ਨਵੀਂ ਦਿੱਲੀ (ਏਜੰਸੀ) : ਇਜ਼ਰਾਈਲ ਵਿੱਚ ਚੱਲ ਰਹੇ ਯੁੱਧ ਦੌਰਾਨ ਉਥੇ ਫਸੇ ਭਾਰਤੀਆਂ ਦੇ ਪਹਿਲੇ ਜੱਥੇ ਨੂੰ ਲੈ ਕੇ ਇੱਕ ਫਲਾਈਟ ਸ਼ੁੱਕਰਵਾਰ ਸਵੇਰੇ 'ਆਪ੍ਰੇਸ਼ਨ ਅਜੈ' ਦੇ ਤਹਿਤ ਨਵੀਂ ਦਿੱਲੀ ਪਹੁੰਚੀ। ਇਜ਼ਰਾਈਲ ਤੋਂ 212 ਭਾਰਤੀ ਨਾਗਰਿਕ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਹਨ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਬੋਲੇ- ISIS ਨਾਲੋਂ ਵੀ ਬਦਤਰ ਹੈ ਹਮਾਸ
ਚੰਦਰਸ਼ੇਖਰ ਨੇ ਹੱਥ ਜੋੜ ਕੇ ਵਾਪਸ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨੇ ਯਾਤਰੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਹਰੇਕ ਭਾਰਤੀ ਦੀ ਸੁਰੱਖਿਆ ਲਈ ਭਾਰਤ ਦੀ ਵਚਨਬੱਧਤਾ ਅਟੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਸੁਰੱਖਿਆ ਲਈ ਦ੍ਰਿੜ ਹਨ।
ਇਹ ਵੀ ਪੜ੍ਹੋ: ਅੱਤਵਾਦ ਖ਼ਿਲਾਫ਼ ਇਕਜੁੱਟ ਨਹੀਂ ਦੁਨੀਆ, 25 ਦੇਸ਼ਾਂ ਨੇ ਕੀਤਾ ਫਲਸਤੀਨ ਦਾ ਸਮਰਥਨ
ਚੰਦਰਸ਼ੇਖਰ ਨੇ ਕਿਹਾ, "ਸਾਡੀ ਸਰਕਾਰ ਕਦੇ ਵੀ ਕਿਸੇ ਵੀ ਭਾਰਤੀ ਨੂੰ ਪਿੱਛੇ ਨਹੀਂ ਛੱਡੇਗੀ। ਸਾਡੀ ਸਰਕਾਰ, ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਦ੍ਰਿੜ ਹਨ। ਅਸੀਂ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ, ਮੰਤਰਾਲਾ ਦੀ ਟੀਮ ਦੇ ਧੰਨਵਾਦੀ ਹਾਂ। ਏਅਰ ਇੰਡੀਆ ਦੀ ਇਸ ਉਡਾਣ ਦੇ ਚਾਲਕ ਦਲ ਨੂੰ ਇਹ ਸੰਭਵ ਬਣਾਉਣ ਲਈ, ਸਾਡੇ ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਕੋਲ ਵਾਪਸ ਲਿਆਉਣ ਲਈ ਧੰਨਵਾਦ।"
ਇਹ ਵੀ ਪੜ੍ਹੋ: ਭਾਰਤੀ ਦੂਤਘਰ ਨੇ ਇਜ਼ਰਾਈਲ 'ਚ ਸਥਾਪਤ ਕੀਤਾ ਹੈਲਪਲਾਈਨ ਡੈਸਕ, ਨਾਲ ਦਿੱਤੀ ਇਹ ਸਲਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਤਿਨ ਗਡਕਰੀ ਨੇ ਸੇਤੂ ਬੰਧਨ ਯੋਜਨਾ ਦੇ ਤਹਿਤ 118.50 ਕਰੋੜ ਰੁਪਏ ਦੇ 7 ਪੁਲ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
NEXT STORY