ਨਵੀਂ ਦਿੱਲੀ, (ਯੂ. ਐੱਨ. ਆਈ.)- ਜੰਮੂ-ਕਸ਼ਮੀਰ ਦੇ ਉੁਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਪਾਕਿਸਤਾਨ ਦੀ ਸ਼ਹਿ ਨਾਲ ਅੱਤਵਾਦ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਕੋਸ਼ਿਸ਼ਾਂ ਦੇ ਵਿਰੁੱਧ ਫੌਜ ਨਾਲ ਮਿਲ ਕੇ ਆਪ੍ਰੇਸ਼ਨ ‘ਆਲ ਆਊਟ’ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਸ ਦੇ ਨਤੀਜੇ 6 ਮਹੀਨਿਆਂ ਵਿਚ ਸਾਹਮਣੇ ਆ ਜਾਣਗੇ।
ਸਿਨਹਾ ਨੇ ਇੱਥੇ ਪਾਂਚਜਨਿਆ ਦੇ 77ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਪਾਂਚਜਨਿਆ ਦੇ ਸੰਪਾਦਕ ਹਿਤੇਸ਼ ਸ਼ੰਕਰ ਅਤੇ ਆਰਗੇਨਾਈਜ਼ਰ ਦੇ ਸੰਪਾਦਕ ਪ੍ਰਫੁੱਲ ਕੇਤਕਰ ਨਾਲ ਇਕ ਇੰਟਰਵਿਊ ’ਚ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਧਾਰਾ 370 ਅਤੇ 35ਏ ਹਟਾਏ ਜਾਣ ਤੋਂ ਬਾਅਦ ਗੋਲੀਆਂ ਦੀ ਆਵਾਜ਼ ਦੀ ਬਜਾਇ ਉੱਥੋਂ ਦੀਆਂ ਘਾਟੀਆਂ ’ਚ ਤਰੱਕੀ ਦਾ ਸ਼ੋਰ ਸੁਣਾਈ ਦੇ ਰਿਹਾ ਹੈ। ਨੌਜਵਾਨਾਂ ਦੇ ਹੱਥਾਂ ਵਿਚ ਪੱਥਰਾਂ ਦੀ ਥਾਂ ਲੈਪਟਾਪ ਆ ਗਏ ਹਨ।
ਉਨ੍ਹਾਂ ਕਿਹਾ ਕਿ ਸਾਲ 2022 ਵਿਚ ਸੂਬੇ ਵਿਚ 1 ਕਰੋੜ 83 ਲੱਖ ਸੈਲਾਨੀ ਆਏ, ਜਦਕਿ 2023 ਵਿਚ ਸੈਲਾਨੀਆਂ ਦੀ ਗਿਣਤੀ 2 ਕਰੋੜ 11 ਲੱਖ ਤੋਂ ਵੱਧ ਰਹੀ। ਜੀ-20 ਬੈਠਕਾਂ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਸਾਢੇ ਤਿੰਨ ਗੁਣਾ ਵਧ ਗਈ ਹੈ।
‘ਇੰਡੀਆ’ ਗਠਜੋੜ 400 ਤੋਂ ਵੱਧ ਲੋਕ ਸਭਾ ਸੀਟਾਂ ’ਤੇ ਬਣ ਸਕਦੀ ਹੈ ਸਹਿਮਤੀ
NEXT STORY