ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਜਹਾਂਗੀਰਪੁਰ ਥਾਣਾ ਇਲਾਕੇ 'ਚ ਇਕ ਕਾਰ ਦੇ ਨਹਿਰ 'ਚ ਡਿੱਗ ਜਾਣ ਕਾਰਨ ਦੋ ਭੈਣਾਂ ਅਤੇ ਇਕ ਭਰਾ ਦੀ ਮੌਤ ਹੋ ਗਈ, ਜਦਕਿ 3 ਲੋਕ ਅਜੇ ਲਾਪਤਾ ਹਨ। ਪੁਲਸ ਮੁਤਾਬਕ ਘਟਨਾ ਐਤਵਾਰ ਰਾਤ ਦੀ ਹੈ, ਜਦੋਂ 8 ਲੋਕਾਂ ਨਾਲ ਭਰੀ ਕਾਰ ਜਹਾਂਗੀਪੁਰ ਖੇਤਰ ਦੇ ਕਪਨਾ ਨਹਿਰ 'ਚ ਡਿੱਗ ਗਈ। SSP ਸ਼ਲੋਕ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਮੀਂਹ ਕਾਫੀ ਤੇਜ਼ ਪੈ ਰਿਹਾ ਸੀ ਅਤੇ ਇਹ ਸੂਚਨਾ ਮਿਲੀ ਕਿ ਥਾਣਾ ਜਹਾਂਗੀਰਪੁਰ ਖੇਤਰ ਵਿਚ ਕਪਨਾ ਨਹਿਰ ਵਿਚ ਕਾਰ ਡਿੱਗ ਗਈ ਹੈ।
ਇਹ ਵੀ ਪੜ੍ਹੋ- ਸੁਸ਼ਮਾ ਸਵਰਾਜ ਦੀ ਵਿਰਾਸਤ ਨੂੰ ਅੱਗੇ ਵਧਾਏਗੀ ਧੀ ਬਾਂਸੁਰੀ, BJP ਨੇ ਨਵੀਂ ਦਿੱਲੀ ਤੋਂ ਬਣਾਇਆ ਉਮੀਦਵਾਰ
SSP ਨੇ ਦੱਸਿਆ ਕਿ ਨਹਿਰ ਦੇ ਬਿਲਕੁਲ ਨਾਲ ਹੀ ਮੰਦਰ ਦਾ ਵਿਹੜਾ ਹੈ, ਜਿਸ ਵਿਚ ਜਵਾਨ ਠਹਿਰੇ ਹੋਏ ਸਨ। ਆਵਾਜ਼ ਸੁਣਦੇ ਹੀ ਉਨ੍ਹਾਂ ਨੇ ਤੁਰੰਤ 5 ਲੋਕਾਂ ਨੂੰ ਉੱਥੋਂ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਦੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਕੋੜ ਥਾਣਾ ਖੇਤਰ ਦੇ ਪਿੰਡ ਸ਼ੇਰਪੁਰ ਵਾਸੀ ਕਾਂਤਾ (22), ਮਨੀਸ਼ (21) ਅਤੇ ਅੰਜਲੀ (18) ਵਜੋਂ ਹੋਈ ਹੈ। ਬਾਕੀ ਤਿੰਨ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮੁਤਾਬਕ ਮ੍ਰਿਤਕਾਂ 'ਚ ਦੋ ਭੈਣਾਂ ਅਤੇ ਇਕ ਭਰਾ ਸ਼ਾਮਲ ਹੈ।
ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'
SSP ਨੇ ਕਿਹਾ ਕਿ ਤਿੰਨ ਲਾਪਤਾ ਲੋਕਾਂ ਦੀ ਭਾਲ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨੂੰ ਬੁਲਾਇਆ ਗਿਆ ਹੈ। ਸਥਾਨਕ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਖੋਜ ਵੀ ਕੀਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਸ ਕਪਤਾਨ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਸ਼ਰਾਬ ਘਪਲਾ ਕੇਸ: ED ਦੇ ਸੰਮਨ ਦਾ ਜਵਾਬ ਦੇਣ ਨੂੰ ਤਿਆਰ ਹੋਏ ਕੇਜਰੀਵਾਲ ਪਰ ਰੱਖੀ ਇਹ ਸ਼ਰਤ
NEXT STORY