ਨਵੀਂ ਦਿੱਲੀ- ਚੀਫ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਨੇ ਵੀਰਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਭਾਰਤੀ ਸੁਰੱਖਿਆ ਫੋਰਸਾਂ ਕੋਲ ਸਥਿਤੀ ਦੀ ਚੰਗੀ ਜਾਣਕਾਰੀ ਅਤੇ ਜੰਗੀ ਖੇਤਰ ’ਚ ਬਿਹਤਰ ਪਾਰਦਰਸ਼ਿਤਾ ਸੀ ਅਤੇ ਉਨ੍ਹਾਂ ਨੇ ਪਾਕਿ ਦੇ ਖ਼ਿਲਾਫ਼ ਸੰਘਰਸ਼ ਦੇ ‘ਚਾਰੇ ਦਿਨ ਦਬਦਬਾ ਬਣਾਈ ਰੱਖਿਆ।’ ਇੱਥੇ ਮਾਣਿਕ ਸ਼ਾਅ ਸੈਂਟਰ ’ਚ ਆਯੋਜਿਤ ‘ਕਲਮ ਔਰ ਕਵਚ’ ਰੱਖਿਆ ਸੰਮੇਲਨ ’ਚ ਇਕ ਗੱਲਬਾਤ ਸੈਸ਼ਨ ਦੌਰਾਨ ਉਨ੍ਹਾਂ ਦੀ ਇਹ ਟਿੱਪਣੀ, ਦੇਸ਼ ਅਤੇ ਸੁਰੱਖਿਆ ਫੋਰਸਾਂ ਵੱਲੋਂ ‘ਆਪ੍ਰੇਸ਼ਨ ਸਿੰਧੂਰ’ ਦੀ ਪਹਿਲੀ ਵਰ੍ਹੇਗੰਢ ਮਨਾਏ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ।
ਜਨਰਲ ਚੌਹਾਨ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਚਾਰੇ ਦਿਨ ਅਸੀਂ ਸਥਿਤੀ ਦੀ ਵਿਆਪਕ ਜਾਣਕਾਰੀ ਕਾਰਨ ਤਣਾਅ ਦੇ ਪੱਧਰ ’ਤੇ ਹਰ ਤਰ੍ਹਾਂ ਨਾਲ ਆਪਣਾ ਦਬਦਬਾ ਬਣਾਈ ਰੱਖਿਆ। ਸਾਨੂੰ ਪਤਾ ਸੀ ਕਿ ਅਸੀਂ ਕਿਸ ਨੂੰ ਨਿਸ਼ਾਨਾ ਬਣਾਇਆ ਹੈ, ਕੀ ਹੋ ਰਿਹਾ ਹੈ।’’ ਇਹ ਪੁੱਛੇ ਜਾਣ ’ਤੇ ਕਿ ਡਰੋਨ ਅਤੇ ਉੱਨਤ ਹਥਿਆਰਾਂ ਦੇ ਪ੍ਰਭਾਵ ਵਾਲੇ ਜੰਗ ਦੇ ਬਦਲਦੇ ਸਰੂਪ ਨੂੰ ਦੇਖਦੇ ਹੋਏ ਉਹ ਭਵਿੱਖ ਦੇ ਜੰਗੀ ਖੇਤਰ ਦੀ ਕਲਪਨਾ ਕਿਵੇਂ ਕਰਦੇ ਹੋ, ਉਨ੍ਹਾਂ ਨੇ ਲੰਬੇ ਸਮੇਂ ਤੱਕ ਜਾਰੀ ਰਹਿਣ ਵਾਲੇ ਸੰਘਰਸ਼ਾਂ ’ਚ ਉਲਝਣ ਨੂੰ ਲੈ ਕੇ ਸੁਚੇਤ ਕੀਤਾ।
ਜਨਰਲ ਚੌਹਾਨ ਨੇ ਕਿਹਾ, ‘‘ਸਾਨੂੰ ਲੰਬੀ ਮਿਆਦ ਦੀ ਜੰਗ ਦੇ ਜਾਲ ’ਚ ਨਹੀਂ ਫਸਣਾ ਚਾਹੀਦਾ। ਅੱਜ-ਕੱਲ ਰਾਸ਼ਟਰਾਂ ’ਚ ਤਾਕਤ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ। ਪਰ, ਤਾਕਤ ਦੀ ਵਰਤੋਂ ਤੋਂ ਬਾਅਦ ਉਸ ਸਥਿਤੀ ’ਚੋਂ ਬਾਹਰ ਨਿਕਲਣਾ... ਇਕ ਵੱਡੀ ਚੁਣੌਤੀ ਹੈ।’’ ਉਨ੍ਹਾਂ ਕਿਹਾ, ‘‘ਤੁਹਾਡੇ ਮਕਸਦ ਬਿਲਕੁਲ ਸਪੱਸ਼ਟ ਹੋਣੇ ਚਾਹੀਦੇ ਹਨ, ਤੁਹਾਡੇ ਸਿਆਸੀ-ਮਿਲਟਰੀ ਮਕਸਦ। ਇਕ ਵਾਰ ਜਦੋਂ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰ ਲੈਂਦੇ ਹੋ, ਤਾਂ ਫਿਰ ਅਟਕੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਤੁਹਾਡੇ ਕੋਲ ਸਪੱਸ਼ਟ ਤੌਰ ’ਤੇ ਨਿਰਧਾਰਤ ਇਕ ਨਿਕਾਸ ਰਣਨੀਤੀ ਹੋਣੀ ਚਾਹੀਦੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਡੀ ਤਰਜ਼ੀਹ ਹੋਰਮੁਜ਼ ਖੁੱਲ੍ਹੇ! PM ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਹਮਲੇ ਦੀ ਕੀਤੀ ਨਿੰਦਾ
NEXT STORY