ਬਾਲੇਸ਼ਵਰ- ਓਡੀਸ਼ਾ ਦੇ ਬਾਲੇਸ਼ਵਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ ਪੱਖ ਦੇ ਹੋਰ ਲੋਕਾਂ 'ਤੇ ਤੇਜ਼ਾਬ ਸੁੱਟ ਦਿੱਤਾ। ਜਿਸ ਕਾਰਨ 2 ਔਰਤਾਂ ਅਤੇ 2 ਬੱਚੇ ਝੁਲਸ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਨੂੰ ਸਦਰ ਪੁਲਸ ਥਾਣੇ ਦੇ ਵਿਮਪੁਰਾ ਪਿੰਡ 'ਚ ਉਸ ਸਮੇਂ ਵਾਪਰੀ, ਜਦੋਂ ਵਿਅਕਤੀ ਆਪਣੀ ਦੂਜੀ ਪਤਨੀ ਨੂੰ ਨੀਲਾਗਿਰੀ ਇਲਾਕੇ ਸਥਿਤ ਆਪਣੇ ਘਰ ਲਿਜਾਉਣ ਲਈ ਆਪਣੇ ਸਹੁਰੇ ਆਇਆ ਸੀ।
ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਪਤਨੀ ਨੇ ਨਾਲ ਜਾਣ ਤੋਂ ਕੀਤਾ ਇਨਕਾਰ ਤਾਂ ਸੁੱਟਿਆ ਤੇਜ਼ਾਬ
ਪੁਲਸ ਨੇ ਦੱਸਿਆ ਕਿ ਔਰਤ ਨੇ ਜਦੋਂ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਤੇਜ਼ਾਬ ਸੁੱਟ ਦਿੱਤਾ ਅਤੇ ਔਰਤ ਨੂੰ ਬਚਾਉਣ ਆਈ ਉਸ ਦੀ ਵੱਡੀ ਭੈਣ ਵੀ ਇਸ ਦੌਰਾਨ ਝੁਲਸ ਗਈ। ਪੁਲਸ ਮੁਤਾਬਕ ਔਰਤ ਦੀ ਵੱਡੀ ਭੈਣ ਦਾ ਪੁੱਤਰ ਅਤੇ ਧੀ ਵੀ ਇਸ ਤੇਜ਼ਾਬੀ ਹਮਲੇ 'ਚ ਝੁਲਸ ਗਏ। ਪੁਲਸ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਚਾਰੋਂ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋਹਾਂ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਦੋਸ਼ੀ ਦੀ ਦੂਜੀ ਪਤਨੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਕਟਕ ਸਥਿਤ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ
ਪਹਿਲਾਂ ਤੋਂ ਵਿਆਹਿਆ ਸੀ ਚੰਦਨ ਰਾਣਾ, ਦੂਜੀ ਪਤਨੀ ਪੇਕੇ ਘਰ ਦੌੜ ਆਈ
ਬਾਲੇਸ਼ਵਰ ਦੀ ਪੁਲਸ ਸੁਪਰਡੈਂਟ ਬਾਲੇਸ਼ਵਰ ਸਾਗਰਿਕਾ ਨਾਥ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਚੰਦਨ ਰਾਣਾ ਵਜੋਂ ਹੋਈ ਹੈ ਅਤੇ ਉਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀ ਨੇ ਪੀੜਤ ਔਰਤ ਨਾਲ ਡੇਢ ਮਹੀਨਾ ਪਹਿਲਾਂ ਹੀ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਪਿੰਡ ਲੈ ਗਿਆ ਪਰ ਪੀੜਤਾ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ, ਜਿਸ ਤੋਂ ਬਾਅਦ ਉਹ ਉੱਥੋਂ ਦੌੜ ਆਈ।
ਇਹ ਵੀ ਪੜ੍ਹੋ- ਪਿਆਰ ਦੇ ਨਾਂ 'ਤੇ ਧੱਬਾ! 6 ਸਾਲਾਂ ਤੋਂ ਲਿਵ ਇਨ 'ਚ ਰਹਿ ਰਹੀ ਕੁੜੀ ਨੂੰ ਲਾਈ ਅੱਗ, ਸਾਥੀ ਬਣਿਆ ਹੈਵਾਨ
ਰਾਣਾ ਨੇ ਪਹਿਲੇ ਵਿਆਹ ਦੀ ਗੱਲ ਲੁਕੋਈ ਸੀ
ਔਰਤ ਦੇ ਭਰਾ ਜਗੇਸ਼ ਮੰਡਲ ਨੇ ਦੱਸਿਆ ਕਿ ਉਸ ਦੀ ਭੈਣ ਨਾਲ ਵਿਆਹ ਕਰਵਾਉਣ ਸਮੇਂ ਰਾਣਾ ਨੇ ਉਸ ਦੇ ਪਹਿਲਾਂ ਤੋਂ ਹੀ ਵਿਆਹੇ ਹੋਣ ਬਾਰੇ ਨਹੀਂ ਦੱਸਿਆ ਸੀ। ਰਾਣਾ ਇਕ ਸੁਨਿਆਰੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਦੁਕਾਨ ਤੋਂ ਅਪਰਾਧ ਵਿਚ ਵਰਤਿਆ ਤੇਜ਼ਾਬ ਲਿਆ ਸੀ।
ਮਾਤਾ ਵੈਸ਼ਣੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਹੋਰ ਸੌਖਾਲੀ ਹੋਵੇਗੀ ਤੀਰਥ ਯਾਤਰਾ
NEXT STORY