ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋਈ ਹੈ, ਜਦਕਿ ਇਸ ਦੌਰਾਨ ਵਾਇਰਸ ਦੇ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਮੰਡੀ ਜ਼ਿਲ੍ਹੇ 'ਚ 19 ਸਾਲਾ ਕੁੜੀ ਦੀ ਵਾਇਰਸ ਨਾਲ ਮੌਤ ਹੋ ਗਈ। ਸਿਹਤ ਮਹਿਕਮੇ ਮੁਤਾਬਕ ਮ੍ਰਿਤਕ ਕੁੜੀ ਹੋਰ ਬੀਮਾਰੀਆਂ ਨਾਲ ਵੀ ਪੀੜਤ ਸੀ। ਇਸ ਦੇ ਨਾਲ ਹੀ ਹਿਮਾਚਲ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 4,198 ਦੇ ਨੇੜੇ ਪਹੁੰਚ ਗਿਆ ਹੈ।
ਹਿਮਾਚਲ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਹਮੀਰਪੁਰ ਜ਼ਿਲ੍ਹੇ 'ਚ 29 ਮਰੀਜ਼ ਮਿਲੇ ਹਨ। ਇਸ ਤੋਂ ਇਲਾਵਾ ਕਾਂਗੜਾ ਜ਼ਿਲ੍ਹਾ ਵਿਚ 25, ਬਿਲਾਸਪੁਰ ਅਤੇ ਚੰਬਾ ਜ਼ਿਲ੍ਹੇ 'ਚ 10-10, ਮੰਡੀ ਜ਼ਿਲ੍ਹੇ 'ਚ 15, ਸ਼ਿਮਲਾ ਜ਼ਿਲ੍ਹੇ 'ਚ 9, ਸੋਲਨ ਜ਼ਿਲ੍ਹੇ 'ਚ 4, ਕੁੱਲੂ, ਕਿੰਨੌਰ, ਲਾਹੌਲ ਸਪੀਤੀ ਅਤੇ ਊਨਾ ਜ਼ਿਲ੍ਹੇ 'ਚ ਕੋਰੋਨਾ ਦਾ ਇਕ-ਇਕ ਮਰੀਜ਼ ਮਿਲਿਆ ਹੈ।
ਇਸ ਦੇ ਨਾਲ ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 3,16,195 ਹੋ ਗਈ ਹੈ। ਹਿਮਾਚਲ 'ਚ ਹੁਣ ਤੱਕ 3,10,237 ਲੋਕ ਕੋਰੋਨਾ ਵਿਰੁੱਧ ਜੰਗ ਜਿੱਤ ਚੁੱਕੇ ਹਨ। ਸੂਬੇ 'ਚ ਇਸ ਵੇਲੇ 1,739 ਕੇਸ ਸਰਗਰਮ ਹਨ ਅਤੇ ਕੋਰੋਨਾ ਵਾਇਰਸ ਕਾਰਨ 4,198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਕੋਰੋਨਾ ਨਾਲ ਨਜਿੱਠਣ ਲਈ ਹਸਪਤਾਲਾਂ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਪ੍ਰਬੰਧਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਦਰਦਨਾਕ ਹਾਦਸਾ : ਟਰੱਕ ਦੀ ਲਪੇਟ 'ਚ ਆਉਣ ਨਾਲ 4 ਬੱਚਿਆਂ ਸਮੇਤ 6 ਦੀ ਮੌਤ
NEXT STORY