ਜੌਨਪੁਰ- ਅਕਸਰ ਵਿਆਹਾਂ ’ਚ ਲਾੜੇ ਪੱਖ ਵਲੋਂ ਵੀ ਕਈ ਮੰਗਾਂ ਅਤੇ ਸ਼ਰਤਾਂ ਰੱਖੀਆਂ ਜਾਂਦੀਆਂ ਹਨ, ਜਿਸ ਨੂੰ ਲਾੜੀ ਪੱਖ ਵਲੋਂ ਪੂਰਾ ਵੀ ਕੀਤਾ ਜਾਂਦਾ ਹੈ। ਲਾੜੇ ਪੱਖ ਵਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਲਾੜੀ ਪੱਖ ਵਲੋਂ ਆਪਣੀ ਧੀ ਨੂੰ ਬਹੁਤ ਜ਼ਿਆਦਾ ਦਾਜ ਦੇ ਕੇ ਤੋਰਿਆ ਜਾਂਦਾ ਹੈ। ਦਾਜ ਲੈਣ ਅਤੇ ਨਾ ਮਿਲਣ ’ਤੇ ਨੂੰਹਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਲਈ ਨਸੀਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਸਿਰਫ ਇਕ ਰੁਪਏ ’ਚ ਕੀਤਾ, ਜਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ-ਦਿੱਲੀ ਵਿਚਾਲੇ ਹੋਇਆ ‘ਨਾਲੇਜ ਸ਼ੇਅਰਿੰਗ ਐਗਰੀਮੈਂਟ’, CM ਕੇਜਰੀਵਾਲ ਤੇ ਮਾਨ ਨੇ ਕੀਤੇ ਦਸਤਖ਼ਤ
ਉੱਤਰ ਪ੍ਰਦੇਸ਼ ਦੇ ਜੌਨਪੁਰ ’ਚ ਇਹ ਵਿਆਹ ਮਿਸਾਲ ਬਣਿਆ ਹੈ। ਜੌਨਪੁਰ ’ਚ ਦਾਜ ਵਰਗੀ ਭੈੜੀ ਪ੍ਰਥਾ ਨੂੰ ਦਰਕਿਨਾਰ ਕਰਦੇ ਹੋਏ ਲਾੜੇ ਦੇ ਮਾਂ-ਪਿਓ ਨੇ ਆਪਣੇ ਪੁੱਤਰ ਦੇ ਵਿਆਹ ’ਚ ਸਿਰਫ ਇਕ ਰੁਪਇਆ ਲਾੜੀ ਪੱਖ ਤੋਂ ਲੈ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ।ਦਰਅਸਲ ਜ਼ਿਲ੍ਹੇ ’ਚ ਮੁੰਗਰਾਬਾਦ ਸ਼ਾਹਪੁਰ ਥਾਣਾ ਖੇਤਰ ਦੇ ਬਿਰਧੌਲਪੁਰ ਰਾਏਪੁਰ ਵਾਸੀ ਸਮਰ ਬਹਾਦੁਰ ਯਾਦਵ ਨੇ ਆਪਣੇ ਪੁੱਤਰ ਸੂਰਜ ਯਾਦਵ ਦਾ ਵਿਆਹ ਪ੍ਰਤਾਪਗੜ੍ਹ ਦੇ ਗਾਰਾਪੁਰ ਪਿੰਡ ਵਾਸੀ ਬੰਸ਼ੀਲਾਲ ਯਾਦਵ ਦੀ ਧੀ ਅਰਚਨਾ ਯਾਦਵ ਨਾਲ ਤੈਅ ਕੀਤਾ। 3 ਦਿਨ ਪਹਿਲਾਂ ਪੂਰੀ ਸ਼ਾਨੋ-ਸ਼ੌਕਤ ਨਾਲ ਬਰਾਤ ਨਿਕਲੀ ਅਤੇ ਲਾੜੀ ਪੱਖ ਦੇ ਦਰਵਾਜ਼ੇ ’ਤੇ ਪਹੁੰਚੀ। ਬਰਾਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਦੋਂ ਲਾੜਾ-ਲਾੜੀ ਮੰਡਪ ’ਚ ਬੈਠੇ ਤਾਂ ਸਿਰਫ ਇਕ ਰੁਪਏ ’ਚ ਵਿਆਹ ਦੀ ਰਸਮ ਅਦਾ ਕੀਤੀ ਗਈ।
ਇਹ ਵੀ ਪੜ੍ਹੋ: ਨਰਿੰਦਰ ਤੋਮਰ ਦਾ ਵੱਡਾ ਬਿਆਨ, ਕਿਹਾ- ਕਿਸਾਨ ਕਰਦੇ ਹਨ ਜ਼ਹਿਰੀਲੀ ਖੇਤੀ, ਖ਼ੁਦ ਨਹੀਂ ਖਾਂਦੇ
ਸਵੇਰੇ ਜਦੋਂ ਕੁੜੀ ਵਾਲੇ ਆਪਣੀ ਧੀ ਦੀ ਡੋਲੀ ਤੋਰਨ ਲੱਗੇ ਤਾਂ ਉਨ੍ਹਾਂ ਨੇ ਦਾਜ ਬਾਹਰ ਕੱਢਿਆ ਪਰ ਲਾੜੇ ਦੇ ਪਿਤਾ ਨੇ ਤੈਅ ਵਾਅਦੇ ਮੁਤਾਬਕ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਖੁਸ਼ੀ-ਖੁਸ਼ੀ ਨੂੰਹ ਨੂੰ ਵਿਦਾ ਕਰਵਾ ਕੇ ਘਰ ਲੈ ਆਏ। ਉਨ੍ਹਾਂ ਦੇ ਇਸ ਨੇਕ ਕੰਮ ਦੀ ਪੂਰੇ ਜ਼ਿਲ੍ਹੇ ’ਚ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ- 3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ
ਗਡਕਰੀ ਦੀ ਐਲਨ ਮਸਕ ਨੂੰ ਨਸੀਹਤ, ਚੀਨ ’ਚ ਬਣਾਉਣਾ ਅਤੇ ਭਾਰਤ ’ਚ ਵੇਚਣਾ ਚੰਗਾ ਆਫ਼ਰ ਨਹੀਂ
NEXT STORY