ਮਥੁਰਾ- ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਜ਼ਦੀਕੀ ਰਿਸ਼ਤੇਦਾਰ ਇਕ ਵਪਾਰੀ ਦੇ ਘਰੋਂ ਚੋਰਾਂ ਨੇ ਚਿੱਟੇ ਦਿਨ 1 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਸ਼ਾਮ ਨੂੰ ਜਦੋਂ ਪਰਿਵਾਰ ਵਾਪਸ ਆਇਆ ਤਾਂ ਉਨ੍ਹਾਂ ਨੇ ਘਰ ਦੇ ਤਾਲੇ ਟੁੱਟੇ ਅਤੇ ਤਿਜੋਰੀ ਖੁੱਲ੍ਹੀ ਪਈ ਦੇਖੀ। ਇਹ ਘਟਨਾ ਗੋਵਰਧਨ ਰੋਡ ’ਤੇ ਸਥਿਤ ਸ਼ਿਵਸਾ ਅਸਟੇਟ ’ਚ ਵਾਪਰੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਈ ਘੰਟੇ ਜਾਂਚ ਕੀਤੀ। ਸੀ. ਸੀ. ਟੀ. ਵੀ. ਫੁਟੇਜ ’ਚ 2 ਚੋਰ ਕਾਰ ’ਚ ਸਵਾਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ।
ਕਾਰੋਬਾਰੀ ਸੁਸ਼ੀਲ ਦੀਵਾਨ ਦੀ ਸ਼ਹਿਰ ਵਿਚ ਮੰਗਲਮ ਸਾੜ੍ਹੀ ਸ਼ੋਅਰੂਮ ਨਾਂ ਦੀ ਦੁਕਾਨ ਹੈ। ਮੰਗਲਵਾਰ ਸਵੇਰੇ ਉਨ੍ਹਾਂ ਦਾ ਪੂਰਾ ਪਰਿਵਾਰ ਵਪਾਰ ਮੰਡਲ ਵੱਲੋਂ ਆਯੋਜਿਤ ਭੰਡਾਰੇ ਲਈ ਗੋਵਰਧਨ ਗਿਆ ਹੋਇਆ ਸੀ। ਸ਼ਾਮ ਨੂੰ ਘਰ ਵਾਪਸ ਆਉਣ ਤੋਂ ਬਾਅਦ ਪਰਿਵਾਰ ਦੇ ਹੋਸ਼ ਉੱਡ ਗਏ। ਘਰ ਦੀ ਸੇਫ ਵਿਚ ਰੱਖੇ ਇਕ ਕਰੋੜ ਰੁਪਏ ਦੇ ਗਹਿਣੇ ਅਤੇ ਪੈਸੇ ਗਾਇਬ ਪਾਏ ਗਏ। ਸੁਸ਼ੀਲ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਜੋਤੀ ਮਹੇਸ਼ਵਰੀ ਦਾ ਵਿਆਹ ਲੋਕ ਸਭਾ ਸਪੀਕਰ ਦੇ ਭਤੀਜੇ ਰਾਜੀਵ ਨਾਲ ਹੋਇਆ ਹੈ।
ਫੇਲ ਹੋਣ 'ਤੇ ਮੁੰਡੇ ਨੇ ਮਾਰ 'ਤੇ ਮਾਪੇ, ਘਰ 'ਚੋਂ ਆਈ ਬਦਬੂ ਤਾਂ ਹੋਇਆ ਖੁਲਾਸਾ
NEXT STORY