ਨਵੀਂ ਦਿੱਲੀ: ਜੇਕਰ ਤੁਸੀਂ ਆਨਲਾਈਨ ਰਿਸ਼ਤੇ ਲੱਭ ਰਹੇ ਹੋ ਤਾਂ ਹੋ ਜਾਵੋ ਸਾਵਧਾਨ। ਦਰਅਸਲ ਆਨਲਾਈਨ ਮੈਟਰੀਮੋਨੀਅਲ ਸਾਈਟਾਂ 'ਤੇ ਫੇਕ ਪ੍ਰੋਫਾਈਲ ਦਾ ਟਰੈਂਡ ਚੱਲ ਰਿਹਾ ਹੈ ਜੋ ਤੁਹਾਨੂੰ 'ਲਾੜਾ ਲਾੜੀ' ਬਣਾਉਣ ਦੇ ਚੱਕਰ 'ਚ ਤੁਹਾਡਾ ਖਾਤਾ ਤੱਕ ਖਾਲੀ ਕਰ ਸਕਦਾ ਹੈ। ਗ੍ਰਹਿ ਵਿਭਾਗ ਦੇ ਤਹਿਤ ਕੰਮ ਕਰਨ ਵਾਲੀ ਇਕ ਸਰਕਾਰੀ ਏਜੰਸੀ (14C) ਨੇ ਲੋਕਾਂ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਠੱਗਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਫੇਕ ਪ੍ਰੋਫਾਈਲ ਦਾ 'ਲਾੜਾ-ਲਾੜਾ'ਟਰੈਂਡ
ਐਡਵਾਈਜ਼ਰੀ 'ਚ ਦੱਸਿਆ ਗਿਆ ਹੈ ਕਿ ਮੈਟਰੀਮੋਨੀਅਲ ਪਲੇਟਫਾਰਮ ਦਾ ਦੁਰਉਪਯੋਗ ਕਰਕੇ ਕਈ ਸਾਈਟਾਂ ਤੇ ਫੇਕ ਪ੍ਰੋਫਾਈਲਾਂ ਬਣਾ ਕੇ ਫੇਕ 'ਲਾੜਾ-ਲਾੜੀ' ਬਣ ਕੇ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ। ਐਡਵਾਈਜ਼ਰੀ 'ਚ ਇਹ ਵੀ ਦੱਸਿਆ ਗਿਆ ਹੈ ਕਿ ਸਾਈਬਰ ਠੱਗ ਭਾਰਤੀ ਮੈਟਰੀਮੋਨੀਅਲ ਸਾਈਟ 'ਤੇ ਰਜ਼ਿਸਟ੍ਰੇਸ਼ਨ ਕਰਵਾ ਕੇ ਫੇਕ ਪ੍ਰੋਫਾਈਲ ਬਣਾ ਲੈਂਦੇ ਹਨ, ਜਿਸ 'ਚ ਉਹ ਬਿਜ਼ਨੈਸਮੈਨ, ਡਾਕਟਰ, ਇੰਜੀਨੀਅਰ ਜਾਂ ਫਿਰ ਕਿਸੇ MNC'ਚ ਆਪਣੇ-ਆਪ ਨੂੰ ਪ੍ਰੋਫੈਸ਼ਨਲ ਦੱਸਦੇ ਹਨ।
ਮੋਟੇ ਪ੍ਰੋਫਿਟ ਦਾ ਦਿੰਦੇ ਨੇ ਲਾਲਚ
ਇਸ ਜਾਲ 'ਚ ਅਕਸਰ ਭੋਲੇ-ਭਾਲੇ ਲੋਕ ਫਸ ਜਾਂਦੇ ਹਨ ਜਿਹੜੇ ਫੋਨ ਰਾਹੀਂ ਇਕ-ਦੂਜੇ ਨਾਲ ਗੱਲ ਕਰਨ ਤੋਂ ਬਾਅਦ ਭਾਵੁਕ ਤੌਰ 'ਤੇ ਜੁੜ ਜਾਂਦੇ ਹਨ। ਇਸ ਤੋਂ ਬਾਅਦ ਸਾਈਬਰ ਠੱਗ ਇਨਵੈਸਟਮੈਂਟ ਜਾਂ ਕ੍ਰਿਪਟੋਸੀ ਵਿੱਚ ਇਨਵੈਸਟਮੈਂਟ ਤੋਂ ਮੋਟੇ ਪ੍ਰੋਫਿਟ ਦਾ ਲਾਲਚ ਦਿੰਦੇ ਹਨ। ਪਹਿਲਾਂ ਲੋਕਾਂ ਨੂੰ ਵਧੀਆ ਮੁਨਾਫਾ ਦਿਖਾਉਂਦੇ ਹਨ ਜਿਸ 'ਤੇ ਲੋਕ ਲੱਖਾਂ ਰੁਪਏ ਦੀ ਇਨਵੈਸਟਮੈਂਟ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸਾਰੀ ਰਕਮ ਡੁੱਬ ਜਾਂਦੀ ਹੈ।
14C ਨੇ ਇਨ੍ਹਾਂ ਠੱਗਾਂ ਤੋਂ ਬਚਾਅ ਲਈ ਲੋਕਾਂ ਨੂੰ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਉਸ ਪ੍ਰੋਫਾਈਲ ਫੋਟੋ ਦੀ ਸੱਚਾਈ ਨੂੰ ਪਹਿਚਾਨਣ। ਉਸ ਇਮੇਜ ਨੂੰ ਰਿਵਰਸ ਇਮੇਜ ਵਿੱਚ ਖੋਜ ਕਰਕੇ ਚੈਕ ਕਰਨ 'ਤੇ ਪਤਾ ਚੱਲ ਜਾਵੇਗਾ ਕਿ ਇੰਟਰਨੈਟ 'ਤੇ ਉਸ ਦੀ ਫੋਟੋ ਕਿਸ ਨਾਮ 'ਤੇ ਮੌਜੂਦ ਹੈ।
ਨਿੱਜੀ ਜਾਣਕਾਰੀ ਦੇਣ ਤੋਂ ਕਰੋ ਬਚਾਅ
ਮੈਟਰੀਮੋਨੀਅਲ ਸਾਈਟ 'ਤੇ ਮਿਲਣ ਵਾਲੀ ਕਿਸੇ ਵੀ ਪ੍ਰੋਫਾਈਲ 'ਤੇ ਆਪਣੀ ਨਿੱਜੀ ਜਾਣਕਾਰੀ ਦੇਣ ਤੋਂ ਬਚਾਅ ਕਰਨਾ ਜ਼ਰੂਰੀ ਹੈ ਅਤੇ ਆਪਣਾ ਫੋਨ ਨੰਬਰ, ਨਾ ਕੋਈ ਫੋਟੋ ਅਤੇ ਨਾ ਹੀ ਕੋਈ ਆਈ. ਡੀ. ਸਾਂਝੀ ਕਰਨੀ ਚਾਹੀਦੀ ਹੈ।
ਬਿਨਾਂ ਪੜਤਾਲ ਪੈਸੇ ਟ੍ਰਾਂਸਫਰ ਕਰਨ ਤੋਂ ਬਚੋ। ਇਸ ਤੋਂ ਬਿਨਾਂ ਪ੍ਰੋਫਾਈਲ ਦੀ ਅਸਲੀਅਤ ਜਾਣੇ ਬਿਨਾਂ ਕਿਸੇ ਵੀ ਅਣਜਾਣ ਦੇ ਖਾਤੇ 'ਚ ਪੈਸੈ ਟ੍ਰਾਂਸਫਰ ਨਹੀਂ ਕਰਨੇ ਚਾਹੀਦੇ,ਕਿਉਂਕਿ ਅਜਿਹਾ ਸਾਈਬਰ ਠੱਗ ਤੁਹਾਡਾ ਖਾਤਾ ਵੀ ਖਾਲੀ ਕਰ ਸਕਦਾ ਹੈ।
ਭਾਰਤ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਭੇਜੇ 70 ਤੋਂ ਵੱਧ ਸਿਹਤ ਕਰਮਚਾਰੀ
NEXT STORY