ਹਿਸਾਰ — ਉਕਲਾਨਾ 'ਚ ਬੱਚੀ ਨਾਲ ਹੋਈ ਦਰਿੰਦਗੀ ਮਾਮਲੇ 'ਚ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੋਸ਼ੀ ਦੇ ਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਐੱਸ.ਪੀ. ਹਿਸਾਰ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਨੂੰ ਸ਼ੁੱਕਰਵਾਰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਵੀਰਵਾਰ ਦੀ ਰਾਤ ਐਸ.ਪੀ. ਮਨੀਸ਼ ਚੌਧਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਹੈ। ਐੱਸ.ਪੀ. ਨੇ ਕਿਹਾ ਕਿ ਦੋਸ਼ੀ ਵਲੋਂ ਗੁਨਾਹ ਕਬੂਲ ਕਰਨ ਅਤੇ ਬੱਚੀ ਦੀ ਮਾਂ ਦੇ ਬਿਆਨ ਦੇ ਅਧਾਰ 'ਤੇ ਹੀ ਉਸ ਨੂੰ ਗ੍ਰਿਫਤਾਰ ਕੀਤੀ ਗਿਆ ਹੈ। ਹਾਲਾਂਕਿ ਅਜੇ ਸਾਇੰਟਿਫਿਕ ਅਤੇ ਫਾਂਰੇਨਸਿਕ ਐਵੀਡੈਂਸ ਦੇ ਜ਼ਰੀਏ ਵੈਰੀਫਿਕੇਸ਼ਨ ਕਰਵਾਇਆ ਜਾ ਰਿਹਾ ਹੈ। ਸਿੱਧੇ ਤੌਰ 'ਤੇ ਮਤਲਬ ਇਹ ਹੈ ਕਿ ਪੁਲਸ ਕੋਲ ਅਜੇ ਤੱਕ ਦੋਸ਼ੀ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ। ਇਹ ਹੀ ਕਾਰਨ ਹੈ ਕਿ ਪੁਲਸ ਅਜੇ ਤੱਕ ਨਾ ਤਾਂ ਦੋਸ਼ੀ ਦਾ ਨਾਂ ਦੱਸ ਪਾ ਰਹੀ ਹੈ ਅਤੇ ਨਾ ਹੀ ਪੁਲਸ ਦਾਅਵੇ ਨਾਲ ਕਹਿ ਰਹੀ ਹੈ ਕਿ ਵਾਰਦਾਤ ਨੂੰ ਇਸ ਦੋਸ਼ੀ ਨੇ ਹੀ ਅੰਜਾਮ ਦਿੱਤਾ ਹੈ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਹੈ।
ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਉਸਨੂੰ ਸ਼ੁੱਕਰਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਿਥੇ ਦੋਸ਼ੀ ਦੇ ਨਾਂ ਦਾ ਖੁਲਾਸਾ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਐੱਸ.ਪੀ. ਦੇ ਨਾਲ ਡੀ.ਐੱਸ.ਪੀ. ਬਰਵਾਲਾ ਜੈਪਾਲ ਸਿੰਘ ਅਤੇ ਡੀ.ਐੱਸ.ਪੀ. ਸਿਟੀ ਜਤਿੰਦਰ ਸਿੰਘ ਵੀ ਮੌਜੂਦ ਰਹੇ। ਗ੍ਰਿਫਤਾਰੀ ਲਈ ਪੁਲਸ ਨੇ ਦੋਸ਼ੀ ਵਲੋਂ ਇਕਬਾਲਿਆ ਬਿਆਨ ਨੂੰ ਅਧਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕੇਸ ਨਾਲ ਸਬੰਧਤ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਐੱਸ.ਪੀ. ਨੇ ਨਹੀਂ ਦਿੱਤਾ। ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਐੱਸ.ਆਈ.ਟੀ. ਦੀ ਤਫਤੀਸ਼ ਅਜੇ ਜਾਰੀ ਹੈ।
2 ਟਰੱਕਾਂ ਵਿਚਕਾਰੋਂ ਕਾਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਲੜਕਾ, ਸਟੰਟ ਕਰਦੇ ਹੋਇਆ ਇਹ ਹਾਲ
NEXT STORY