ਬਿਲਾਸਪੁਰ- ਪਤੀ-ਪਤਨੀ ਆਪਣੀਆਂ 2 ਬੱਚੀਆਂ ਨਾਲ ਨੰਗਲ ਡੈਮ ਕੋਲ ਸਤਲੁਜ ਨਦੀ ਦੇ ਕਿਨਾਰੇ ਸਥਿਤ 'ਬਾਬਾ ਉਧੋ ਮੰਦਰ' 'ਚ ਮੰਗਲਵਾਰ ਦੇਰ ਸ਼ਾਮ ਮੱਥਾ ਟੇਕਣ ਆਏ। ਜਦੋਂ ਇਹ ਪਰਿਵਾਰ ਮੰਦਰ 'ਚ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ 'ਚ ਨਹਾ ਰਿਹਾ ਸੀ ਤਾਂ ਦਰਿਆ ਦੀਆਂ ਪੌੜੀਆਂ ਤੋਂ ਆਪਣੀ ਡੇਢ ਸਾਲ ਦੀ ਧੀ ਨੂੰ ਉਤਾਰਦੇ ਸਮੇਂ ਬੱਚੀ ਦੀ ਮਾਂ ਦਾ ਪੈਰ ਫਿਸਲ ਗਿਆ ਅਤੇ ਮਾਸੂਮ ਪਾਣੀ 'ਚ ਜਾ ਡਿੱਗੀ।
ਆਪਣੀ ਡੇਢ ਸਾਲਾ ਧੀ ਨੂੰ ਬਚਾਉਣ ਲਈ ਪਿਤਾ ਨੇ ਵੀ ਦਰਿਆ 'ਚ ਛਾਲ ਮਾਰ ਦਿੱਤੀ ਪਰ ਬੱਚੀ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈ ਅਤੇ ਪਿਤਾ ਨੇ ਝਾੜੀਆਂ ਨੂੰ ਫੜ੍ਹ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ, ਜਿਨ੍ਹਾਂ ਨੇ ਕਾਫ਼ੀ ਦੇਰ ਤੱਕ ਮਾਸੂਮ ਨੂੰ ਪਾਣੀ 'ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਹਨ੍ਹੇਰਾ ਹੋਣ ਕਾਰਨ ਗੋਤਾਖੋਰਾਂ ਨੇ ਆਪਣੀ ਤਲਾਸ਼ ਮੁਹਿੰਮ ਰੋਕ ਦਿੱਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ 'ਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਨੈਨਾ ਦੇਵੀ ਤਹਿਸੀਲ ਦੇ ਪਿੰਡ ਪਲਸਾਦ ਦੇ ਰਹਿਣ ਵਾਲੇ ਹਨ। ਆਪਣੇ ਕੰਮ ਕਾਰਨ ਪਰਿਵਾਰ ਸ਼ੋਲਕ ਐਵੇਨਿਊ ਕਾਲੋਨੀ ਨੰਗਲ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮੰਦਰ 'ਚ ਮੱਥਾ ਟੇਕਣ ਆਏ ਸਨ, ਇਸੇ ਦੌਰਾਨ ਇਹ ਹਾਦਸਾ ਹੋ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ CM ਯੋਗੀ ਨੇ ਕੈਬਨਿਟ ਦੇ ਸਹਿਯੋਗੀਆਂ ਨਾਲ ਕੀਤੀ ਬੈਠਕ
NEXT STORY