ਪਲੱਕੜ — ਕੇਰਲ ਦੇ ਪਲੱਕੜ ਜ਼ਿਲ੍ਹੇ 'ਚ ਪੁਡੁਸੇਰੀ ਨੇੜੇ ਅਲਮਾਰਾਮ 'ਚ ਸ਼ਨੀਵਾਰ ਨੂੰ ਓਨਮ ਦੀ ਪੂਰਵ ਸੰਧਿਆ 'ਤੇ ਨੌਜਵਾਨਾਂ ਦੇ ਇਕ ਸਮੂਹ ਵਲੋਂ ਆਯੋਜਿਤ ਇਡਲੀ ਖਾਣ ਦੇ ਮੁਕਾਬਲੇ ਦੌਰਾਨ ਗਲੇ 'ਚ ਇਡਲੀ ਫਸ ਜਾਣ ਕਾਰਨ ਇਕ 50 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਟਿੱਪਰ ਟਰੱਕ ਡਰਾਈਵਰ ਬੀ ਸੁਰੇਸ਼ (50) ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਦੂਜੇ ਪ੍ਰਤੀਯੋਗੀਆਂ ਨਾਲ ਇਡਲੀ ਖਾਣ ਦੇ ਮੁਕਾਬਲੇ ਦੌਰਾਨ ਸੁਰੇਸ਼ ਨੇ ਇਕ ਵਾਰ 'ਚ ਤਿੰਨ ਇਡਲੀਆਂ ਖਾਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ।
ਉਸ ਦੇ ਦੋਸਤਾਂ ਨੇ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਕੇ ਜਾ ਕੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਸੁਰੇਸ਼ ਨੂੰ ਵਾਲਿਆਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਣਸੁਖਾਵੀਂ ਮੌਤ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ।
ਪਤਨੀ ਤੇ ਸੱਸ ਨੇ ਜ਼ਿੰਦਗੀ ਕਰ'ਤੀ ਬਰਬਾਦ, ਨੌਜਵਾਨ ਨੇ ਇੰਸਟਾਗ੍ਰਾਮ 'ਤੇ ਵੀਡੀਓ ਬਣਾ ਕੀਤੀ ਖੁਦਕੁਸ਼ੀ
NEXT STORY