ਨਵੀਂ ਦਿੱਲੀ (ਅਨਸ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਤੇ ਨਕਸਲੀ ਸਮੱਸਿਆ ਦੇ ਖਾਤਮੇ ਲਈ ਚੁੱਕੇ ਗਏ ਕਦਮਾਂ ਨੇ ਇਸ ਸਾਲ ਤਿਉਹਾਰਾਂ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ ਹੈ।ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 127ਵੇਂ ਐਡੀਸ਼ਨ ’ਚ ਪ੍ਰਧਾਨ ਮੰਤਰੀ ਨੇ ਛੱਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਪੂਜਾ ਸ਼ਰਧਾ, ਪਿਆਰ ਤੇ ਪਰੰਪਰਾ ਦਾ ਸੰਗਮ ਹੈ। ਨਾਲ ਹੀ ਭਾਰਤ ਦੀ ਸਮਾਜਿਕ ਏਕਤਾ ਦੀ ਸਭ ਤੋਂ ਸੁੰਦਰ ਉਦਾਹਰਣ ਵੀ ਹੈ।
ਮੋਦੀ ਨੇ ਕਿਹਾ ਕਿ ਛੱਠ ਦਾ ਮਹਾਨ ਤਿਉਹਾਰ ਸੱਭਿਆਚਾਰ, ਕੁਦਰਤ ਤੇ ਸਮਾਜ ਦਰਮਿਆਨ ਡੂੰਘੀ ਏਕਤਾ ਦਾ ਪ੍ਰਤੀਬਿੰਬ ਹੈ। ਸਮਾਜ ਦਾ ਹਰ ਵਰਗ ਛੱਠ ਘਾਟਾਂ ’ਤੇ ਇਕੱਠੇ ਖੜ੍ਹਾ ਹੈ। ਇਹ ਦ੍ਰਿਸ਼ ਭਾਰਤ ਦੀ ਸਮਾਜਿਕ ਏਕਤਾ ਦੀ ਸਭ ਤੋਂ ਸੁੰਦਰ ਉਦਾਹਰਣ ਹੈ। ਭਾਰਤੀ ਨਾਗਰਿਕ ਦੇਸ਼ ਜਾਂ ਦੁਨੀਆ ’ਚ ਜਿੱਥੇ ਵੀ ਹਨ, ਜੇ ਮੌਕਾ ਮਿਲੇ, ਤਾਂ ਛੱਠ ਤਿਉਹਾਰ ’ਚ ਜ਼ਰੂਰ ਹਿੱਸਾ ਲੈਣ।
ਇਸ ਤਿਉਹਾਰ ਦੇ ਮੌਕੇ ਨਾਗਰਿਕਾਂ ਨੂੰ ਲਿਖੀ ਆਪਣੀ ਚਿੱਠੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਾਪਤੀਆਂ ਨੇ ਤਿਉਹਾਰਾਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਜ਼ਿੰਦਾ ਬਣਾ ਦਿੱਤਾ ਹੈ। ਆਪ੍ਰੇਸ਼ਨ ਸਿੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ। ਇਸ ਵਾਰ ਨਕਸਲੀ ਤੇ ਮਾਓਵਾਦੀ ਦਹਿਸ਼ਤ ਦੇ ਹਨੇਰੇ ’ਚ ਘਿਰੇ ਇਲਾਕਿਆਂ ’ਚ ਵੀ ਖੁਸ਼ੀ ਦੇ ਦੀਵੇ ਜਗਾਏ ਗਏ। ਲੋਕ ਮਾਓਵਾਦੀ ਤੇ ਨਕਸਲੀ ਦਹਿਸ਼ਤ ਨੂੰ ਖ਼ਤਮ ਹੋਇਅਾ ਵੇਖਣਾ ਚਾਹੁੰਦੇ ਹਨ ਜਿਸ ਨੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।ਮੋਦੀ ਨੇ ਕੋਮਾਰਾਮ ਭੀਮ ਦੀ ਹਿੰਮਤ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਹੈਦਰਾਬਾਦ ਦੇ ਨਿਜ਼ਾਮ ਦੇ ਅੱਤਿਆਚਾਰਾਂ ਵਿਰੁੱਧ ਲੜਾਈ ਲੜੀ ਤੇ ਉਸ ਵੱਲੋਂ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਜ਼ਬਤ ਕਰਨ ਲਈ ਭੇਜੇ ਗਏ ਇਕ ਅਧਿਕਾਰੀ ਨੂੰ ਮਾਰ ਦਿੱਤਾ।
ਭਾਰਤੀ ਕੌਫੀ ਵਿਸ਼ਵ ਪੱਧਰ ’ਤੇ ਹੋ ਰਹੀ ਹੈ ਪ੍ਰਸਿੱਧ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ, ਤਾਮਿਲਨਾਡੂ ਤੇ ਕੇਰਲ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਉਗਾਈ ਜਾਣ ਵਾਲੀ ਕੌਫੀ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਉੱਤਰ-ਪੂਰਬ ਵੀ ਕੌਫੀ ਦੀ ਕਾਸ਼ਤ ’ਚ ਮੋਹਰੀ ਹੈ, ਜਿਸ ਨਾਲ ਸਾਰੀ ਦੁਨੀਆ ’ਚ ਭਾਰਤੀ ਕੌਫੀ ਦੀ ਮਾਨਤਾ ਹੋਰ ਮਜ਼ਬੂਤ ਹੋ ਰਹੀ ਹੈ।
ਮੋਦੀ ਨੇ ਕਿਹਾ ਕਿ ਭਾਰਤੀ ਕੌਫੀ ਦੁਨੀਆ ’ਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਭਾਵੇਂ ਇਹ ਕਰਨਾਟਕ ਦੇ ਚਿੱਕਮੰਗਲੁਰੂ, ਕੂਰਗ ਤੇ ਹਸਨ ਦੀ ਹੋਵੇ, ਤਾਮਿਲਨਾਡੂ ਦੇ ਪੁਲਾਨੀ, ਸ਼ੇਵਰੋਏ, ਨੀਲਗਿਰੀ ਜਾਂ ਅਨਾਇਮਲਾਈ ਖੇਤਰ ਦੀ ਹੋਵੇ, ਕਰਨਾਟਕ-ਤਾਮਿਲਨਾਡੂ ਦੀ ਹੱਦ ’ਤੇ ਨੀਲਗਿਰੀ ਖੇਤਰ ਦੀ ਹੋਵੇ ਜਾਂ ਕੇਰਲ ’ਚ ਵਾਇਨਾਡ, ਤ੍ਰਾਵਣਕੋਰ ਅਤੇ ਮਾਲਾਬਾਰ ਖੇਤਰ ਦੀ ਹੋਵੇ, ਭਾਰਤੀ ਕੌਫੀ ਦੀ ਵੰਨ-ਸੁਵੰਨਤਾ ਕਮਾਲ ਦੀ ਹੈ।
ਗਾਇਕ ਫਾਜ਼ਿਲਪੁਰੀਆ ’ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਸੁਨੀਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
NEXT STORY