ
ਕਾਂਗਰਸ ਅੰਦਰ ਭਾਰੀ ਧੜੇਬੰਦੀ ਕਾਰਨ ਸਥਾਨਕ ਆਗੂ 2 ਵੱਡੇ ਧਰੁਵਾਂ ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਦੇ ਆਲੇ-ਦੁਆਲੇ ਘੁੰਮ ਰਹੇ ਹਨ। ਇਕ ਪਾਸੇ ਪੀ. ਪੀ. ਸੀ. ਸੀ. ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਹੈ ਤਾਂ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੜਾ ਹੈ। ਇਨ੍ਹਾਂ ਦੋਵਾਂ ਧੜਿਆਂ ਵਿਚਕਾਰ ਟਕਰਾਅ ਲੁਧਿਆਣਾ ਦੀ ਜ਼ਿਮਨੀ ਚੋਣ ਦੌਰਾਨ ਹੋਰ ਵੀ ਸਪੱਸ਼ਟ ਹੋ ਗਿਆ ਹੈ। ਸਥਾਨਕ ਆਗੂ ਵੀ ਆਪਣੇ-ਆਪਣੇ ਧੜਿਆਂ ਵਿਚ ਵੰਡੇ ਹੋਏ ਹਨ। ਫਿਲੌਰ ਹਲਕੇ ਦੀ ਗੱਲ ਕਰੀਏ ਤਾਂ ਵਿਕਰਮਜੀਤ ਚੌਧਰੀ ਸਪੱਸ਼ਟ ਰੂਪ ਨਾਲ ਵੜਿੰਗ-ਬਾਜਵਾ ਧੜੇ ਵਿਚ ਹਨ, ਜਿਥੋਂ ਚਰਨਜੀਤ ਸਿੰਘ ਚੰਨੀ ਆਪਣੇ ਬਦਲ ਦੇ ਦੌਰ ’ਤੇ ਆਪਣੇ ਵੱਡੇ ਬੇਟੇ ਨਵਜੀਤ ਿਸੰਘ ਨੂੰ ਜਲੰਧਰ ਦੀ ਸਿਆਸਤ ਵਿਚ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਦਲਿਤ ਆਗੂ ਭੌਸਲੇ ਜਿਹੜੇ ਪਹਿਲਾਂ ਤੋਂ ਸਰਗਰਮ ਆਗੂ ਮੰਨੇ ਜਾਂਦੇ ਹਨ, ਵੀ ਮੈਦਾਨ ਵਿਚ ਮੌਜੂਦ ਹਨ। ਸ਼ਾਹਕੋਟ ਤੋਂ ਵਿਧਾਇਕ ਅਤੇ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਵਫਾਦਾਰੀ ਸਾਲਾਂ ਤੋਂ ਰਾਣਾ ਗੁਰਜੀਤ ਸਿੰਘ ਦੇ ਨਾਲ ਹੈ। ਜਲੰਧਰ ਉੱਤਰੀ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਪਰਿਵਾਰ ਦਾ ਰਾਣਾ ਗੁਰਜੀਤ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ ਛੱਤੀ ਦਾ ਅੰਕੜਾ ਚੱਲ ਰਿਹਾ ਹੈ। ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ, ਜਿਹੜੇ ਕਿ ਸੂਬਾ ਪ੍ਰਧਾਨ ਬਣਨ ਦੀ ਲਾਲਸਾ ਪਾਲੀ ਬੈਠੇ ਹਨ, ਦੇ ਵੀ ਮੌਜੂਦਾ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਸਪੱਸ਼ਟ ਮਤਭੇਦ ਹਨ। ਕਰਤਾਰਪੁਰ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਜਿਹੜੇ ਕਿ ਰਾਜਾ ਵੜਿੰਗ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਚੰਨੀ ਇਥੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਉਤਸ਼ਾਹਿਤ ਕਰ ਰਹੇ ਹਨ।

ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

ਸੈਂਟਰਲ ਹਲਕੇ ਦੇ ਇੰਚਾਰਜ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ, ਹਾਲਾਂਕਿ ਨਿਰਪੱਖ ਮੰਨੇ ਜਾਂਦੇ ਹਨ ਪਰ ਚੰਨੀ ਵੱਲੋਂ ਇਸ ਹਲਕੇ ਵਿਚ ਮਨੂ ਬੜਿੰਗ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਅਸਹਿਜ ਕਰ ਰਹੀਆਂ ਹਨ। ਆਦਮਪੁਰ ਹਲਕੇ ਦੀ ਗੱਲ ਕਰੀਏ ਤਾਂ ਵਿਧਾਇਕ ਸੁਖਵਿੰਦਰ ਕੋਟਲੀ, ਜਿਹੜੇ ਪਹਿਲਾਂ ਚੰਨੀ ਦੇ ਨਜ਼ਦੀਕੀ ਮੰਨੇ ਜਾਂਦੇ ਸਨ, ਹੁਣ ਉਨ੍ਹਾਂ ਦਾ ਝੁਕਾਅ ਵੜਿੰਗ ਧੜੇ ਵੱਲ ਹੋ ਰਿਹਾ ਹੈ। ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਹੀਆ ਇਸ ਸਮੇਂ ਅਮਰੀਕਾ ਵਿਚ ਹਨ ਅਤੇ ਨਿਰਪੱਖ ਬਣੇ ਹੋਏ ਹਨ। ਉਥੇ ਹੀ, ਵੈਸਟ ਹਲਕੇ ਦੀ ਇੰਚਾਰਜ ਸੁਰਿੰਦਰ ਕੌਰ ’ਤੇ ਅਜੇ ਕਿਸੇ ਧੜੇ ਦੀ ਮੋਹਰ ਨਹੀਂ ਲੱਗੀ।

ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚਕਾਰ ਮਿਲਿਆ ਮੌਕਾ ਕਿਤੇ ਕਾਂਗਰਸ ਗੁਆ ਨਾ ਬੈਠੇ
‘ਆਪ’ ਵਿਧਾਇਕ ਰਮਨ ਅਰੋੜਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਲਈ ਇਹ ਮੌਕਾ ਹੈ ਕਿ ਉਹ ਜਲੰਧਰ ਵਿਚ ਆਪਣੀ ਸਿਆਸੀ ਜ਼ਮੀਨ ਨੂੰ ਹੋਰ ਮਜ਼ਬੂਤ ਕਰੇ। ਪਾਰਟੀ ਦੇ ਕਈ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਰੈਲੀ ਕਰਨਾ ਕਾਂਗਰਸ ਨੂੰ ਜਨ-ਸਮਰਥਨ ਦਿਵਾ ਸਕਦਾ ਹੈ। ਪਰ ਇਸ ਸਭ ਦੇ ਬਾਵਜੂਦ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਸਾਰੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣਾ ਅਸੰਭਵ ਜਿਹਾ ਜਾਪ ਰਿਹਾ ਹੈ। ਜ਼ਿਲੇ ਦੇ ਇਕ ਸੀਨੀਅਰ ਵਰਕਰ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਇਕ ਹੀ ਮੰਚ ’ਤੇ ਆ ਵੀ ਜਾਂਦੇ ਹਨ ਤਾਂ ਵੀ ਇਹ ਕਾਫੀ ਅਸਹਿਜ ਅਤੇ ਸਮੱਸਿਆਜਨਕ ਹੋਵੇਗਾ ਪਰ ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ ਕਿਤੇ ਕਾਂਗਰਸ ਭ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਉਠਾਉਣ ਦਾ ਬਿਹਤਰੀਨ ਮੌਕਾ ਗੁਆ ਨਾ ਬੈਠੇ।

ਹੁਣ ਤਕ 13 ਜ਼ਿਲ੍ਹਿਆਂ ’ਚ ਹੋ ਚੁੱਕੀਆਂ ਹਨ ਇਹ ਰੈਲੀਆਂ
‘ਸੰਵਿਧਾਨ ਬਚਾਓ’ ਮੁਹਿੰਮ ਤਹਿਤ ਕਾਂਗਰਸ ਨੇ ਹੁਣ ਤਕ ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਦਾਖਾ ਸਮੇਤ ਕੁੱਲ 13 ਥਾਵਾਂ ’ਤੇ ਸਫ਼ਲਤਾਪੂਰਵਕ ਰੈਲੀਆਂ ਕੀਤੀਆਂ ਹਨ ਪਰ ਜਲੰਧਰ ਜਿਹੜਾ ਪਾਰਟੀ ਦੇ ਸਿਆਸੀ ਨਜ਼ਰੀਏ ਤੋਂ ਸਭ ਤੋਂ ਅਹਿਮ ਜ਼ਿਲ੍ਹਿਆਂ ਵਿਚੋਂ ਇਕ ਹੈ, ਹੁਣ ਤਕ ਇਸ ਤੋਂ ਵਾਂਝਾ ਰਿਹਾ ਹੈ। ਪਾਰਟੀ ਦੇ ਰਣਨੀਤੀਕਾਰਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਜਲੰਧਰ ਵਿਚ ਇਕਜੁੱਟਤਾ ਨਾ ਦਿਖਾਈ ਗਈ ਤਾਂ ਇਸ ਦਾ ਅਸਰ ਲੁਧਿਆਣਾ ਦੀ ਜ਼ਿਮਨੀ ਚੋਣ ਤੋਂ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਕ ’ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ, ਪੜ੍ਹੋ ਪੂਰੀ ਖ਼ਬਰ

 

ਇਹ ਵੀ ਪੜ੍ਹੋ: ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ ਮੀਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

 

 

  • Congress leadership
  • split
  • punjab
  • amarinder singh raja warring
  • ਰਾਜਾ ਵੜਿੰਗ
  • ਪ੍ਰਤਾਪ ਸਿੰਘ ਬਾਜਵਾ
  • ਕਾਂਗਰਸ ਲੀਡਰਸ਼ਿਪ
  • ਦੋਫਾੜ

ਅੱਧੀ ਰਾਤ ਚੋਰਾਂ ਨੂੰ ਪੁਆਈਆਂ ਭਾਜੜਾਂ, ਦੁਕਾਨਦਾਰਾਂ ਨੇ ਕਰ 'ਤੇ ਫਾਇਰ

NEXT STORY

Stories You May Like

  • pilot succeeds in persuading channi
    ਚੰਨੀ ਨੂੰ ਮਨਾਉਣ ’ਚ ਕਾਮਯਾਬ ਹੋਏ ਪਾਇਲਟ! ਇੰਚਾਰਜ ਬਣਨ ਮਗਰੋਂ ਅੱਜ ਪਹਿਲੀ ਵਾਰ ਪੁੱਜਣਗੇ ਪੰਜਾਬ
  • pilot s entry changed the political picture
    ਪਾਇਲਟ ਦੀ ਐਂਟਰੀ ਨੇ ਬਦਲੀ ਸਿਆਸੀ ਤਸਵੀਰ, ਇੱਕੋ ਮੰਚ 'ਤੇ ਦਿਖੇ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ
  • sachin pilot s arrival will give new hope to punjab congress charanjit channi
    ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ’ਚ ਨਵੀਂ ਉਮੀਦ ਜਾਗੀ : ਚਰਨਜੀਤ ਚੰਨੀ
  • sachin pilot raja warring punjab congress
    ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
  • tejbir singh rana won bronze medal
    ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ ਜਿੱਤਿਆ ਕਾਂਸੀ ਦਾ ਤਮਗਾ
  • congress s major decision regarding the announcement of the cm face in punjab
    ਪੰਜਾਬ 'ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ ਕੀਤਾ ਖ਼ੁਲਾਸਾ
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • ben shelton pulls off a comeback to knock alcaraz out of the us open
    ਬੇਨ ਸ਼ੈਲਟਨ ਨੇ ਉਲਟਫੇਰ ਕਰਦੇ ਹੋਏ ਅਲਕਾਰਾਜ਼ ਨੂੰ US ਓਪਨ ਤੋਂ ਕੀਤਾ ਬਾਹਰ
  • man detained on suspicion of kidnapping turns out to be girl  s father
    ਅਗਵਾ ਦੇ ਸ਼ੱਕ 'ਚ ਫੜਿਆ ਵਿਅਕਤੀ ਨਿਕਲਿਆ ਬੱਚੀ ਦਾ ਪਿਓ, ਪੁਲਸ ਨੇ ਮਾਂ ਦੇ ਕੀਤਾ...
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
Trending
Ek Nazar
statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • theft phones recovered
      ਫ਼ਿਰੋਜ਼ਪੁਰ ਪੁਲਸ ਨੇ 100 ਤੋਂ ਵੱਧ ਚੋਰੀ ਤੇ ਗੁਆਚੇ ਹੋਏ ਮੋਬਾਈਲ ਕੀਤੇ ਬਰਾਮਦ,...
    • om prakash dhankhad news
      ਹਰਿਆਣਾ ਦੀ ਤਰਜ ’ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਲਾਭ ਦੇਣਾ ਭਾਜਪਾ ਦਾ ਵਿਜ਼ਨ: ਓਮ...
    • brother  police  home  mansa
      ਪੰਜਾਬ : ਵੱਡੇ ਭਰਾ ਦਾ ਕਤਲ ਕਰਕੇ ਸਾਰੀ ਰਾਤ ਬੈਠਾ ਰਿਹਾ ਲਾਸ਼ ਕੋਲ, ਸਵੇਰੇ ਖੁਦ ਹੀ...
    • instagram boyfriend girlfriend
      ਪੰਜਾਬ : ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਪ੍ਰੇਮੀ ਪਿੱਛੇ ਲੱਗ ਮਾਂ ਨੇ ਮਾਰ 'ਤੇ...
    • harjinder singh dhami sgpc amarjit chawla
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੋੜੀ ਚੁੱਪ, ਆਇਆ...
    • big news ed raids gmada office in mohali
      ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ...
    • drugs have devastated the entire family
      ਨਸ਼ੇ ਨੇ ਉਜਾੜਿਆ ਸਾਰਾ ਪਰਿਵਾਰ, ਪਹਿਲਾਂ ਇਕ ਪੁੱਤ ਦੀ ਹੋਈ ਸੀ ਮੌਤ ਤੇ ਹੁਣ ਦੂਜੇ...
    • paneer factory  raid  factory sealed
      ਪਨੀਰ ਫੈਕਟਰੀ ’ਤੇ ਛਾਪਾ, 1200 ਕਿਲੋ ਪਨੀਰ ਜ਼ਬਤ, ਫੈਕਟਰੀ ਸੀਲ
    • youth smalsar video
      ਪੰਜਾਬ 'ਚ ਵੱਡਾ ਹਾਦਸਾ, ਸ਼ਰਾਬ ਨਾਲ ਧੁੱਤ ਨੌਜਵਾਨ ਨੇ ਠੋਕ 'ਤੀ ਕਾਰ, ਤਿੰਨ...
    • special on punjab s weather
      ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +