ਨਵੀਂ ਦਿੱਲੀ- ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਆਪਣੀ ਪੋਸ਼ਾਕ ਪਸੰਦ ਲਈ ਜਾਣੇ ਜਾਂਦੇ ਹਨ, ਨੇ ਪੀਲੇ ਰੰਗ ਦੀ ਬਹੁਰੰਗੀ ਪੱਗੜੀ ਪਹਿਨਣ ਦਾ ਬਦਲ ਚੁਣਿਆ। ਇਸ ਰੰਗ ਨੂੰ ਭਗਵਾਨ ਰਾਮ ਦਾ ਰੰਗ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ਵਿਚ ਨਵੇਂ ਬਣੇ ਰਾਮ ਜਨਮਭੂਮੀ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਅਗਵਾਈ ਕੀਤੀ। ਇਸ ਲਈ ਉਨ੍ਹਾਂ ਦੀ ਪੱਗੜੀ 'ਚ ਪੀਲਾ ਰੰਗ ਕਈ ਮਾਇਨਿਆਂ 'ਚ ਕਾਫੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ- ਗਣਤੰਤਰ ਦਿਵਸ: ITBP ਦੇ 'ਹਿਮਵੀਰਾਂ' ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਸ਼ੁੱਭਕਾਮਨਾਵਾਂ, ਤਿੰਰਗੇ ਨੂੰ ਦਿੱਤੀ ਸਲਾਮੀ
ਖੂਬਸੂਰਤ ਰਾਜਸਥਾਨੀ ਬੰਦਿਨੀ ਪ੍ਰਿੰਟ ਪੱਗੜੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਭੂਰੇ ਰੰਗ ਦੀ ਨਹਿਰੂ ਜੈਕਟ ਨਾਲ ਆਪਣਾ ਪਹਿਰਾਵਾ ਸਫੈਦ ਕੁੜਤਾ ਅਤੇ ਪਜਾਮਾ ਰੱਖਿਆ। ਪੂਰੀ ਲੁੱਕ ਪੂਰੀ ਤਰ੍ਹਾਂ ਨਾਲ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਪਿਆਰ, ਧਾਰਮਿਕ ਮਾਨਤਾਵਾਂ ਨੂੰ ਜ਼ਾਹਰ ਕਰਦੀ ਹੈ। ਪ੍ਰਧਾਨ ਮੰਤਰੀ ਦੀ ਪੱਗੜੀ ਉਦੋਂ ਵੇਖੀ ਗਈ, ਜਦੋਂ ਉਹ ਅੱਜ ਸਵੇਰੇ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰਾਂ ਦਾ ਸਨਮਾਨ ਕਰਨ ਲਈ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ। ਪਿਛਲੇ ਸਾਲ ਵੀ ਗਣੰਤਤਰ ਦਿਵਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਬਹੁਰੰਗੀ ਰਾਜਸਥਾਨੀ ਪੱਗੜੀ ਪਹਿਨੇ ਨਜ਼ਰ ਆਏ ਸਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ 2014 ਵਿਚ ਅਹੁਦਾ ਸੰਭਾਲਣ ਮਗਰੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ 'ਤੇ ਖ਼ਾਸ ਪੱਗੜੀ ਪਹਿਨਣ ਦੀ ਵੱਖਰੀ ਰਵਾਇਤ ਨੂੰ ਅੱਗੇ ਵਧਾ ਰਹੇ ਹਨ।
ਇਹ ਵੀ ਪੜ੍ਹੋ- ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ PM ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 2022 ਵਿਚ 'ਹਰ ਘਰ ਤਿਰੰਗਾ' ਦੀ ਭਾਵਨਾ ਨੂੰ ਬਣਾ ਕੇ ਰੱਖਣ ਲਈ ਤਿਰੰਗੇ ਥੀਮ ਵਾਲੀ ਪੱਗੜੀ ਪਹਿਨੀ ਸੀ। ਉਨ੍ਹਾਂ ਨੇ ਪੱਗੜੀ ਨੂੰ ਰਵਾਇਤੀ ਸਫੈਦ ਕੁੜਤਾ ਅਤੇ ਚੂੜੀਦਾਰ ਨਾਲ ਬਲੂ ਸ਼ੈਡ ਜੈਕਟ ਨਾਲ ਜੋੜਿਆ। ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ 1950 ਵਿਚ ਸਾਡਾ ਸੰਵਿਧਾਨ ਲਾਗੂ ਹੋਇਆ ਸੀ।
ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਤਿਰੰਗੇ ਨੂੰ ਦਿੱਤੀ ਸਲਾਮੀ, ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਨਾਲ ਪਰੇਡ ਦਾ ਸਵਾਗਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲੰਗਾਨਾ ’ਚ ਅਧਿਕਾਰੀ ਕੋਲੋਂ ਮਿਲੀ 100 ਕਰੋੜ ਤੋਂ ਵੱਧ ਦੀ ਜਾਇਦਾਦ
NEXT STORY