ਭੁਵਨੇਸ਼ਵਰ— ਓਡੀਸ਼ਾ ਦੇ ਅੰਗੁਲ ਅਤੇ ਤਾਲਚਰ ਵਿਚਾਲੇ ਇਕ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਅਤੇ ਨਦੀ ’ਚ ਡਿੱਗ ਗਏ। ਮਾਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਢੇਂਕਨਾਕ-ਸੰਭਲਪੁਰ ਰੇਲ ਡਿਵੀਜ਼ਨ ’ਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਣਕ ਨਾਲ ਲੱਦੇ ਡੱਬੇ ਪਟੜੀ ਤੋਂ ਉਤਰ ਕੇ ਨਦੀ ਵਿਚ ਡਿੱਗ ਗਏ, ਜਿਸ ਕਾਰਨ ਕਈ ਟਨ ਕਣਕ ਖਰਾਬ ਹੋ ਗਈ। ਲੋਕੋ ਪਾਇਲਟ ਅਤੇ ਹੋਰ ਕਾਮਿਆਂ ਦੇ ਸੁਰੱਖਿਅਤ ਹੋਣ ਅਤੇ ਇੰਜਣ ਦੇ ਪਟੜੀ ’ਤੇ ਹੋਣ ਦੀ ਖ਼ਬਰ ਮਿਲੀ ਹੈ।
ਪੂਰਬੀ ਤੱਟੀ ਰੇਲਵੇ ਸੂਤਰਾਂ ਨੇ ਦੱਸਿਆ ਕਿ ਅੰਗੁਲ ਸਟੇਸ਼ਨ ਤੋਂ ਨਿਕਲੀ ਅਤੇ ਤਾਲਚਰ ਰੋਡ ਤੋਂ ਲੱਗਭਗ 2 ਕਿਲੋਮੀਟਰ ਦੂਰ ਅੰਗੁਲ ਅਤੇ ਤਾਲਚਰ ਰੋਡ ਵਿਚਾਲੇ ਰਾਤ ਲੱਗਭਗ 2:35 ਵਜੇ ਮਾਲਗੱਡੀ ਪਟੜੀ ਤੋਂ ਉਤਰ ਗਈ। ਜਿਸ ਨਾਲ ਰੇਲਵੇ ਅਥਾਰਟੀ ਨੂੰ ਕੁਝ ਟਰੇਨਾਂ ਨੂੰ ਰੱਦ ਕਰਨ, ਮਾਰਗ ’ਚ ਤਬਦੀਲੀ ਅਤੇ ਟਰੇਨ ਦੇ ਸਮੇਂ ਨੂੰ ਮੁੜ ਤੈਅ ਕਰਨਾ ਪਿਆ। ਰੇਲ ਪ੍ਰਬੰਧਕ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ ਅਤੇ ਮੁਰੰਮਤ ਅਤੇ ਪਟੜੀ ਤੋਂ ਉਤਰਨ ਦੇ ਕੰਮਾਂ ਦੀ ਨਿਗਰਾਨੀ ਕੀਤੀ ਗਈ।
ਅਧਿਕਾਰੀਆਂ ਮੁਤਾਬਕ ਬੰਗਾਲ ਦੀ ਖਾੜੀ ਵਿਚ ਡੂੰਘੇ ਦਬਾਅ ਕਾਰਨ ਪਏ ਮੀਂਹ ਕਾਰਨ ਨੰਦੀਰਾ ਨਦੀ ’ਤੇ ਬਣੇ ਪੁਲ ’ਤੇ ਇਹ ਹਾਦਸਾ ਵਾਪਰਿਆ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਾਲਗੱਡੀ ਫ਼ਿਰੋਜ਼ ਨਗਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ। ਦੱਸ ਦੇਈਏ ਕਿ ਤਾਲਚਰ ਵਿਚ ਸੋਮਵਾਰ ਨੂੰ 160 ਮਿਲੀਮੀਟਰ ਅਤੇ ਅੰਗੁਲ ਵਿਚ 74 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਹਾਦਸੇ ਮਗਰੋਂ ਪੂਰਬੀ ਤੱਟ ਰੇਲਵੇ ਨੇ 12 ਟਰੇਨਾਂ ਰੱਦ ਕਰ ਦਿੱਤੀਆਂ। 8 ਦੇ ਮਾਰਗ ਬਦਲੇ ਗਏ ਅਤੇ ਕਈ ਹੋਰਨਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।
PM ਮੋਦੀ 24 ਸਤੰਬਰ ਨੂੰ ਵਾਸ਼ਿੰਗਟਨ ’ਚ ਕਵਾਡ ਸਿਖ਼ਰ ਸੰਮੇਲਨ ’ਚ ਲੈਣਗੇ ਹਿੱਸਾ
NEXT STORY