ਕਟਕ (ਭਾਸ਼ਾ)-ਓਡਿਸ਼ਾ ਦੇ ਕਟਕ ’ਚ ਸ਼ਨੀਵਾਰ ਸਵੇਰੇ ਦੇਵੀ ਦੁਰਗਾ ਦੀ ਮੂਰਤੀ ਨੂੰ ਜਲ-ਪ੍ਰਵਾਹ ਕਰਨ ਵਾਲੀ ਥਾਂ ’ਤੇ ਲਿਜਾਣ ਲਈ ਅਾਯੋਜਿਤ ਸ਼ੋਭਾ ਯਾਤਰਾ ਦੌਰਾਨ 2 ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਜਿਸ ਦੌਰਾਨ ਡੀ. ਸੀ. ਪੀ. ਰਿਸ਼ੀਕੇਸ਼ ਖਿਲਾਰੀ ਸਮੇਤ 6 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਇਹ ਘਟਨਾ ਦਰਗਾਹ ਬਾਜ਼ਾਰ ਖੇਤਰ ’ਚ ਹਾਥੀਪੋਖਾਰੀ ਨੇੜੇ ਤੜਕੇ 2 ਵਜੇ ਦੇ ਕਰੀਬ ਵਾਪਰੀ। ਉਦੋਂ ਸ਼ੋਭਾ ਯਾਤਰਾ ਕਠਜੋੜੀ ਨਦੀ ਦੇ ਕੰਢੇ ਦੇਵੀਗੜਾ ਵੱਲ ਜਾ ਰਹੀ ਸੀ।
ਪੁਲਸ ਅਨੁਸਾਰ ਜਦੋਂ ਸਥਾਨਕ ਲੋਕਾਂ ਨੇ ਸ਼ੋਭਾ ਯਾਤਰਾ ਦੌਰਾਨ ਉੱਚੀ ਆਵਾਜ਼ ’ਚ ਵਜਾਏ ਜਾ ਰਹੇ ਸੰਗੀਤ ’ਤੇ ਇਤਰਾਜ਼ ਕੀਤਾ ਤਾਂ ਦੋਹਾਂ ਗਰੁੱਪਾਂ ਨੇ ਇਕ-ਦੂਜੇ ’ਤੇ ਪੱਥਰਾਅ ਸ਼ੁਰੂ ਕਰ ਦਿੱਤਾ। ਨਾਲ ਹੀ ਕੱਚ ਦੀਆਂ ਬੋਤਲਾਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਪੁਲਸ ਨੂੰ ਸਥਿਤੀ ਨੂੰ ਕਾਬੂ ’ਚ ਕਰਨ ਲਈ ਭੀੜ ’ਤੇ ਲਾਠੀਚਾਰਜ ਕਰਨਾ ਪਿਆ। ਜਦੋਂ ਇਕ ਹੋਰ ਸ਼ੋਭਾ ਯਾਤਰਾ ਇਲਾਕੇ ’ਚ ਪਹੁੰਚੀ ਤਾਂ ਤਣਾਅ ਫਿਰ ਭੜਕ ਗਿਆ।
ਕਰਨਾਟਕ ’ਚ ਉਰਸ ਦੇ ਜਲੂਸ ਦੌਰਾਨ ਪੱਥਰਾਅ
ਬੇਲਾਗਾਵੀ : ਕਰਨਾਟਕ ਦੀ ਖੜਕ ਗਲੀ ’ਚ ਉਰਸ ਦੇ ਜਲੂਸ ਦੌਰਾਨ ਨਾਅਰਿਆਂ ਨੂੰ ਲੈ ਕੇ ਮਹਿਬੂਬ ਸੁਭਾਨੀ ਦਰਗਾਹ ’ਚ ਪੈਦਾ ਹੋਏ ਵਿਵਾਦ ਪਿੱਛੋਂ ਪੱਥਰਾਅ ਕਾਰਨ ਤਣਾਅ ਪੈਦਾ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਜਲੂਸ ’ਚ ਹਿੱਸਾ ਲੈਣ ਵਾਲੇ ਕੁਝ ਨੌਜਵਾਨਾਂ ਨੇ ‘ਅਾਈ ਲਵ ਮੁਹੰਮਦ’ ਦੇ ਨਾਅਰੇ ਲਾਏ। ਇਸ ਨਾਲ ਵਿਵਾਦ ਸ਼ੁਰੂ ਹੋਇਆ। ਪੁਲਸ ਮੌਕੇ ’ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ।
ਮਣੀਪੁਰ ਦੇ ਚੁਰਾਚਾਂਦਪੁਰ ’ਚ ਡਾਕ ਸੇਵਾਵਾਂ ਮੁੜ ਬਹਾਲ
NEXT STORY