Fact Check By BOOM
ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਕਤਲ ਕੀਤੇ ਜਾਣ ਦੀ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲ ਵਿਚ ਮੁਸਲਮਾਨ ਨੇ ਆਰ.ਐੱਸ.ਐੱਸ. ਵਰਕਰ ਨੂੰ ਮਸਜਿਦ ਵਿਚ ਲਿਜਾ ਕੇ ਉਸ ਦਾ ਸਿਰ ਕਲਮ ਕਰ ਦਿੱਤਾ।
ਵਾਇਰਲ ਵੀਡੀਓ 'ਚ ਦੋ ਕਲਿੱਪ ਹਨ। ਪਹਿਲੀ ਕਲਿੱਪ 'ਚ ਕਈ ਲੋਕ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਇਸ ਕਲਿੱਪ 'ਤੇ ਨਿਊਜ਼ ਏਜੰਸੀ ਸੁਰਦਰਸ਼ਨ ਨਿਊਜ਼ ਦਾ ਲੋਗੋ ਦੇਖਿਆ ਜਾ ਸਕਦਾ ਹੈ। ਉੱਥੇ ਹੀ ਦੂਜੀ ਕਲਿੱਪ 'ਚ ਇਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕੀਤਾ ਜਾ ਰਿਹਾ ਹੈ, ਇਸ 'ਚ ਸੁਦਰਸ਼ਨ ਨਿਊਜ਼ ਦਾ ਕੋਈ ਲੋਗੋ ਨਹੀਂ ਹੈ।
ਬੂਮ ਨੇ ਇਸ ਵੀਡੀਓ ਦਾ ਫੈਕਟ ਚੈੱਕ ਇਸ ਤੋਂ ਪਹਿਲਾਂ 2021 'ਚ ਵੀ ਕੀਤਾ ਸੀ। ਉਸ ਸਮੇਂ ਇਹ ਦਿੱਲੀ 'ਚ ਹਿੰਦੂ ਨੌਜਵਾਨਾਂ ਦੀ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ ਹੋਈ ਸੀ। ਉਸ ਦੌਰਾਨ, ਅਸੀਂ ਆਪਣੇ ਫੈਕਟ ਚੈੱਕ 'ਚ ਪਾਇਆ ਸੀ ਕਿ ਇਹ ਉੱਤਰ ਪ੍ਰਦੇਸ਼ ਅਤੇ ਵੈਨੇਜ਼ੁਏਲਾ ਦੀਆਂ ਦੋ ਵੱਖ-ਵੱਖ ਘਟਨਾਵਾਂ ਦਾ ਪੁਰਾਣਾ ਵੀਡੀਓ ਹੈ, ਜਿਸ ਨੂੰ ਐਡਿਟ ਕਰ ਕੇ ਇੱਕੱਠੇ ਜੋੜਿਆ ਗਿਆ ਹੈ।
ਇਹ ਵੀਡੀਓ ਫਿਲਹਾਲ ਬੂਮ ਨੂੰ ਉਸ ਦੀ ਟਿਪਲਾਈਨ ਨੰਬਰ (+91 77009 06111) 'ਤੇ ਵੈਰੀਫਾਈ ਕਰਨ ਦੀ ਬੇਨਤੀ ਦੇ ਨਾਲ ਮਿਲਿਆ ਸੀ। ਵੀਡੀਓ ਦੇ ਨਾਲ ਫਿਰਕੂ ਦਾਅਵਾ ਕਰਦੇ ਹੋਏ ਲਿਖਿਆ ਗਿਆ ਸੀ,''ਆਰ.ਐੱਸ.ਐੱਸ. ਵਰਕਰ ਨੂੰ ਮਸਜਿਦ 'ਚ ਲਿਜਾ ਕੇ ਉਸ ਦਾ ਸਿਰ ਕਲਮ ਕਰਨ ਵਾਲੇ ਕੇਰਲ ਦੇ ਮੁਸਲਮਾਨ ਜੇਕਰ ਬਹੁਗਿਣਤੀ ਹੋ ਗਏ ਤਾਂ ਪੂਰਾ ਦੇਸ਼ ਅਜਿਹਾ ਹੋ ਜਾਵੇਗਾ। ਕੋਈ ਅਦਾਲਤ ਨਹੀਂ, ਕੋਈ ਸੰਵਿਧਾਨ ਨਹੀਂ, ਕੋਈ ਪੁਲਸ ਤੁਹਾਡੀ ਰੱਖਿਆ ਤੁਹਾਡੀ ਰੱਖਿਆ ਨਹੀਂ ਕਰੇਗੀ, ਤੁਹਾਡੀ ਜਾਇਦਾਦ ਤੁਹਾਡੀ ਰੱਖਿਆ ਨਹੀਂ ਕਰੇਗੀ।"
ਕੈਪਸ਼ਨ 'ਚ ਅੱਗੇ ਲਿਖਿਆ ਹੈ,“ਤੱਥਾਂ ਨੂੰ ਨਾ ਦੇਖੋ, ਸਾਨੂੰ ਦੇਸ਼ 'ਚ ਇਕ ਹਿੰਦੂ ਵੋਟ ਬੈਂਕ ਚਾਹੀਦਾ, ਨਹੀਂ ਤਾਂ ਅਸੀਂ ਇੱਥੇ ਵੀ ਨਹੀਂ ਦਿਖਾਈ ਦੇਵਾਂਗੇ, ਜਿਵੇਂ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਤੋਂ ਭਜਾ ਦਿੱਤੇ ਗਏ ਅਤੇ ਕਸ਼ਮੀਰ, ਬੰਗਾਲ, ਕੇਰਲ 'ਚ ਇਸ ਤਰ੍ਹਾਂ ਵੱਢੇ ਜਾ ਰਹੇ ਹੋ ਇਕੱਲੇ ਦੇਖ ਕੇ। ਰਾਜਸਥਾਨ, 36 ਗੜ੍ਹ, ਝਾਰਖੰਡ, ਪੰਜਾਬ, ਦਿੱਲੀ ਅਤੇ ਹੁਣ ਕਰਨਾਟਕ 'ਚ ਜੋ ਰਿਹਾ ਹੈ ਉਸ ਨੂੰ ਦੇਖੋ ਅਤੇ ਸਮਝੋ ਕਿ ਕਿੰਨਾ ਜ਼ਰੂਰੀ ਹੈ ਭਾਜਪਾ ਦਾ ਹੋਣਾ ਖ਼ਾਸ ਕਰ ਕੇ ਮੋਦੀ ਅਤੇ ਯੋਗੀ ਦਾ ਹੋਣਾ। ਜਾਗੋ ਮੂਰਖ ਹਿੰਦੂ ਜਾਗੋ।'' ਵੀਡੀਓ ਦੇ ਨੇਚਰ ਦੀ ਵਜ੍ਹਾ ਨਾਲ ਅਸੀਂ ਕਾਪੀ 'ਚ ਉਸ ਦਾ ਇਸਤੇਮਾਲ ਨਹੀਂ ਕਰ ਰਹੇ ਹਨ।

ਸਾਨੂੰ ਇਸੇ ਦਾਅਵੇ ਨਾਲ ਫੇਸਬੁੱਕ 'ਤੇ ਇਕ ਪੋਸਟ ਵੀ ਮਿਲੀ, ਹਾਲਾਂਕਿ ਇਸ ਪੋਸਟ 'ਚ ਵਾਇਰਲ ਵੀਡੀਓ ਜੁੜੀ ਨਹੀਂ ਸੀ।

ਪੋਸਟ ਦਾ ਆਕਰਾਈਵ ਲਿੰਕ
ਫੈਕਟ ਚੈੱਕ
2021 'ਚ ਅਸੀਂ ਪਾਇਆ ਕਿ ਵਾਇਰਲ ਵੀਡੀਓਜ਼ 'ਚ ਵੱਖ-ਵੱਖ ਘਟਨਾਵਾਂ ਹਨ। ਇਸ ਦੀ ਜਾਂਚ ਕਰਨ ਲਈ ਅਸੀਂ ਦੋਵੇਂ ਕਲਿੱਪਾਂ ਦੀ ਵੱਖ-ਵੱਖ ਰਿਵਰਸ ਈਮੇਜ਼ ਸਰਚ ਕੀਤੀ ਸੀ।
ਕਲਿੱਪ : ਇਕ
ਆਪਣੀ ਜਾਂਚ ਦੌਰਾਨ ਸਾਨੂੰ 5 ਮਈ 2021 ਨੂੰ ਅਮਰ ਉਜਾਲਾ 'ਚ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ ਸੀ। ਇਸ ਰਿਪੋਰਟ 'ਚ ਘਟਨਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਦੱਸੀ ਗਈ ਸੀ। ਰਿਪੋਰਟ ਅਨੁਸਾਰ ਪਿੰਡ ਸੀਕਰੀ 'ਚ ਬਿਜਲੀ ਸੰਬੰਧੀ ਫਾਲਟ ਠੀਕ ਕਰਨ ਪਹੁੰਚੇ ਇਕ ਲਾਈਨਮੈਨ ਨਾਲ ਪਿੰਡ ਵਾਸੀਆਂ ਦੀ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ 'ਚ ਉੱਥੇ ਦੇ ਸਥਾਨਕ ਮੁਸਲਿਮ ਲੋਕ ਸ਼ਾਮਲ ਸਨ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਘਟਨਾ ਤੋਂ ਬਾਅਦ ਮੌਕੇ 'ਤ ਪੁਲਸ ਦੀ ਟੀਮ ਪਹੁੰਚ ਗਈ ਸੀ, ਜਿਸ ਨੇ ਲਾਈਨਮੈਨ ਨੂੰ ਛੁਡਵਾ ਲਿਆ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਸੀ। ਇਸ 'ਚ ਕਿਤੇ ਵੀ ਉਸ ਦੀ ਮੌਤ ਦੀ ਖਬਰ ਨਹੀਂ ਸੀ।
ਬੂਮ ਨੂੰ ਉਸ ਸਮੇਂ ਮੁਜ਼ੱਫਰਨਗਰ ਪੁਲਸ ਦੇ ਅਧਿਕਾਰਤ ਐਕਸ ਹੈਂਡਲ 'ਤੇ ਵੀਡੀਓ ਨਾਲ ਸਬੰਧਤ ਇਕ ਪੋਸਟ ਵੀ ਮਿਲਿਆ ਸੀ। ਜਿਸ 'ਚ ਇਕ ਯੂਜ਼ਰ ਵਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਜਵਾਬ ਦਿੰਦੇ ਹੋਏ ਪੁਲਸ ਨੇ ਘਟਨਾ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਬੂਮ ਨੇ ਉਦੋਂ ਭੋਪਾ ਥਾਣੇ ਦੀ ਸੀਕਰੀ ਚੌਕੀ ਦੇ ਤਤਕਾਲੀ ਇੰਚਾਰਜ ਰੇਸ਼ਮ ਪਾਲ ਸਿੰਘ ਨਾਲ ਵੀ ਸੰਪਰਕ ਕੀਤਾ ਸੀ। ਘਟਨਾ ਸਬੰਧੀ ਉਨ੍ਹਾਂ ਬੂਮ ਨੂੰ ਦੱਸਿਆ ਸੀ ਕਿ ਇਹ ਘਟਨਾ ਕਾਫ਼ੀ ਪੁਰਾਣੀ ਹੈ ਅਤੇ ਇਸ ਸਬੰਧੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਰੇਸ਼ਮ ਪਾਲ ਸਿੰਘ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਕੁੱਟਮਾਰ ਦਾ ਮਾਮਲਾ ਬਹੁਤ ਹਲਕਾ ਸੀ ਅਤੇ ਕਿਸੇ ਦੀ ਮੌਤ ਨਹੀਂ ਹੋਈ ਸੀ। ਇਸ ਨੂੰ ਗਲਤ ਸੰਦਰਭ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦਰਅਸਲ, ਬਿਜਲੀ ਵਿਭਾਗ ਦੇ ਕਰਮਚਾਰੀ ਦੀ ਸਥਾਨਕ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ।
ਕਲਿੱਪ: ਦੋ
ਵੀਡੀਓ ਦੇ ਦੂਜੇ ਹਿੱਸੇ ਦੇ ਕੀਫ੍ਰੇਮ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ, ਸਾਨੂੰ Metro ਦੀ ਵੈੱਬਸਾਈਟ 'ਤੇ ਇਸ ਨਾਲ ਜੁੜੀ ਇਕ ਰਿਪੋਰਟ ਮਿਲੀ। ਇਸ 'ਚ ਵਾਇਰਲ ਵੀਡੀਓ ਵਰਗੀ ਇਕ ਤਸਵੀਰ ਦੇਖੀ ਜਾ ਸਕਦੀ ਸੀ।
ਇਸ ਰਿਪੋਰਟ ਮੁਤਾਬਕ ਇਹ ਘਟਨਾ ਵੈਨੇਜ਼ੁਏਲਾ ਦੀ ਹੈ, ਜਿੱਥੇ 'megababdas gang' ਦੇ ਮੈਂਬਰਾਂ ਨੇ ਇਸ ਲੜਕੇ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਨਾਲ ਸਬੰਧਤ ਕੀਵਰਡ ਸਰਚ ਕਰਨ 'ਤੇ ਸਾਨੂੰ ਫਰਵਰੀ 2018 ਦੀਆਂ ਕੁਝ ਹੋਰ ਮੀਡੀਆ ਰਿਪੋਰਟਾਂ ਵੀ ਮਿਲੀਆਂ।
6 ਫਰਵਰੀ 2018 ਦੀ The Sun ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਵੈਨੇਜ਼ੁਏਲਾ ਦੇ ਇਕ ਗਿਰੋਹ ਨੇ 13 ਸਾਲ ਦੇ ਇਕ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ 'ਚ ਇਸ ਨਾਲ ਮਿਲਦੀਆਂ ਜੁਲਦੀਆਂ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।
ਇਸ ਤੋਂ ਸਾਫ਼ ਹੈ ਕਿ 2 ਵੱਖ-ਵੱਖ ਘਟਨਾਵਾਂ ਦੇ ਪੁਰਾਣੇ ਵੀਡੀਓ ਨੂੰ ਗਲਤ ਅਤੇ ਫਿਰਕੂ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਬਿਹਾਰ 'ਚ ਗਰਜੇ ਰਾਹੁਲ ਗਾਂਧੀ, ਕਿਹਾ- ਨਰਿੰਦਰ ਮੋਦੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ
NEXT STORY