ਨੈਸ਼ਨਲ ਡੈਸਕ- ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਹਰ ਕੋਈ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕਰ ਰਿਹਾ ਹੈ। ਗਣਤੰਤਰ ਦਿਵਸ ਦੇ ਇਸ ਵਿਸ਼ੇਸ਼ ਮੌਕੇ 'ਤੇ ਭਾਰਤ-ਚੀਨ ਸਰਹੱਦ 'ਤੇ ਬਰਫੀਲੇ ਖੇਤਰ 'ਚ ਤਾਇਨਾਤ ਇੰਡੋ-ਤਿੱਬਤ ਬਾਰਡਰ ਪੁਲਸ ( ITBP) ਹਿਮਵੀਰਾਂ ਨੇ ਤਿਰੰਗਾ ਲਹਿਰਾ ਕੇ ਇਸ ਦੀ ਆਨ-ਬਾਨ ਅਤੇ ਸ਼ਾਨ ਨੂੰ ਸਲਾਮੀ ਦਿੱਤੀ ਅਤੇ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਰਫੀਲੀਆਂ ਚੋਟੀਆਂ 'ਤੇ ਤਾਇਨਾਤ ITBP ਦੇ ਇਹ ਜਵਾਨ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਹੇ ਹਨ।
ITBP ਨੇ ਐਕਸ ਜ਼ਰੀਏ ਇਕ ਵੀਡੀਓ ਸਾਂਝੀ ਕਰ ਕੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਵੀਡੀਓ ਵਿਚ ITBP ਦੇ ਜਵਾਨ ਭਾਰੀ ਬਰਫ਼ਬਾਰੀ ਦਰਮਿਆਨ ਤਿਰੰਗਾ ਹੱਥ 'ਚ ਲੈ ਕੇ ਸਲਾਮੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ITBP ਨੇ ਐਕਸ 'ਤੇ ਲਿਖਿਆ-ਸਾਰੇ ਦੇਸ਼ ਵਾਸੀਆਂ ਨੂੰ ਸਰਹੱਦ ਦੇ ਸੈਨਾਨੀਆਂ ਵਲੋਂ 75ਵੇਂ ਗਣਤੰਤਰ ਦਿਵਸ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਜੈ ਹਿੰਦ। ਦੱਸ ਦੇਈਏ ਕਿ ਦੇਸ਼ ਭਰ ਵਿਚ ਅੱਜ ਗਣਤੰਤਰ ਦਿਵਸ ਦੀ ਧੂਮ ਹੈ। ਲੋਕਾਂ ਵਿਚ ਗਣਤੰਤਰ ਦਿਵਸ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਕੇਰਲ ਦੇ ਰਾਜਪਾਲ ਨੇ ਸਿਰਫ ਆਖਰੀ ਪੈਰਾ ਪੜ੍ਹ ਕੇ ਖ਼ਤਮ ਕੀਤਾ ਆਪਣਾ ਭਾਸ਼ਣ
NEXT STORY