ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਾਜ਼ੀਆਬਾਦ 'ਚ ਇਕ ਬਜ਼ੁਰਗ ਮੁਸਲਿਮ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ 'ਤੇ ਮੰਗਲਵਾਰ ਨੂੰ ਕਿਹਾ ਕਿ ਅਜਿਹੀ ਬੇਰਹਿਮੀ ਸਮਾਜ ਅਤੇ ਧਰਮ ਦੋਹਾਂ ਲਈ ਸ਼ਰਮਨਾਕ ਹੈ। ਉਨ੍ਹਾਂ ਨੇ ਇਸ ਘਟਨਾ ਨਾਲ ਸੰਬੰਧਤ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਸ਼੍ਰੀਰਾਮ ਦੇ ਸੱਚੇ ਭਗਤ ਅਜਿਹਾ ਕਰ ਸਕਦੇ ਹਨ। ਅਜਿਹੀ ਬੇਰਹਿਮ ਮਨੁੱਖਤਾ ਤੋਂ ਕੋਸਾਂ ਦੂਰ ਹੈ ਅਤੇ ਸਮਾਜ ਤੇ ਧਰਮ ਦੋਹਾਂ ਲਈ ਸ਼ਰਮਨਾਕ ਹੈ।''
ਦੱਸਣਯੋਗ ਹੈ ਕਿ ਗਾਜ਼ੀਆਬਾਦ 'ਚ ਇਕ ਬਜ਼ੁਰਗ ਮੁਸਲਿਮ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਜ਼ਬਰਨ ਉਨ੍ਹਾਂ ਦੀ ਦਾੜ੍ਹੀ ਕੱਟਣ ਦੇ ਦੋਸ਼ 'ਚ ਪੁਲਸ ਨੇ ਹੋਰ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਵਿਅਕਤੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੁੱਟਮਾਰ ਕਰਨ ਵਾਲਿਆਂ ਨੇ ਉਨ੍ਹਾਂ ਨੂੰ 'ਜੈ ਸ਼੍ਰੀਰਾਮ' ਦਾ ਨਾਅਰਾ ਲਗਾਉਣ ਲਈ ਕਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਫਿਰਕੂ ਪਹਿਲੂ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਫੀ ਅਬਦੁੱਲ ਸਮਦ ਦੀ ਕੁੱਟਮਾਰ ਕਰਨ ਵਾਲਿਆਂ 'ਚ ਹਿੰਦੂ-ਮੁਸਲਮਾਨ ਮਿਲਾ ਕੇ ਕੁਝ 6 ਲੋਕ ਸ਼ਾਮਲ ਸਨ ਅਤੇ ਸਾਰੇ ਉਨ੍ਹਾਂ ਵਲੋਂ ਵੇਚੇ ਗਏ ਤਾਬੀਜ਼ ਨੂੰ ਲੈ ਕੇ ਨਾਖੁਸ਼ ਸਨ।
ਮਾਨਸੂਨ ਲਈ ਹਾਲੇ ਕਰਨਾ ਪੈ ਸਕਦਾ ਹੈ ਇਕ ਹਫ਼ਤੇ ਦਾ ਇੰਤਜ਼ਾਰ, ਇਸ ਕਾਰਨ ਹੋ ਰਹੀ ਦੇਰੀ
NEXT STORY