ਨਵੀਂ ਦਿੱਲੀ (ਏਜੰਸੀ): ਅਪਰੇਸ਼ਨ ਅਜੇ ਦੇ ਤਹਿਤ ਇਜ਼ਰਾਈਲ ਦੇ ਤੇਲ ਅਵੀਵ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਸ਼ਨੀਵਾਰ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਭਾਰਤੀ ਨਾਗਰਿਕਾਂ ਦਾ ਹਵਾਈ ਅੱਡੇ 'ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ (MoS) ਰਾਜਕੁਮਾਰ ਰੰਜਨ ਸਿੰਘ ਨੇ ਸਵਾਗਤ ਕੀਤਾ। ਉਨ੍ਹਾਂ ਨੇ ਹੱਥ ਮਿਲਾ ਕੇ ਅਤੇ ਹੱਥ ਜੋੜ ਕੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਜ਼ਮੀਨੀ ਹਮਲੇ ਦੀ ਤਿਆਰੀ 'ਚ ਇਜ਼ਰਾਇਲ! ਫਲਸਤੀਨੀਆਂ ਨੂੰ 24 ਘੰਟਿਆਂ 'ਚ ਗਾਜ਼ਾ ਸ਼ਹਿਰ ਖ਼ਾਲੀ ਕਰਨ ਦਾ ਹੁਕਮ
ਇਜ਼ਰਾਈਲ-ਹਮਾਸ ਯੁੱਧ ਦੌਰਾਨ ਫਸੇ 447 ਭਾਰਤੀ ਨਾਗਰਿਕਾਂ ਨੂੰ 'ਆਪ੍ਰੇਸ਼ਨ ਅਜੇ' ਤਹਿਤ ਭਾਰਤ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਐਕਸ 'ਤੇ ਇਕ ਪੋਸਟ ਵਿਚ ਲਿਖਿਆ, "235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਇਜ਼ਰਾਈਲ ਦੇ ਤੇਲ ਅਵੀਵ ਤੋਂ ਰਵਾਨਾ ਹੋਈ।" ਯਾਤਰੀ ਮੁੱਖ ਤੌਰ 'ਤੇ ਉਹ ਸਨ ਜੋ ਇਜ਼ਰਾਈਲ ਵਿੱਚ ਰਹਿ ਰਹੇ ਸਨ ਅਤੇ ਕੰਮ ਕਰ ਰਹੇ ਸਨ। ਉਨ੍ਹਾਂ ਇਸ ਪਹਿਲਕਦਮੀ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 212 ਭਾਰਤੀ ਯਾਤਰੀਆਂ ਨੂੰ ਲੈ ਕੇ ਆਪਰੇਸ਼ਨ ਅਜੈ ਦੇ ਤਹਿਤ ਪਹਿਲੀ ਫਲਾਈਟ ਦਿੱਲੀ ਪਹੁੰਚੀ ਸੀ।
ਇਹ ਵੀ ਪੜ੍ਹੋ: ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ
ਮਿਸ਼ਨ ਦੇ ਡਾਟਾਬੇਸ ਵਿੱਚ ਸਾਰੇ ਭਾਰਤੀਆਂ ਨੂੰ ਰਜਿਸਟਰ ਕਰਨ ਲਈ ਭਾਰਤੀ ਦੂਤਘਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਮੁਹਿੰਮ ਦੇ ਬਾਅਦ, ਯਾਤਰੀਆਂ ਦੀ ਚੋਣ 'ਪਹਿਲਾਂ ਆਓ ਪਹਿਲਾਂ ਪਾਓ' ਦੇ ਅਧਾਰ 'ਤੇ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਵਾਪਸੀ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਜ਼ਰਾਈਲ ਵਿੱਚ ਲਗਭਗ 18,000 ਭਾਰਤੀ ਨਾਗਰਿਕ ਰਹਿੰਦੇ ਹਨ ਅਤੇ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀ, ਆਈ.ਟੀ. ਪੇਸ਼ੇਵਰ ਅਤੇ ਹੀਰਾ ਵਪਾਰੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਇਜ਼ਰਾਈਲ ਦੀ ਚਿਤਾਵਨੀ, ਬੰਧਕਾਂ ਦੀ ਰਿਹਾਈ ਤੱਕ ਗਾਜ਼ਾ ਨੂੰ ਨਹੀਂ ਮਿਲੇਗਾ ਇਕ ਵੀ ਬੂੰਦ ਪਾਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਣੀਪੁਰੀ ਵਿਦਿਆਰਥੀਆਂ ਦੇ ਕਤਲ ਦਾ ਮਾਸਟਰਮਾਈਂਡ ਗ੍ਰਿਫਤਾਰ
NEXT STORY