ਲਖੀਮਪੁਰ ਖੀਰੀ— ਜ਼ਿਲ੍ਹੇ ਦੀ ਗੋਲਾ ਕੋਤਵਾਲੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਗੁੱਤਾ ਕੱਟੇ ਜਾਣ ਦੇ ਜਾਅਲੀ ਮੈਸੇਜ਼ ਪਾ ਕੇ ਅਫਵਾਹਾਂ ਫੈਲਾਉਣ ਵਾਲਾ ਇਕ ਵਿਅਕਤੀ ਗ੍ਰਿਫਤਾਰ ਕਰ ਲਿਆ ਹੈ। ਗੋਲਾ ਕੋਤਵਾਲੀ ਦੇ ਇੰਸਪੈਕਟਰ ਦੀਪਕ ਸੁਕਲਾ ਨੇ ਦੱਸਿਆ ਕਿ ਉਸ ਨੂੰ ਕੱਲ੍ਹ ਵਟਸਅਪ 'ਤੇ ਇਕ ਮੈਸੇਜ਼ ਆਇਆ, ਜਿਸ 'ਚ ਲਿਖਿਆ ਸੀ ਕਿ ਗੁੱਤਾਂ ਕੱਟਣ ਵਾਲਾ ਗਿਰੋਹ ਆਲੇ-ਦੁਆਲੇ 'ਚ ਸਰਗਰਮ ਹੈ। ਇਹ ਇਕ ਅਫਵਾਹ ਸੀ ਜੋ ਵਟਸਅਪ ਦੇ ਜ਼ਰੀਏ ਫੈਲਾਈ ਜਾ ਰਹੀ ਸੀ। ਉਸ ਨੇ ਦੱਸਿਆ ਕਿ ਮੋਬਾਇਲ ਨੰਬਰ ਦੇ ਆਧਾਰ 'ਤੇ ਅਫਵਾਹ ਫੈਲਾਉਣ ਵਾਲੇ ਵਿਅਕਤੀ ਦੀ ਲੋਕੇਸ਼ਨ ਤਲਾਸ਼ ਕੀਤੀ ਗਈ। ਜਿਸ ਦੇ ਆਧਾਰ 'ਤੇ ਗਰਦਹਾ ਪਿੰਡ ਦੇ ਜ਼ਾਹਿਰ ਖਾਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਇਸ ਵਟਸਅਪ ਮੈਸੇਜ਼ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਹ ਇਸ ਬਾਰੇ 'ਚ ਕੋਈ ਸਤੋਸ਼ਜਨਕ ਜਵਾਬ ਨਹੀਂ ਦੇ ਸਕਿਆ।
ਸੈਲਫੀ ਦੇ ਚੱਕਰ 'ਚ ਜਾਨ ਗੁਵਾਉਣ ਵਾਲਿਆਂ 'ਚ ਭਾਰਤੀ ਟਾਪ 'ਤੇ
NEXT STORY