ਇੰਟਰਨੈਸ਼ਨਲ ਡੈਸਕ- ਬ੍ਰਿਕਸ ਸਿਖਰ ਸੰਮੇਨਲ ਖ਼ਤਮ ਹੁੰਦਿਆਂ ਹੀ ਮਿਡਲ ਈਸਟ 'ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਓਮਾਨ ਤੱਟ ਨੇੜੇ ਪਨਾਮਾ ਦਾ ਝੰਡਾ ਲੱਗੇ ਇੱਕ ਵਪਾਰਕ ਜਹਾਜ਼ 'ਐੱਮ.ਟੀ. ਐੱਲ ਗਾਇਆ' 'ਤੇ ਹਮਲਾ ਹੋ ਗਿਆ। ਇਸ ਜਹਾਜ਼ 'ਚ 14 ਭਾਰਤੀ ਕ੍ਰੂ ਮੈਂਬਰ ਸਵਾਰ ਸਨ, ਜਿਨ੍ਹਾਂ 'ਚੋਂ 13 ਨੂੰ ਰੈਸਕਿਊ ਕਰ ਲਿਆ ਗਿਆ ਹੈ, ਜਦਕਿ 1 ਅਜੇ ਲਾਪਤਾ ਦੱਸਿਆ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਮੰਤਰਾਲੇ ਨੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ 'ਤੇ ਵਪਾਰਕ ਜਹਾਜ਼ਾਂ, ਕ੍ਰੂ ਮੈਂਬਰਾਂ ਅਤੇ ਸਿਵਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਰਤ ਨੇ ਖੇਤਰ 'ਚ ਜਾਰੀ ਤਣਾਅ ਨੂੰ ਤੁਰੰਤ ਘਟਾਉਣ, ਗੱਲਬਾਤ ਅਤੇ ਕੂਟਨੀਤੀ ਰਾਹੀਂ ਸ਼ਾਂਤੀ ਬਹਾਲ ਕਰਨ ਅਤੇ ਮੁਫ਼ਤ ਤੇ ਸੁਰੱਖਿਅਤ ਸਮੁੰਦਰੀ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਮਿਡਲ ਈਸਟ 'ਚ ਵਧਦੇ ਤਣਾਅ, ਖ਼ਾਸ ਕਰਕੇ ਹੋਰਮੁਜ਼ ਅਤੇ ਲਾਲ ਸਾਗਰ 'ਚ ਵਪਾਰਕ ਜਹਾਜ਼ਾਂ 'ਤੇ ਹਮਲੇ ਵਧੇ ਹਨ। ਪਿਛਲੇ ਮਹੀਨੇ ਯਮਨ ਤੱਟ ਨੇੜੇ ਲਾਲ ਸਾਗਰ 'ਚ ਭਾਰਤੀ ਝੰਡੇ ਵਾਲਾ ਜਹਾਜ਼ 'MSV ਫ਼ੈਜ਼ ਨੂਰੇ ਓਲੀਆ' ਡੁੱਬ ਗਿਆ ਸੀ, ਜਿਸ ਦੇ ਸਾਰੇ 13 ਭਾਰਤੀ ਨਾਵਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਨਵੀਂ ਦਿੱਲੀ 'ਚ ਆਯੋਜਿਤ ਬ੍ਰਿਕਸ (BRICS) ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੰਦਰੀ ਰਸਤਿਆਂ ਅਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਗਲੋਬਲ ਵਪਾਰ ਦੇ ਵਿਕਾਸ ਲਈ ਸਮੁੰਦਰੀ ਮਾਰਗਾਂ ਦਾ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਇਸ ਤਰ੍ਹਾਂ ਦਾ ਹਮਲਾ ਖੇਤਰ 'ਚ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ: ਅੱਜ ਐਲਾਨੇ ਜਾਣਗੇ 10 ਨਗਰ ਨਿਗਮਾਂ ਸਣੇ 309 ਸ਼ਹਿਰੀ ਸੰਸਥਾਵਾਂ ਦੇ ਚੋਣ ਨਤੀਜੇ
NEXT STORY