ਨਵੀਂ ਦਿੱਲੀ- ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੇਸ਼ ’ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਖਿੱਚ-ਧੂਹ ਬਣੀ ਹੋਈ ਸੀ ਉਹ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਬਿਆਨ ਰਾਹੀਂ ਕਿਸਾਨਾਂ 'ਤੇ ਸਵਾਲ ਚੁੱਕੇ ਹਨ। ਤੋਮਰ ਨੇ ਕਿਹਾ ਕਿ ਕਿਸਾਨਾਂ ਦਾ ਖੇਤੀ ਮਾਡਲ ਵਧੀਆ ਨਹੀਂ ਹੈ, ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਤੋਮਰ ਨੇ ਇਹ ਵੀ ਕਿਹਾ ਕਿ ਕਿਸਾਨ ਲਗਾਤਾਰ ਕੀਟਨਾਸ਼ਕ ਵਾਲੀਆਂ ਜ਼ਹਿਰੀਲੀਆਂ ਫ਼ਸਲਾਂ ਉਗਾ ਰਹੇ ਹਨ। ਹਾਲਾਂਕਿ ਉਹ ਇਨ੍ਹਾਂ ਫ਼ਸਲਾ ਨੂੰ ਖ਼ੁਦ ਖਾ ਨਹੀਂ ਰਹੇ ਸਿਰਫ਼ ਵੇਚਣ ਦਾ ਕੰਮ ਕਰ ਰਹੇ ਹਨ। ਖੇਤੀਬਾੜੀ ਮੰਤਰੀ ਦੇ ਇਸ ਬਿਆਨ 'ਤੇ ਫ਼ਿਲਹਾਲ ਕਿਸਾਨਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਝਟਕਾ! ਕੇਂਦਰ ਸਰਕਾਰ ਨੇ ਚੁੱਪਚਾਪ DAP ਖਾਦ ਦੀਆਂ ਕੀਮਤਾਂ 'ਚ ਕੀਤਾ ਵਾਧਾ
ਤੋਮਰ ਨੇ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਭਵਿੱਖ ’ਚ ਅਜਿਹਾ ਮਾਡਲ ਆਉਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਨੁਕਸਾਨ ਨਾ ਹੁੰਦਾ ਹੋਵੇ। ਉਨ੍ਹਾਂ ਦਾ ਇਸ਼ਾਰਾ ਜੈਵਿਕ ਖੇਤੀ ਵੱਲ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕੀਟਨਾਸ਼ਕਾਂ ਦਾ ਇਸਤੇਮਾਲ ਲਾਲਚ ’ਚ ਕਰ ਜ਼ਰੂਰ ਰਹੇ ਹਨ ਪਰ ਉਹ ਮਹਿਸੂਸ ਕਰ ਰਹੇ ਹਨ ਕਿ ਉਹ ਗਲਤੀ ਕਰ ਰਹੇ ਹਨ। ਕੋਈ ਵੀ ਕਿਸਾਨ ਅਜਿਹੀ ਖੇਤੀ ਕਰਦਾ ਹੈ ਅਤੇ ਪੈਸੇ ਦਾ ਕਮਾਉਂਦਾ ਹੈ ਪਰ ਖੁਸ਼ ਦਿਖਾਈ ਨਹੀਂ ਦਿੰਦਾ।
ਇਹ ਵੀ ਪੜ੍ਹੋ- J&K ਨੂੰ 20 ਹਜ਼ਾਰ ਕਰੋੜ ਦੀ ਸੌਗਾਤ, PM ਮੋਦੀ ਬੋਲੇ- ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ
ਖੇਤੀਬਾੜੀ ਮੰਤਰੀ ਮੁਤਾਬਕ ਰਸਾਇਣ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ’ਚ ਮਦਦ ਕੀਤੀ ਹੈ ਪਰ ਇਸ ਦੀ ਕੋਈ ਹੱਦ ਹੁੰਦੀ ਹੈ। ਕਿਸਾਨ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਪਰੇਸ਼ਾਨ ਹੈ। ਕਿਸਾਨ ਜੋ ਉਗਾਉਂਦੇ ਹਨ, ਉਹ ਖ਼ੁਦ ਖਾ ਨਹੀਂ ਰਹੇ ਸਿਰਫ ਵੇਚਦੇ ਹਨ। ਇਹ ਸੱਚਾਈ ਵੀ ਸਾਹਮਣੇ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਰਨ ਦੇ ਢੰਗ ਨੂੰ ਬਦਲਣ ਦੀ ਲੋੜ ਹੈ। ਦੇਸ਼ ਦੀ ਖੇਤੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੀ ਫ਼ੀਸਦੀ ਆਬਾਦੀ ਅਜੇ ਵੀ ਆਪਣੀ ਰੋਜ਼ੀ-ਰੋਟੀ ਲਈ ਖੇਤੀ ’ਤੇ ਨਿਰਭਰ ਹੈ।
ਇਹ ਵੀ ਪੜ੍ਹੋ- ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ
ਨੋਟ- ਖੇਤੀਬਾੜੀ ਮਤੰਰੀ ਨਰਿੰਦਰ ਤੋਮਰ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਜ਼ਰੂਰ ਦੱਸੋ
ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਲਸ਼ਕਰ ਨਾਲ ਜੁੜਿਆ ਇਕ ਵਿਅਕਤੀ ਅਤੇ ਉਸ ਦਾ ਸਹਿਯੋਗੀ ਗ੍ਰਿਫ਼ਤਾਰ
NEXT STORY