ਨਵੀਂ ਦਿੱਲੀ- ਮੋਦੀ ਸਰਕਾਰ ਨੇ ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਵਤਨ ਪਰਤਣ ਵਿਚ ਮਦਦ ਲਈ ਆਪ੍ਰੇਸ਼ਨ ਅਜੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਪ੍ਰੇਸ਼ਨ ਅਜੇ ਤਹਿਤ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇਗਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਟਵੀਟ ਪੋਸਟ 'ਚ ਕਿਹਾ ਕਿ ਵਿਸ਼ੇਸ਼ ਚਾਰਟਰਡ ਉਡਾਣਾਂ ਅਤੇ ਹੋਰ ਵਿਵਸਥਾਵਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੈਸ਼ੰਕਰ ਨੇ ਕਿਹਾ ਕਿ ਸਰਕਾਰ ਵਿਦੇਸ਼ ਵਿਚ ਰਹਿ ਰਹੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ- ਇਜ਼ਰਾਈਲ ਦੀ ਕਾਰਵਾਈ ਮਗਰੋਂ ਕੁੱਝ ਹੀ ਘੰਟਿਆਂ 'ਚ ਹਨ੍ਹੇਰੇ 'ਚ ਡੁੱਬ ਜਾਵੇਗਾ ਗਾਜ਼ਾ
ਜ਼ਿਕਰਯੋਗ ਹੈ ਕਿ ਦੱਖਣੀ ਇਜ਼ਰਾਈਲ 'ਚ ਗਾਜ਼ਾ ਪੱਟੀ ਖੇਤਰ ਤੋਂ ਬੀਤੇ ਹਫ਼ਤੇ ਹਮਾਸ ਸੰਗਠਨ ਦੇ ਭਿਆਨਕ ਅੱਤਵਾਦੀ ਹਮਲਿਆਂ ਅਤੇ ਉਸ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿਚ ਦੋਹਾਂ ਪੱਖਾਂ ਵਲੋਂ ਕੁੱਲ ਮਿਲਾ ਕੇ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਜ਼ਖ਼ਮੀ ਹੋਏ ਹਨ। ਇਜ਼ਰਾਈਲ ਨੇ ਆਪਣੇ ਇੱਥੋਂ ਫ਼ਿਲਹਾਲ ਨਿਯਮਿਤ ਉਡਾਣਾਂ 'ਤੇ ਰੋਕ ਲਾ ਰੱਖੀ ਹੈ। ਇਸ ਦਰਮਿਆਨ ਇਜ਼ਰਾਈਲ ਵਿਚ ਭਾਰਤੀ ਦੂਤਘਰ ਨੇ ਇਕ ਈ-ਮੇਲ 'ਚ ਕਿਹਾ ਕਿ ਇੱਥੋਂ ਭਾਰਤੀ ਨਾਗਰਿਕਾਂ ਦਾ ਪਹਿਲਾ ਜਥਾ ਇਕ ਵਿਸ਼ੇਸ਼ ਜਹਾਜ਼ ਤੋਂ ਵੀਰਵਾਰ ਵਾਪਸ ਭਾਰਤ ਜਾਵੇਗਾ।
ਇਹ ਵੀ ਪੜ੍ਹੋ- ਹਮਾਸ ਖ਼ਿਲਾਫ਼ ਜੰਗ ਦੌਰਾਨ ਗੋਲਾ-ਬਾਰੂਦ ਲੈ ਕੇ ਪਹਿਲਾ ਅਮਰੀਕੀ ਜਹਾਜ਼ ਪਹੁੰਚਿਆ ਇਜ਼ਰਾਈਲ
ਇਜ਼ਰਾਈਲ 'ਚ ਭਾਰਤੀ ਦੂਤਘਰ ਨੇ ਜੈਸ਼ੰਕਰ ਦੇ ਐਲਾਨ ਦੇ ਤੁਰੰਤ ਬਾਅਦ ਕਿਹਾ ਕਿ ਉਸ ਨੇ ਵੀਰਵਾਰ ਨੂੰ ਵਿਸ਼ੇਸ਼ ਉਡਾਣਾਂ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਪਹਿਲੇ ਜਥੇ ਨੂੰ ਈ-ਮੇਲ ਭੇਜ ਦਿੱਤੀ ਹੈ ਇਨ੍ਹਾਂ ਨਾਗਰਿਕਾਂ ਨੇ ਵਾਪਸੀ ਲਈ ਆਪਣਾਂ ਨਾਂ ਲਿਖਵਾਇਆ ਸੀ। ਦੂਤਘਰ ਨੇ ਉਨ੍ਹਾਂ ਨੂੰ ਈ-ਮੇਲ ਤੋਂ ਵਾਪਸੀ ਦੇ ਪ੍ਰਬੰਧ ਦੀ ਸੂਚਨਾ ਦਿੱਤੀ ਹੈ। ਅਜਿਹੇ ਹੋਰ ਰਜਿਸਟਰਡ ਭਾਰਤੀ ਨਾਗਰਿਕਾਂ ਨੂੰ ਬਾਅਦ ਵਿਚ ਦੂਜੀਆਂ ਵਿਸ਼ੇਸ਼ ਉਡਾਣਾਂ ਤੋਂ ਭਾਰਤ ਭੇਜਿਆ ਜਾਵੇਗਾ। ਅਨੁਮਾਨ ਮੁਤਾਬਕ ਇਸ ਸਮੇਂ ਕਰੀਬ 18,000 ਭਾਰਤੀ ਇਜ਼ਰਾਈਲ ਵਿਚ ਹਨ। ਜਿਸ ਤਰ੍ਹਾਂ ਨਾਲ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ ਅਤੇ ਫਿਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਹੈ, ਉਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਯੁੱਧ ਲੰਮੇ ਸਮੇਂ ਤੱਕ ਚੱਲ ਸਕਦਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਜੰਗ ਦਾ ਅੱਜ ਪੰਜਵਾਂ ਦਿਨ, ਹੁਣ ਤੱਕ 2100 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫ਼ਾ, ਹੁਣ ਦਰਸ਼ਨ ਹੋਣਗੇ ਆਸਾਨ
NEXT STORY