ਨਵੀਂ ਦਿੱਲੀ- ਦੇਸ਼ ਅੱਜ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦਿੱਲੀ ਦੇ ਕਰਤੱਵਯ ਪੱਥ 'ਤੇ ਵਿਕਸਿਤ ਭਾਰਤ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਇਸ ਮੌਕੇ 'ਤੇ ਮੁੱਖ ਮਹਿਮਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਪਹੁੰਚ ਕੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਮਾਣਯੋਗ ਵਿਅਕਤੀ ਪਰੇਡ ਵੇਖਣ ਲਈ ਕਰਤੱਵਯ ਪੱਥ 'ਤੇ ਬਣੇ ਸਲਾਮੀ ਮੰਚ 'ਤੇ ਪਹੁੰਚੇ। ਇਸ ਵਾਰ ਗਣਤੰਤਰ ਦਿਵਸ ਦੀ ਦੋਹਰੀ ਥੀਮ ਵਿਕਸਿਤ ਭਾਰਤ ਅਤੇ ਭਾਰਤ ਲੋਕਤੰਤਰ ਦੀ ਜਨਨੀ ਹੈ। ਇਸ ਵਾਰ ਸਮਾਰੋਹ ਵਿਚ ਜਨਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 13 ਹਜ਼ਾਰ ਵਿਸ਼ੇਸ਼ ਮਹਿਮਾਨ ਵੀ ਬੁਲਾਏ ਗਏ ਹਨ। ਇਹ ਉਹ ਲੋਕ ਹਨ, ਜੋ ਦੇਸ਼ ਦੇ ਕੋਨੇ-ਕੋਨੇ ਤੋਂ ਬੁਲਾਏ ਗਏ ਹਨ।
ਇਹ ਵੀ ਪੜ੍ਹੋ- ਗਣਤੰਤਰ ਦਿਵਸ: ITBP ਦੇ 'ਹਿਮਵੀਰਾਂ' ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਸ਼ੁੱਭਕਾਮਨਾਵਾਂ, ਤਿੰਰਗੇ ਨੂੰ ਦਿੱਤੀ ਸਲਾਮੀ
ਪੂਰਾ ਪ੍ਰੋਗਰਾਮ 90 ਮਿੰਟ ਦਾ ਹੋਵੇਗਾ। ਗਣਤੰਤਰ ਦਿਵਸ ਪਰੇਡ ਦੀ ਸੁਰੱਖਿਆ ਯਕੀਨੀ ਕਰਨ ਲਈ ਕਰਤੱਵਯ ਪੱਥ ਅਤੇ ਉਸ ਦੇ ਆਲੇ-ਦੁਆਲੇ 14,000 ਸੁਰੱਖਿਆ ਕਰਮੀ ਤਾਇਨਾਤ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵਿਸ਼ੇਸ਼ ਬੱਗੀ ਵਿਚ ਸਵਾਰ ਹੋ ਕੇ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਲ ਹੋਣਗੇ। ਸਮਾਰੋਹ ਵਾਲੀ ਥਾਂ 'ਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮੁੱਖ ਮਹਿਮਾਨ ਦਾ ਸਵਾਗਤ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US, ਇਜ਼ਰਾਈਲ ਅਤੇ ਰੂਸ ਸਣੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੇ 75ਵੇਂ ਗਣਤੰਤਰ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ
NEXT STORY