ਜੰਮੂ - ਜਦੋਂ ਉੱਤਰ ਭਾਰਤ ਦੇ ਲੋਕ ਆਪਣੇ ਕੰਮਾਂ, ਨੌਕਰੀਆਂ ਤੋਂ ਥੱਕ ਕੇ ਖਾਣ ਅਤੇ ਸੋਣ ਦੀ ਤਿਆਰੀ ਵਿੱਚ ਹੀ ਸਨ, ਕਿ ਇੰਨੀ ਤੇਜ਼ ਭੂਚਾਲ ਆਇਆ ਕਿ ਲੋਕ ਆਪਣੇ-ਆਪਣੇ ਘਰਾਂ, ਦੁਕਾਨਾਂ, ਸੋਸਾਇਟੀਜ਼ ਵਿੱਚੋਂ ਆਪਣੀ ਜਾਨ ਬਚਾਉਣ ਲਈ ਖੁੱਲ੍ਹੇ ਵਿੱਚ ਨਿਕਲਣ ਲਈ ਦੋੜ ਪਏ। ਇਸੇ ਤਰ੍ਹਾਂ ਦਾ ਆਪਣਾ ਅਨੁਭਵ ਜੰਮੂ ਕਸ਼ਮੀਰ ਸੂਬੇ ਦੇ ਸੀ.ਐੱਮ. ਰਹੇ ਉਮਰ ਅਬਦੁੱਲਾ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਅਬਦੁੱਲਾ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਭੂਚਾਲ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਉਹ ਆਪਣਾ ਫੋਨ ਵੀ ਘਰ ਵਿੱਚ ਹੀ ਛੱਡ ਕੇ ਬਾਹਰ ਭੱਜ ਨਿਕਲੇ।
ਉਮਰ ਅਬਦੁੱਲਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਸਾਲ 2005 ਤੋਂ ਬਾਅਦ ਤੋਂ ਸ਼੍ਰੀਨਗਰ ਵਿੱਚ ਇੰਨਾ ਭਿਆਨਕ ਭੂਚਾਲ ਕਦੇ ਨਹੀਂ ਵੇਖਿਆ ਜਿਸ ਨੇ ਮੈਨੂੰ ਆਪਣੇ ਘਰੋਂ ਬਾਹਰ ਭੱਜਣ ਲਈ ਮਜ਼ਬੂਰ ਕਰ ਦਿੱਤਾ ਹੋਵੇ। ਮੈਂ ਆਪਣਾ ਕੰਬਲ ਚੁੱਕਿਆ ਅਤੇ ਭੱਜ ਨਿਕਲਿਆ। ਮੈਨੂੰ ਆਪਣਾ ਫੋਨ ਚੁੱਕਣ ਦਾ ਵੀ ਖ਼ਿਆਲ ਨਹੀਂ ਰਿਹਾ। ਇਸ ਲਈ ਭੂਚਾਲ ਬਾਰੇ ਉਸ ਸਮੇਂ ਟਵੀਟ ਨਹੀਂ ਕਰ ਸਕਿਆ ਜਦੋਂ ਧਰਤੀ ਬੁਰੀ ਤਰ੍ਹਾਂ ਹਿੱਲ ਰਹੀ ਸੀ।
ਦੱਸਣਯੋਗ ਹੈ ਕਿ ਭੂਚਾਲ ਦੀ ਤੀਬਰਤਾ 6.3 ਦੱਸੀ ਜਾ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਤਾਜਕੀਸਤਾਨ ਵਿੱਚ ਦੱਸਿਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰੋਹਤਕ: ਜਾਟ ਕਾਲਜ ਦੇ ਜਿਮਨਾਸਟਿਕ ਹਾਲ 'ਚ ਗੋਲੀਬਾਰੀ, 5 ਲੋਕਾਂ ਦੀ ਮੌਤ
NEXT STORY